- ਸਮਾਜ ਸੇਵੀ ਸੰਸਥਾਵਾਂ ਨਾਲ ਮਿਲ ਕੇ ਲਗਾਇਆ ਗਿਆ ਖੂਨਦਾਨ ਕੈਂਪ
ਅੰਮ੍ਰਿਤਸਰ 26 ਦਸੰਬਰ : ਪੁਲਿਸ ਕਮਿਸ਼ਨਰ ਅੰਮ੍ਰਿਤਸਰ ਏਡੀਸੀਬੀ ਟਰੈਫਿਕ ਅੰਮ੍ਰਿਤਸਰ ਦੀ ਦਿਸ਼ਾ ਨਿਰਦੇਸ਼ ਹੇਠ ਟਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਐਸਆਈ ਦਲਜੀਤ ਸਿੰਘ ਵੱਲੋਂ ਸਮਾਜ ਸੇਵੀ ਤਜਿੰਦਰ ਸਿੰਘ ਰਿੰਕੂ, ਵਿਕਰਮਜੀਤ ਸਿੰਘ ਅਤੇ ਨਵਤੇਜ ਸਿੰਘ ਸਮਾਜ ਸੇਵੀ ਸੰਸਥਾਵਾਂ ਚਲਾਉਣ ਵਾਲੇ ਵੀਰਾਂ ਨਾਲ ਮਿਲ ਕੇ ਖੂਨਦਾਨ ਕੈਂਪ ਲਗਾਇਆ ਗਿਆ। ਇਹ ਖੂਨਦਾਨ ਕੈਂਪ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਮਾਗਮ ਦੇ ਸੰਬੰਧ ਵਿੱਚ ਲਗਾਇਆ ਗਿਆ ਜਿਸ ਵਿੱਚ ਲੋਕਾਂ ਨੇ ਵੱਧ ਚੜ ਕੇ ਹਿੱਸਾ ਲਿਆ ਅਤੇ ਖੂਨਦਾਨ ਕੀਤਾ ਇਸ ਦੇ ਨਾਲ ਹੀ ਟਰੈਫਿਕ ਐਜੂਕੇਸ਼ਨ ਸੈਲ ਦੇ ਇਚਾਰਜ ਐਸ ਆਈ ਦਲਜੀਤ ਸਿੰਘ ਨੇ ਉੱਥੇ ਆਈ ਸਾਰੀ ਸੰਗਤ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਉਨਾਂ ਨੂੰ ਧੁੰਦ ਦੇ ਮੌਸਮ ਵਿੱਚ ਆਪਣੇ ਵਹੀਕਲ ਸਲੋ ਸਪੀਡ ਵਿੱਚ ਚਲਾਉਣ ਓਵਰਟੇਕ ਨਾ ਵੀ ਕਲਾਂ ਦੀਆਂ ਲਾਈਟਾਂ ਇੰਡੀਕੇਟਰ ਚਲਾ ਕੇ ਚੱਲਣ ਬਾਰੇ ਪ੍ਰੇਰਿਤ ਕੀਤਾ ਗਿਆ ਅਤੇ ਉਨਾਂ ਨੂੰ ਅੰਡਰ ਡਰਾਈਵਿੰਗ ਡਰਿੰਕ ਐਂਡ ਡਰਾਈਵ ਓਵਰ ਸਪੀਡ ਓਵਰਲੋਡਿੰਗ ਬਾਰੇ ਜਾਗਰੂਕ ਕੀਤਾ ਗਿਆ ਦੋ ਪਈਆ ਵਾਹਨ ਚਲਾਉਂਦੇ ਸਮੇਂ ਹਮੇਸ਼ਾ ਹੈਲਮਟ ਦੀ ਵਰਤੋਂ ਕਰਨ ਬਾਰੇ ਵੀ ਪ੍ਰੇਰਿਤ ਕੀਤਾ ਗਿਆ ਉਹਨਾਂ ਨੂੰ ਆਈਐਸਆਈ ਮਾਰਕ ਹੈਲਮਟ ਨਾ ਕੀ ਟਰੈਫਿਕ ਪੁਲਿਸ ਦੇ ਚਲਾਨ ਤੋਂ ਬਚਣ ਲਈ ਹੈਲਮਟ ਦੀ ਵਰਤੋਂ ਕਰਨ ਸਗੋਂ ਆਪਣੇ ਪਰਿਵਾਰ ਆਪਣੇ ਬੱਚਿਆਂ ਲਈ ਹੈ ਦੀ ਵਰਤੋਂ ਕਰਨ ਤਾਂ ਜੋ ਭਵਿੱਖ ਵਿੱਚ ਅਸੀਂ ਸੜਕੀ ਹਾਦਸਿਆਂ ਤੋਂ ਖੁਦ ਵੀ ਬਚ ਸਕੀਏ ਅਤੇ ਦੂਸਰੇ ਦੀ ਵੀ ਜਾਨ ਮਾਲ ਦੀ ਸੁਰੱਖਿਆ ਕਰ ਸਕੀਏ।