ਤਿਉਹਾਰਾਂ ਨੂੰ ਮੁੱਖ ਰੱਖਦਿਆਂ ਫੂਡ ਸੇਫਟੀ ਵਿਭਾਗ ਹੋਇਆ ਸਰਗਰਮ

  • ਗੁਰਦਾਸਪੁਰ, ਬਟਾਲਾ ਅਤੇ ਧਾਰੀਵਾਲ ਵਿੱਚ ਖਾਣ-ਪੀਣ ਦਾ ਸਮਾਨ ਵੇਚਣ ਵਾਲੀਆਂ ਦੁਕਾਨਾਂ ਦੀ ਕੀਤੀ ਚੈਕਿੰਗ

ਗੁਰਦਾਸਪੁਰ, 23 ਅਕਤੂਬਰ 2024 : ਮਾਣਯੋਗ ਕਮਿਸ਼ਨਰ ,ਫੂਡ ਅਤੇ ਡਰੱਗਜ਼ ਐਂਡਮਜਿਸਟ੍ਰੇਸ਼ਨ , ਪੰਜਾਬ ਡਾ: ਅਭਿਨਵ ਤ੍ਰਿਖਾ ਅਤੇ ਡਿਪਟੀ ਕਮਿਸਨਰ , ਗੁਰਦਾਸਪੁਰ,ਉਮਾ ਸ਼ੰਕਰ ਗੁਪਤਾ ਦੇ ਦਿਸ਼ਾ ਨਿਰਦੇਸ਼ਾ ਤਹਿਤ ਫੂਡ  ਸੇਫਟੀ ਟੀਮ ਗੁਰਦਾਸਪੁਰ ਵੱਲੋਂ ਡਾ: ਜੀ. ਐਸ. ਪੰਨੂ ਸਹਾਇਕ ਕਮਿਸ਼ਨਰ , ਫੂਡ , ਗੁਰਦਾਸਪੁਰ  ਦੀ ਅਗਵਾਈ ਵਿੱਚ ਗੁਰਦਾਸਪੁਰ , ਬਟਾਲਾ ਅਤੇ ਧਾਰੀਵਾਲ ਵਿੱਚ ਵੱਖ-ਵੱਖ ਖਾਣ-ਪੀਣ ਦਾ ਸਮਾਨ  ਵੇਚਣ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ , ਜਿੰਨ੍ਹਾ ਵਿੱਚ ਤਿਉਹਾਰਾਂ ਨੂੰ ਮੁੱਖ ਰੱਖਦਿਆਂ ਹੋਇਆ ਮਠਿਆਈ ਵਿਕ੍ਰੇਤਾ ਅਤੇ ਡੇਅਰੀਆਂ ਤੋ ਮਠਿਆਈਆ , ਦੁੱਧ , ਪਨੀਰ , ਦਹੀ ਆਦਿ ਦੇ ਸੈਂਪਲ ਲਏ ਗਏ। ਜਾਣਕਾਰੀ ਦਿੰਦਿਆ ਡਾ: ਪੰਨੂ ਨੇ ਦੱਸਿਆ ਕਿ ਤਿਉਹਾਰਾਂ ਨੂੰ ਮੁੱਖ ਰੱਖਦੇ ਹੋਏ ਆਮ ਜਨਤਾ ਨੂੰ ਸਾਫ ਸੁਥਰੀਆਂ ਅਤੇ ਮਿਲਾਵਟ ਤੋ ਰਹਿਤ ਖਾਣ ਪੀਣ ਦੀਆਂ ਵਸਤਾਂ ਮੁਹੱਈਆਂ ਕਰਵਾਉਣ ਦੇ ਲਈ ਅੱਜ ਚੈਕਿੰਗ ਕੀਤੀ ਗਈ , ਜਿਸ ਵਿੱਚ ਦੁਕਾਨਦਾਰਾਂ ਨੂੰ ਸਾਫ-ਸਫਾਈ ਰੱਖਣ , ਹੱਥਾਂ ਤੇ ਦਸਤਾਨੇ , ਸਿਰ ਤੇ ਟੋਪੀ , ਐਪਰਨ ਪਾਉਣ ਦੀ ਹਦਾਇਤ ਕੀਤੀ ਗਈ ਅਤੇ ਨਾਲ ਹੀ ਫੂਡ ਸੇਫਟੀ ਅਤੇ ਸਟੈਂਡਰਡ ਐਕਟ ਤਹਿਤ ਲਾਈਸੈਂਸ ਜਾਂ ਰਜਿਸ਼ਟ੍ਰੇਸ਼ਨ ਕਰਵਾਉਣ ਲਈ ਕਿਹਾ ਗਿਆ ਹੈ। ਉਨ੍ਹਾਂ  ਖਾਣ ਪੀਣ ਦੀਆ ਵਸਤੂਆਂ ਨੂੰ ਢੱਕ ਕੇ ਰੱਖਣ ਦੀ ਹਦਾਇਤ ਵੀ ਦੁਕਾਨਦਾਰਾਂ ਨੂੰ ਕੀਤੀ ਗਈ ਤਾਂ ਜੋ ਸਾਫ ਸੁਥਰੀਆਂ ਅਤੇ ਮਿਆਰੀ ਖਾਸ ਪਦਾਰਥ ਹੀ ਲੋਕਾਂ ਨੂੰ ਮੁਹੱਈਆ ਹੋਣ। ਇਸ ਦੇ ਨਾਲ ਹੀ ਉਨ੍ਹਾ ਆਮ ਜਨਤਾ ਨੂੰ ਅਪੀਲ ਕਰਦਿਆ ਕਿਹਾ ਕਿ ਰੰਗਦਾਰ ਮਠਿਆਈਆਂ ਦੀ ਵਰਤੋਂ ਘੱਟ ਕਰਨ ਦੀ ਸਲਾਹ ਦਿੱਤੀ ਗਈ ਉਨ੍ਹਾਂ ਅੱਗੇ ਦੱਸਿਆ ਕਿ ਲਏ ਸੈਂਪਲ ਫੂਡ ਲੈਬ ,ਖਰੜ ਵਿਖੇ ਭੇਜ ਦਿੱਤੇ ਗਏ ਹਨ , ਜਿੰਨ੍ਹਾਂ ਦੀ ਰਿਪੋਰਟ ਆਉਣ ਉਪਰੰਤ ਫੂਡ ਸੇਫਟੀ ਐਕ ਤਹਿਤ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। 
ਟੀਮ ਵਿੱਚ ਰਮਨ ਵਿਰਦੀ, ਫੂਡ ਸੇਫਟੀ ਅਫਸਰ, ਸਿਮਰਤ ਕੌਰ ਫੂਡ ਸੇਫਟੀ ਅਫਸਰ ਆਦਿ ਹਾਜਰ ਸਨ ।