ਅਨੇਮ ਸਿਨਮਾ ਅੰਮ੍ਰਿਤਸਰ 'ਚ ਲੱਗੀ ਅੱਗ, ਮਿੰਟਾਂ-ਸਕਿੰਟਾਂ ਵਿਚ ਸੜ ਕੇ ਹੋਇਆ ਸਵਾਹ 

ਅੰਮ੍ਰਿਤਸਰ, 20 ਮਈ : ਅੰਮ੍ਰਿਤਸਰ ਦਾ ਸਭ ਤੋਂ ਪੁਰਾਣਾ ਅਨੇਮ ਸਿਨਮਾ ਜੋ ਕਿ ਇਸ ਸਮੇਂ ਬੰਦ ਹੋ ਚੁੱਕਾ ਹੈ ਅਤੇ ਉਸ ਅਨੇਮ ਸਿਨਮਾ ਦੇ ਵਿੱਚ ਲੱਕੜ ਦਾ ਕੰਮ ਚਲ ਰਿਹਾ ਸੀ ਇਸ ਦੌਰਾਨ ਮਸ਼ੀਨ ਦੀ ਚੰਗਿਆੜੀ ਨਿਕਲਣ ਨਾਲ 'ਚ ਅੱਗ ਲੱਗੀ ਅਤੇ ਦੇਖਦੇ ਹੀ ਦੇਖਦੇ ਕਰੋੜਾਂ ਦੀ ਲਾਗਤ ਨਾਲ ਬਣਿਆ ਸਿਨਮਾ-ਘਰ ਮਿੰਟਾਂ-ਸਕਿੰਟਾਂ ਵਿਚ ਸੜ ਕੇ ਸਵਾਹ ਹੋ ਗਿਆ। ਅਨੇਮ ਸਿਨਮਾ ਦੇ ਅੰਦਰ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢ ਲਿਆ ਗਿਆ। ਅੱਗ ਦੀਆਂ ਲਪਟਾਂ ਏਨੀ ਭਿਆਨਕ ਸੀ ਕਿ ਉਹਨਾਂ ਨੇ ਸਿਨਮਾ ਘਰ ਦੀ ਛੱਤ ਤੱਕ ਉਡਾ ਦਿੱਤੀ। ਇਸ ਸਬੰਧ ਵਿੱਚ ਗੱਲਬਾਤ ਕਰਦਿਆਂ ਸਮਾਜ ਸੇਵੀ ਗਗਨ ਸ਼ਰਮਾ ਨੇ ਦੱਸਿਆ ਕਿ ਇਹ ਸਨਮਾਨ ਘਰ ਕੁਝ ਸਾਲਾਂ ਤੋਂ ਬੰਦ ਹੈ ਅਤੇ ਸਿਨੇਮਾ ਘਰ ਦੇ ਅੰਦਰ ਰਿਪੇਅਰ ਦਾ ਕੰਮ ਚਲ ਰਿਹਾ ਸੀ ਅਤੇ ਦੁਪਹਿਰ ਸਮੇਂ ਜਦੋਂ ਮਜ਼ਦੂਰ ਇੱਥੇ ਅੰਦਰ ਕੰਮ ਕਰ ਰਹੇ ਸੀ ਤਾਂ ਅਚਾਨਕ ਹੀ ਅੱਗ ਲਾ ਕੇ ਹੀ ਦੇਖਦੇ ਦੇਖਦੇ ਹੀ ਉਸ ਨੂੰ ਆਪਣੀ ਚਪੇਟ ਵਿਚ ਲੈ ਲਿਆ ਅਤੇ ਫਿਲਹਾਲ ਮੌਕੇ ਤੇ ਦੋ ਦਮਕਲ ਵਿਭਾਗ ਦੀਆਂ ਗੱਡੀਆਂ ਪਹੁੰਚ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਦੂਸਰੇ ਪਾਸੇ ਮੌਕੇ ਤੇ ਪਹੁੰਚੇ ਏਸੀਪੀ ਨੌਰਥ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਸ਼ਾਮ 6:15  ਦੇ ਕਰੀਬ ਅਨੇਮ ਸਿਨਮਾ ਵਿੱਚ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਮੌਕੇ ਅਤੇ ਦਮਕਲ ਵਿਭਾਗ ਦੀਆਂ ਟੀਮਾਂ ਵੀ ਪਹੁੰਚੀਆਂ ਹਨ ਅਤੇ ਪੁਲਸ ਦੀਆਂ ਟੀਮਾਂ ਵੀ ਪਹੁੰਚੀਆਂ ਹਨ ਅੱਗ ਦੀਆਂ ਲਪਟਾਂ ਬਹੁਤੇ ਬਿਆਨਕ ਹੈ ਅਤੇ ਅੱਗ ਲੱਗਣ ਨਾਲ ਪੂਰਾ ਸਿਨਮਾ ਹਾਲ ਸੜ ਕੇ ਸਵਾਹ ਹੋ ਗਿਆ। ਇਸ ਦੇ ਨਾਲ ਹੀ ਏ ਸੀ ਪੀ ਵਰਿੰਦਰ ਖੋਸਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੂੰ ਵੀ ਸੂਚਿਤ ਕਰ ਦਿੱਤਾ ਹੈ ਅਤੇ ਏਅਰਪੋਰਟ ਫੋਰਸ  ਵੀ ਮੰਗੀ ਗਈ ਹੈ। ਉਨ੍ਹਾਂ ਦੱਸਿਆ ਕਿ ਸਿਨਮਾ ਘਰ ਦੇ ਨਜ਼ਦੀਕ ਹੀ ਇਕ ਪਟਰੋਲ ਪੰਪ ਹੈ ਜਿਸ ਕਰਕੇ ਅੱਗ ਲਗਨ ਦਾ ਖ਼ਤਰਾ ਬਣਿਆ ਹੋਇਆ ਹੈ ਅਤੇ ਇਸ ਲਈ ਟੀਮਾਂ ਬੁਲਵਾਇਆ ਗਈਆਂ ਹਨ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਅੱਗ ਬੁਝਾਉਣ ਵਾਸਤੇ ਕਰੋੜਾਂ ਦੀ ਲਾਗਤ ਨਾਲ ਦਮਕਲ ਵਿਭਾਗ ਦੀ ਇਕ ਗੱਡੀ ਤਿਆਰ ਕੀਤੀ ਗਈ ਹੈ ਅਤੇ ਪੰਜਾਬ ਸਰਕਾਰ ਦਾ ਕਹਿਣਾ ਸੀ ਕਿ ਵੱਡੀਆਂ ਘਟਨਾਵਾਂ ਨੂੰ ਰੋਕਣ ਇਹ ਕਦੀ ਕਾਮਯਾਬ ਹੋਵੇਗੀ ਲੇਕਿਨ ਅਨੇਮ ਸਿਨਮਾ ਦੇ ਅੰਦਰ ਲੱਗੀ ਅੱਗ ਨਾਲ ਕਰੋੜਾਂ ਦਾ ਸਨਮਾਨ ਕਾਰਨ ਮਿੰਟਾਂ ਵਿਚ ਸਾੜ ਕੇ ਸਵਾਹ ਹੋ ਗਿਆ ਅਤੇ ਇੱਥੇ ਵੀ ਉਹ ਕਰੋੜਾਂ ਦੀ ਲਾਗਤ ਨਾਲ ਲਿਆਂਦੀ ਦਮਕਲ ਵਿਭਾਗ ਦੀ ਗੱਡੀ ਕਿਸੇ ਕੰਮ ਨਹੀਂ ਆਈ।