ਗੁਰਦਾਸਪੁਰ ਪੁਲਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 9 ਮੈਂਬਰਾਂ ਨੂੰ ਕੀਤਾ ਗਿਰਫਤਾਰ

ਗੁਰਦਾਸਪੁਰ, 22 ਨਵੰਬਰ : ਜ਼ਿਲ੍ਹਾ ਪੁਲਸ ਗੁਰਦਾਸਪੁਰ ਨੇ ਲੁੱਟਮਾਰ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕਰਕੇ ਗਿਰੋਹ ਦੇ 9 ਮੈਂਬਰਾਂ ਨੂੰ ਗ੍ਰਿਫਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਇਹ ਗਿਰੋਹ ਖ਼ਤਰਨਾਕ ਗੈਂਗਸਟਰ ਤਰਨਜੀਤ ਸਿੰਘ ਧੰਨਾ ਪੁੱਤਰ ਦਲਬੀਰ ਸਿੰਘ ਵਾਸੀ ਪਿੰਡ ਲੱਖਣਪਾਲ ਦੀ ਅਗਵਾਈ ’ਚ ਸਰਗਰਮ ਸੀ। ਗੈਂਗਸਟਰ ਧੰਨਾ ਨੂੰ ਵੀ ਪੁਲਸ ਪਟਿਆਲਾ ਜੇਲ੍ਹ ਤੋਂ ਪੁੱਛਗਿਛ ਲਈ ਲਿਆਈ ਹੈ। ਇਸ ਸਬੰਧੀ ਜ਼ਿਲ੍ਹਾ ਪੁਲਸ ਮੁਖੀ ਗੁਰਦਾਸਪੁਰ ਦਾਯਮਾ ਹਰੀਸ਼ ਕੁਮਾਰ ਨੇ ਦੱਸਿਆ ਕਿ ਕੁਝ ਸਮੇਂ ਤੋਂ ਇਲਾਕੇ ਵਿਚ ਲੁੱਟਮਾਰ ਦੀਆਂ ਘਟਨਾਵਾਂ ’ਚ ਅਚਾਨਕ ਵਾਧਾ ਹੋਣ  ਕਾਰਨ ਪੁਲਸ ਨੇ ਵਿਸ਼ੇਸ਼ ਟੀਮਾਂ ਬਣਾ ਕੇ ਦੋਸ਼ੀਆਂ ਨੂੰ ਫੜਣ ਦੀ ਯੋਜਨਾ ਬਣਾ ਕੇ ਕੰਮ ਕੀਤਾ ਸੀ। ਇਸ ਦੌਰਾਨ 12 ਨਵੰਬਰ ਨੂੰ ਪਿੰਡ ਕੋਟਲੀ ਸ਼ਾਹਪੁਰ ਦੇ ਕੋਲੋਂ ਇਕ ਲੜਕੀ ਕੰਵਲਦੀਪ ਕੌਰ ਤੋਂ ਅਣਪਛਾਤੇ ਦੋ ਮੋਟਰਸਾਈਕਲਾਂ ਤੇ ਸਵਾਰ ਚਾਰ ਦੋਸ਼ੀ ਉਸ ਦੀ ਸਕੂਟਰੀ ਅਤੇ ਮੋਬਾਇਲ ਫੋਨ ਖੋਹ ਕੇ ਫਰਾਰ ਹੋ ਗਏ। ਇਸ ਸਬੰਧੀ ਤਕਨੀਕੀ ਆਧਾਰ ’ਤੇ ਜਾਂਚ ਪੜਤਾਲ ਕਰਨ ਤੋਂ ਬਾਅਦ ਦੋਸ਼ੀ ਹਰਿ ਓਮ ਪੁੱਤਰ ਸੁਨੀਲ ਕੁਮਾਰ ਵਾਸੀ ਮੇਨ ਬਾਜ਼ਾਰ ਗੁਰਦਾਸਪੁਰ, ਅਰਸ਼ਦੀਪ ਸਿੰਘ ਉਰਫ ਰਾਜਾ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਥੰਮਣ, ਰੋਸ਼ਨ ਲਾਲ ਪੁੱਤਰ ਰਿਸ਼ੀਪਾਲ ਵਾਸੀ ਥੰਮਣ, ਰਾਮਪਾਲ ਪੁੱਤਰ ਦਿਲਰਾਜ ਸਿੰਘ ਵਾਸੀ ਸੈਦਪੁਰ ਕਲਾਂ ਨੂੰ ਕਾਬੂ ਕਰਕੇ ਇਸ ਗਿਰੋਹ ਦੇ ਹੋਰ ਮੈਂਬਰ ਅਮ੍ਰਿੰਤਪਾਲ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਦਾਬਾਂਵਾਲੀ ਖੁਰਦ ਅਤੇ ਅਮਨ ਗਿੱਲ ਪੁੱਤਰ ਸੁਨੀਲ ਗਿੱਲ ਵਾਸੀ ਗੀਤਾ ਭਵਨ ਮੰਦਿਰ ਦੀਨਾਨਗਰ ਨੂੰ ਗ੍ਰਿਫਤਾਰ ਕਰ ਲਿਆ। ਇਹਨਾਂ ਵਲੋਂ 11 ਨਵੰਬਰ ਨੂੰ ਦੀਨਾ ਨਗਰ ਵਿਖੇ ਸੁਨਿਆਰੇ ਦੀ ਦੁਕਾਨ ਲੁੱਟਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ। ਇਨ੍ਹਾਂ ਪਾਸੋਂ 2 ਪਿਸਤੌਲ, 3 ਮੈਗਜ਼ੀਨ, 11 ਜ਼ਿੰਦਾ ਕਾਰਤੂਸ, ਦੋ ਮੋਟਰਸਾਈਕਲ ਅਤੇ ਕੰਵਲਦੀਪ ਕੌਰ ਤੋਂ ਖੋਹੀ ਗਈ ਸਕੂਟਰੀ ਅਤੇ ਮੋਬਾਇਲ ਵੀ ਬਰਾਮਦ ਕਰ ਲਿਆ ਹੈ। ਉਹਨਾਂ ਨੇ ਦਿੱਤੇ ਕਿ ਇਸ ਯੋਜਨਾ ਐਸਐਸਪੀ ਗੁਰਦਾਸਪੁਰ ਨੇ ਦੱਸਿਆ ਕਿ ਇਹਨਾਂ ਨੂੰ ਦੋਸ਼ੀਆਂ ਤੋਂ ਇਲਾਵਾ ਜਿਲਾ ਗੁਰਦਾਸਪੁਰ ਪੁਲਿਸ ਵੱਲੋਂ 335 ਗ੍ਰਾਮ ਹੈਰੋਇਨ ਅਤੇ 12ਹਜਾਰ 330 ਰੂਪਏ ਡਰਗ ਮਨੀ ਅਤੇ ਇੱਕ ਕੰਪਿਊਟਰਾਈਜ ਕੰਡੇ ਸਮੇਤ ਚਾਰ ਹੋਰ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।