ਨਗਰ ਕੌਂਸਲ ਪੱਟੀ ਵੱਲੋਂ ਦੁਕਾਨਦਾਰਾਂ ਨੂੰ  ਵੰਡੇ ਗਏ ਕੱਪੜੇ ਦੇ ਥੈਲੇ

  • ਪਾਬੰਦੀ ਸ਼ੁਦਾ ਲਿਫਾਫਿਆਂ ਦੀ ਵਰਤੋਂ ਕੀਤੀ ਜਾਵੇ ਬੰਦ-ਕਾਰਜ ਸਾਧਕ ਅਫ਼ਸਰ

ਪੱਟੀ, 20 ਜੁਲਾਈ : ਨਗਰ ਕੌਂਸਲ ਪੱਟੀ ਵੱਲੋਂ ਵੀਰਵਾਰ ਨੂੰ ਸ਼ਹਿਰ ਵਿਖੇ ਦੁਕਾਨਦਾਰਾਂ ਨੂੰ ਕੱਪੜੇ ਦੇ ਥੈਲੇ ਵੰਡੇ ਗਏ। ਇਸ ਮੌਕੇ ’ਤੇ ਨਗਰ ਕੌਂਸਲ ਪੱਟੀ ਦੇ ਈਓ ਅਨਿਲ ਕੁਮਾਰ ਚੋਪੜਾ ਨੇ ਸਮੂਹ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀਆਂ ਦੁਕਾਨਾਂ ’ਤੇ ਪਾਬੰਦੀਸ਼ੁਦਾ ਲਿਫਾਫਿਆਂ ਦੀ ਵਰਤੋਂ ਬਿਲਕੁਲ ਬੰਦ ਕਰ ਦੇਣ ਨਹੀਂ ਤਾਂ ਉਨਾਂ ਖਿਲਾਫ ਵੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਅਪੀਲ ਕੀਤੀ ਕਿ ਸ਼ਹਿਰੀਆਂ ਨੂੰ ਅਪੀਲ ਕੀਤੀ ਕਿ ਉਹ ਬਜ਼ਾਰ ਜਾਣ ਸਮੇਂ ਆਪਣੇ ਘਰ ਤੋਂ ਹੀ ਕੱਪੜੇ ਦਾ ਥੈਲਾ ਲੈ ਕੇ ਜਾਣ ਤਾਂ ਜੋ ਉਨਾਂ ਨੂੰ ਪਲਾਸਟਿਕ ਲਿਫਾਫੇ ਦੀ ਲੋੜ ਹੀ ਨਾ ਪਵੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਸ਼ਹਿਰ ਉਨਾਂ ਦਾ ਆਪਣਾ ਸ਼ਹਿਰ ਹੈ ਅਤੇ ਜਿਵੇਂ ਅਸੀਂ ਆਪਣੇ ਘਰ ਨੂੰ ਸਾਫ਼ ਰੱਖਦੇ ਹਾਂ ਓਵੇਂ ਹੀ ਸ਼ਹਿਰ ਨੂੰ ਸਾਫ ਰੱਖਿਆ ਜਾਵੇ। ਅਨਿਲ ਕੁਮਾਰ ਚੋਪੜਾ ਨੇ ਕਿਹਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਾਰੀ ਹਦਾਇਤਾ ਅਨੁਸਾਰ ਸ਼ਹਿਰ ਦੀ ਸਫਾਈ ਅਤੇ ਵਾਤਾਵਰਣ ਨੁੰ ਸਾਫ ਸੁਥਰਾ ਰੱਖਣ ਅਤੇ ਕੂੜੇ ਦੇ ਵੱਧ ਰਹੇ ਢੇਰਾ ਅਤੇ ਦੂਸ਼ਤ ਪ੍ਰਭਾਵਾਂ ਨੂੰ ਰੋਕਣ ਦੇ ਲਈ ਇੱਕ ਵਾਰੀ ਵਰਤੋਂ ਆਉਣ ਵਾਲੇ ਡਿਸਪੋਸੇਬਲ/ਪਲਾਸਟਿਕ ਤੇ  ਰੋਕ ਲਗਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਿੰਗਲ ਯੂਜ ਪਲਾਸਟਿਕ ਦਾ ਸਾਮਾਨ ਵੇਚਣ, ਖਰੀਦ ਕਰਨ, ਸੋਟਰ ਕਰਨ ਅਤੇ ਵਰਤੋਂ ਕਰਨ ਦੀ ਸਖਤ ਮਨਾਹੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਈਅਰ ਬੱਡ ਪਲਾਸਟਿਕ ਸਟਿਕ ਵਾਲੇ, ਪਲਾਸਟਿਕ ਸਟਿਕ ਵਾਲੇ ਗੂਬਾਰੇ, ਪਲਾਸਟਿਕ ਦੇ ਝੰਡੇ, ਕੁਲਫੀ ਦੀ ਡੰਡੀ ਪਲਾਸਟਿਕ ਵਾਲੀ,ਆਇਸ ਕਰੀਮ ਟਿਕ,ਪਲਾਸਟਿਕ/ਥਰਮੋਕੋਲ ਦੇ ਫੁੱਲਾ ਵਾਲੀ ਸਜਾਵਟ, ਪਲੇਟ, ਕੱਪ, ਗਲਾਸ, ਕਾਟੇਂ, ਚਮਚੇ, ਚਾਕੂ, ਸਟਰਾਅ, ਟਰੇਅ, ਰੈਪਿੰਗ ਜਾਂ ਪੈਕਿਗ ਮਟੀਰੀਅਲ,ਮਠਾਈ ਦੇ ਡੱਬੇ ਉੱਤੇ ਪਲਾਸਟਿਕ ਰੈਪ, ਇਨਵੀਟੇਸ਼ਨ ਕਾਰਡ, ਸਿਗਰੇਟ ਪੈਕਿਗ ਪਲਾਸਟਿਕ ਜਾਂ ਪੀ. ਵੀ. ਸੀ ਬੈਨਰ, ਪਲਾਸਟਿਕ ਆਇਟਿਮ, ਪਲਾਸਟਿਕ ਬੋਤਲ ਪਾਣੀ ਵਾਲੀ, ਸਟੋਰ ਕਰਨ ਲਈ ਬਰਤਨ,ਖਾਣੇ ਨੂੰ ਪੈਕ ਕਰਨ ਵਾਲਾ ਰੈਪ,ਸਿੰਗਲ ਯੂਜ ਪਲਾਸਟਿਕ, ਡਿਸਪੋਜਲ ਪਲਾਸਟਿਕ ਬੋਤਲ ਪਾਣੀ ਵਾਲੀ ਵਰਤੋ ਤੇ ਮਨਾਹੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਦੇ ਹੁਕਮਾ ਦੀ ਉਲੰਘਣਾ ਕਰਨ ਤੇ ਉਸ ਦੇ ਖਿਲਾਫ ਵਾਤਾਵਰਣ ਸੁਰੱਖਿਆ ਐਕਟ 1986 ਦੇ ਤਹਿਤ ਅਤੇ ਸੈਨੀਟੇਸ਼ਨ ਬਾਇਲਾਜ 2020 ਦੇ ਤਹਿਤ ਸਮਾਨ ਜਬਤ ਕੀਤਾ ਜਾਵੇਗਾ ਅਤੇ ਚਾਲਾਨ ਵੀ ਕੱਟ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਨਾਲ ਸਫਾਈ ਵਿਵਸਥਾ ਅਤੇ ਵਾਤਾਵਰਣ ਵਿੱਚ ਕਾਫੀ ਸੁਧਾਰ ਆਵੇਗਾ ਸਾਰੇ ਲੋਕਾ ਨੂੰ ਸਰਕਾਰ ਦਾ ਸਾਥ ਦੇ ਕੇ ਵਾਤਾਵਰਣ ਸੁਧਾਰ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ’ਤੇ ਬਲਜਿੰਦਰ ਸਿੰਘ ਭੁੱਲਰ ਸੈਨੈਟਰੀ ਇੰਸਪੈਕਟਰ, ਲਖਬੀਰ ਸਿੰਘ ਸ਼ਹੀਦ, ਲਵ, ਬਲਵੰਤ ਰਾਏ ਪ੍ਰਧਾਨ ਸਫਾਈ ਸੇਵਕ ਯੂਨੀਅਨ ਅਤੇ ਲਵ ਕਮਾਰ ਆਦਿ ਹਾਜ਼ਰ ਸਨ।