ਅੰਮ੍ਰਿਤਸਰ, 31 ਦਸੰਬਰ : ਅੰਮ੍ਰਿਤਸਰ ਦੇ ਕੌਮਾਂਤਰੀ ਹਵਾਈ ਅੱਡੇ ‘ਤੇ ਸ਼ਾਰਜਾਹ ਤੋਂ ਆਏ ਇਕ ਯਾਤਰੀ ਕੋਲੋਂ 33 ਲੱਖ ਦਾ ਸੋਨਾ ਬਰਾਮਦ ਕੀਤਾ ਗਿਆ ਹੈ। ਕਸਟਮ ਅਧਿਕਾਰੀਆਂ ਨੂੰ ਇਕ ਯਾਤਰੀ ‘ਤੇ ਸ਼ੱਕ ਹੋਇਆ ਤਾਂ ਉਸ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ। ਚੈਕਿੰਗ ਦੌਰਾਨ ਯਾਤਰੀ ਕੋਲੋਂ ਓਵਲ ਸ਼ੇਪ ਕੈਪਸੂਲ ਬਰਾਮਦ ਹੋਏ ਜਿਸ ਨੂੰ ਉਸਨੇ ਆਪਣੇ ਗੁਪਤ ਅੰਗਾਂ ‘ਚ ਛੁਪਾ ਲਿਆ ਸੀ। ਬਰਾਮਦ ਕੀਤੇ ਗਏ ਕੈਪਸੂਲ ਦਾ ਭਾਰ 635.9 ਗ੍ਰਾਮ ਦੱਸਿਆ ਜਾ ਰਿਹਾ ਹੈ। ਪਰ ਜਦੋਂ ਉਨ੍ਹਾਂ ਨੂੰ ਖੋਲ੍ਹ ਕੇ ਸੋਨਾ ਕੱਢਿਆ ਗਿਆ ਤਾਂ ਇਸ ਦਾ ਕੁੱਲ ਵਜ਼ਨ 516 ਗ੍ਰਾਮ ਪਾਇਆ ਗਿਆ ਜਿਸ ਦੀ ਕੁੱਲ ਕੀਮਤ 33 ਲੱਖ 2400 ਰੁਪਏ ਹੈ। ਫਿਲਹਾਲ ਕਸਟਮ ਅਧਿਕਾਰੀਆਂ ਵੱਲੋਂ ਕਸਟਮ ਐਕਟ 1962 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।