ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ” ਤਹਿਤ ਯੋਗ ਲਾਭਪਾਤਰੀ ਆਪਣਾ ਕਾਰਡ ਜ਼ਰੂਰ ਬਣਵਾਉਣ-ਡਿਪਟੀ ਕਮਿਸ਼ਨਰ

  • ਮੁਫ਼ਤ ਇਲਾਜ ਦੀ ਸਹੂਲਤ ਲਈ “ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ” ਤਹਿਤ ਜ਼ਿਲਾ ਤਰਨ ਤਾਰਨ ਦੇ 12 ਸਰਕਾਰੀ ਤੇ 17 ਨਿੱਜੀ ਹਸਪਤਾਲ ਸੂਚੀਬੱਧ
  • ਜ਼ਿਲ੍ਹਾ ਤਰਨ ਤਾਰਨ ਵਿੱਚ ਹੁਣ ਤੱਕ 2 ਲੱਖ 92 ਹਜ਼ਾਰ 700 ਯੋਗ ਲਾਭਪਾਤਰੀਆਂ ਦੇ ਬਣਾਏ ਜਾ ਚੁੱਕੇ ਹਨ ਕਾਰਡ

ਤਰਨ ਤਾਰਨ, 21 ਸਤੰਬਰ : ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਜੇ-ਫਾਰਮ ਹੋਲਡਰ ਕਿਸਾਨਾਂ, ਰਜਿਸਟਰਡ ਉਸਾਰੀ ਕਿਰਤੀਆਂ, ਰਾਸ਼ਨ ਕਾਰਡ ਯੋਜਨਾ ਦੇ ਸਮਾਰਟ ਕਾਰਡ ਹੋਲਡਰ ਵਿਅਕਤੀਆਂ, ਰਜਿਸਟਰਡ ਛੋਟੇ ਵਪਾਰੀਆਂ ਅਤੇ ਯੈਲੋ/ਐਕਰੀਡੇਸ਼ਨ ਕਾਰਡ ਧਾਰਕ ਪੱਤਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਜਿੰਨਾਂ ਨੇ ਅਜੇ ਤੱਕ “ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ” ਤਹਿਤ ਅਤੇ ਆਪਣੇ ਕਾਰਡ ਨਹੀਂ ਬਣਾਏ, ਉਹ ਤੁਰੰਤ ਆਪਣੇ ਕਾਰਡ ਬਣਵਾ ਲੈਣ ਤਾਂ ਜੋ ਲੋੜ ਪੈਣ ’ਤੇ ਉਹ ਸਿਹਤ ਬੀਮਾ ਯੋਜਨਾ ਦਾ ਲਾਭ ਲੈ ਸਕਣ।ਉਹਨਾਂ ਦੱਸਿਆ ਕਿ ਕਿ ਹੁਣ ਤੱਕ ਜ਼ਿਲ੍ਹਾ ਤਰਨ ਤਾਰਨ ਵਿੱਚ 2 ਲੱਖ 92 ਹਜ਼ਾਰ 700 ਯੋਗ ਲਾਭਪਾਤਰੀਆਂ ਦੇ ਕਾਰਡ ਬਣਾਏ ਜਾ ਚੁੱਕੇ ਹਨ। ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਯੋਗ ਲਾਭਪਾਤਰੀਆਂ ਦੇ 100 ਫੀਸਦੀ ਬੀਮਾ ਕਾਰਡ ਬਣਾਏ ਜਾਣ। ਉਨਾਂ ਕਿਹਾ ਕਿ ‘ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਤਹਿਤ ਜੇ-ਫਾਰਮ ਹੋਲਡਰ ਕਿਸਾਨਾਂ, ਰਜਿਸਟਰਡ ਉਸਾਰੀ ਕਿਰਤੀਆਂ, ਰਾਸ਼ਨ ਕਾਰਡ ਯੋਜਨਾ ਦੇ ਸਮਾਰਟ ਕਾਰਡ ਹੋਲਡਰ ਵਿਅਕਤੀਆਂ, ਰਜਿਸਟਰਡ ਛੋਟੇ ਵਪਾਰੀਆਂ ਅਤੇ ਯੈਲੋ ਕਾਰਡ ਤੇ ਐਕਰੀਡੇਸ਼ਨ ਕਾਰਡ ਧਾਰਕ ਪੱਤਰਕਾਰਾਂ ਨੂੰ ਕਵਰ ਕੀਤਾ ਜਾਂਦਾ ਹੈ ਅਤੇ ਇਨਾਂ ਪਰਿਵਾਰਾਂ ਨੂੰ 5 ਲੱਖ ਰੁਪਏ ਦੇ ਸਲਾਨਾ ਮੁਫ਼ਤ ਇਲਾਜ ਦੀ ਸਹੂਲਤ ਸੂਚੀਬੱਧ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿੱਚ ਮੁਹੱਈਆ ਕਰਵਾਈ ਜਾਂਦੀ ਹੈ। ਉਹਨਾਂ ਦੱਸਿਆ ਕਿ ‘ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਤਹਿਤ ਜ਼ਿਲ੍ਹਾ ਤਰਨ ਤਾਰਨ ਵਿੱਚ 12 ਸਰਕਾਰੀ ਤੇ 17 ਨਿੱਜੀ ਹਸਪਤਾਲ ਸੂਚੀਬੱਧ ਕੀਤੇ ਗਏ ਹਨ। ਉਨਾਂ ਦੱਸਿਆ ਕਿ ਸੂਚੀਬੱਧ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਸਿਵਲ ਹਸਪਤਾਲ ਤਰਨ ਤਾਰਨ, ਸਿਵਲ ਹਸਪਤਾਲ ਪੱਟੀ, ਐੱਸ. ਡੀ. ਐੱਚ ਖਡੂਰ ਸਾਹਿਬ, ਕਮਿਊਨਿਟੀ ਹੈਲਥ ਸੈਂਟਰ ਝਬਾਲ, ਕਮਿਊਨਿਟੀ ਹੈਲਥ ਸੈਂਟਰ ਘਰਿਆਲਾ, ਕਮਿਊਨਿਟੀ ਹੈਲਥ ਸੈਂਟਰ ਕਸੇਲ, ਕਮਿਊਨਿਟੀ ਹੈਲਥ ਸੈਂਟਰ ਮੀਆਂਵਿੰੰਡ, ਕਮਿਊਨਿਟੀ ਹੈਲਥ ਸੈਂਟਰ ਸਰਹਾਲੀ, ਕਮਿਊਨਿਟੀ ਹੈਲਥ ਸੈਂਟਰ ਸੁਰ ਸਿੰਘ, ਕਮਿਊਨਿਟੀ ਹੈਲਥ ਸੈਂਟਰ ਕੈਰੋਂ, ਕਮਿਊਨਿਟੀ ਹੈਲਥ ਸੈਂਟਰ ਖੇਮਕਰਨ ਅਤੇ ਕਮਿਊਨਿਟੀ ਹੈਲਥ ਸੈਂਟਰ ਨੌਸ਼ਹਿਰਾ ਪੰਨੂੰਆਂ ਸ਼ਾਮਲ ਹਨ। ਉਨਾਂ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਦੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿੱਚ ਅਨੰਦ ਹਾਰਟ ਐਂਡ ਮਲਟੀਸਪੈਸਲਿਟੀ ਹਸਪਤਾਲ ਅੰਮ੍ਰਿਤਸਰ ਰੋਡ ਭਿੱਖੀਵਿੰਡ, ਦਸਮੇਸ਼ ਹਸਪਤਾਲ ਭਿੱਖੀਵਿੰਡ, ਧਵਨ ਨਰਸਿੰਗ ਹੋਮ ਸੁਰ ਸਿੰਘ, ਡਾਕਟਰ ਹੀਰਾ ਨਰਸਿੰਗ ਹੋਮ ਸੁਰ ਸਿੰਘ, ਦੂਖ ਨਿਵਾਰਨ ਮਿਸ਼ਨ ਹਸਪਤਾਲ ਗੋਇੰਦਵਾਲ ਸਾਹਿਬ, ਮਾਈ ਭਾਗੋ ਮਲਟੀ ਸਪੈਸ਼ਿਲਟੀ ਹਸਪਤਾਲ ਸਰਹਾਲੀ ਰੋਡ ਤਰਨ ਤਾਰਨ, ਜੀਵਨਦੀਪ ਹਸਪਤਾਲ ਸਰਹਾਲੀ, ਖਹਿਰਾ ਹਸਪਤਾਲ ਪਿੰਡ ਵਲਟੋਹਾ, ਰਾਣਾ ਹਸਪਤਾਲ ਖਾਲੜਾ, ਸਾਗਰ ਹਸਪਤਾਲ ਚੋਹਲਾ ਸਾਹਿਬ, ਸੰਧੂ ਹਸਪਤਾਲ ਅੰਮ੍ਰਿਤਸਰ ਸਰਹਾਲੀ ਰੋਡ ਤਰਨ ਤਾਰਨ, ਸੰਧੂ ਹਸਪਤਾਲ ਭਿੱਖੀਵਿੰਡ, ਸੰਧੂ ਸਰਜੀਕਲ ਮੈਟਰਨਿਟੀ ਐਂਡ ਮਲਟੀਸਪੈਸ਼ਲਿਟੀ ਹਸਪਤਾਲ ਨੇੜ੍ਹੇ ਆਈ. ਟੀ. ਆਈ. ਪੱਟੀ, ਸਰਤਾਜ ਐਂਡ ਬਲਰਾਜ ਹਸਪਤਾਲ ਪੱਟੀ ਪ੍ਰਿੰਗੜੀ ਰੋਡ ਹਰੀਕੇ, ਸਿਮਰਨ ਹਸਪਤਾਲ ਖੇਮਕਰਨ ਰੋਡ ਭਿੱਖੀਵਿੰਡ, ਗੁਰੂ ਮੇਹਰ ਹਸਪਤਾਲ, ਸੰਧੂ ਹਸਪਤਾਲ ਪੱਟੀ ਰੋਡ ਭਿੱਖੀਵਿੰਡ ਸ਼ਾਮਲ ਹਨ। ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਨੇ ਕਿਹਾ ਕਿ ਯੋਗ ਲਾਭਪਾਤਰੀ “ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ” ਤਹਿਤ ਆਪਣਾ ਅਤੇ ਆਪਣੇ ਪਰਿਵਾਰਿਕ ਮੈਂਬਰਾਂ ਦਾ ਕਾਰਡ ਬਣਵਾਉਣ ਲਈ ਸਿਵਲ ਹਸਪਤਾਲ ਤਰਨ ਤਾਰਨ, ਸਿਵਲ ਹਸਪਤਾਲ ਪੱਟੀ, ਐੱਸ. ਡੀ. ਐੱਚ ਖਡੂਰ ਸਾਹਿਬ, ਸਾਰੇ ਕਮਿਊਨਿਟੀ ਹੈੱਲਥ ਸੈਂਟਰਾਂ ਤੋਂ ਇਲਾਵਾ ਕਾੱਮਨ ਸਰਵਿਸਸੈਂਟਰਾਂ ਤੇ ਸੁਵਿਧਾ ਕੇਂਦਰਾਂ ਵਿਖੇ ਸੰਪਰਕ ਕਰ ਸਕਦੇ ਹਨ।