ਜਿਲ੍ਹਾ ਤਰਨ ਤਾਰਨ ਨੂੰ ਮਗਨਰੇਗਾ ਵਿੱਚ ਨੰਬਰ ਇਕ ਜਿਲ੍ਹਾ ਬਨਾਉਣ ਲਈ ਯਤਨਸ਼ੀਲ ਹਨ : ਡਿਪਟੀ ਕਮਿਸ਼ਨਰ

  • ਹਰ ਰੋਜ਼ 25 ਹਜਾਰ ਲੋਕਾਂ ਨੂੰ ਰੋਜਗਾਰ ਦੇਣ ਦਾ ਮਿੱਥਿਆ ਟੀਚਾ
  • ਹੁਣ ਸੋਕ ਪਿੱਟ ਅਤੇ ਬਾਇਓਗੈਸ ਵੀ ਬਣਨਗੇ ਇਸ ਸਕੀਮ ਅਧੀਨ

ਤਰਨਤਾਰਨ, 20 ਅਕਤੂਬਰ : ਸ੍ਰੀ ਸੰਦੀਪ ਕੁਮਾਰ ਆਈ.ਏ.ਐਸ ਡਿਪਟੀ ਕਮਿਸ਼ਨਰ ਤਰਨ ਤਾਰਨ ਵੱਲੋਂ ਮਗਨਰੇਗਾ ਦੀ ਪ੍ਰਗਤੀ ਵਿਚ ਵੱਡੇ ਪੱਧਰ ਉੱਤੇ ਸੁਧਾਰ ਲਿਆਂਦਾਂ ਜਾ ਰਿਹਾ ਹੈ।ਮਗਨਰੇਗਾ ਤਹਿਤ ਚੱਲ ਰਹੇ ਵੱਖ ਵੱਖ ਵਿਕਾਸ ਦੇ ਕੰਮਾਂ ਲਈ ਲਗਾਈ ਜਾਣ ਵਾਲੀ ਰੋਜਾਨਾ ਲੇਬਰ ਦੀ ਗਿਣਤੀ 4000 ਤੋਂ ਵਧਾ ਕੇ 10000 ਕੀਤੀ ਗਈ ਹੈ।  ਉਹਨਾਂ ਵਲੋਂ ਟੀਚਾ ਉਲੀਕਿਆ ਗਿਆ ਹੈ ਕਿ ਆਉਣ ਵਾਲੇ ਦਿਨਾਂ ਵਿਚ ਜਿਲ੍ਹਾ ਤਰਨ ਤਾਰਨ ਸੂਬੇ ਵਿਚੋਂ ਮਗਨਰੇਗਾ ਤਹਿਤ ਰੋਜਗਾਰ ਮੁਹੱਇਆ ਕਰਵਾਉਣ ਵਿਚ ਸਭ ਤੋਂ ਮੋਹਰੀ ਜਿਲ੍ਹਾ ਹੋਵੇਗਾ। ਇਸ ਟੀਚੇ ਦੀ ਪੂਰਤੀ ਲਈ ਉਹਨਾਂ ਵਲੋਂ ਰੋਜਾਨਾ ਇਸ ਸਬੰਧੀ ਪ੍ਰਗਤੀ ਦਾ ਬਲਾਕ ਵਾਰ ਰੀਵਿਊ ਕੀਤਾ ਜਾਦਾਂ ਹੈ। ਡਿਪਟੀ ਕਮਿਸ਼ਨਰ ਵੱਲੋਂ ਜਾਣਕਾਰੀ ਦਿੰਦੇ ਦਸਿਆ ਗਿਆ ਕਿ ਜਿਲ੍ਹਾ ਤਰਨ ਤਾਰਨ ਵਿਚ 98,601 ਜਾਬ ਕਾਰਡ ਜਾਰੀ ਕਰ ਦਿੱਤੇ ਗਏ ਹਨ ਅਤੇ 7,39,005 ਦਿਹਾੜੀਆਂ ਪੈਦਾ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ  ਕਿ ਜਿਲ੍ਹਾ ਤਰਨਤਾਰਨ ਵਿਚ ਰੋਜਾਨਾ 20,000 ਤੋਂ 25,000 ਲੇਬਰ ਲਗਾਉਣ ਦਾ ਟੀਚਾ ਛੇਤੀ ਪੂਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜਿਲ੍ਹਾ ਤਰਨ ਤਾਰਨ ਵਿਚ ਮਗਨਰੇਗਾ ਤਹਿਤ ਵਿਅਕਤੀਗਤ ਤੌਰ ਉਤੇ ਬਾਇਓਗੈਸ ਅਤੇ ਸੋਕ ਪਿੱਟ ਦੇ ਕੰਮਾਂ ਨੂੰ ਮਨਜ਼ੂਰੀ ਦਿੱਤੀ ਜਾ ਰਹੀ ਹੈ । ਹੁਣ ਤੱਕ ਬਾਇਓਗੈਸ ਦੇ 575 ਵਿਚੋਂ 99 ਕੰਮ ਸ਼ੁਰੂ ਕੀਤੇ ਜਾ ਚੁੱਕੇ ਹਨ ਅਤੇ 575 ਸੋਕ ਪਿੱਟ ਵਿਚੋਂ 35 ਸੋਕ ਪਿੱਟ ਸ਼ੁਰੂ ਕਰ ਦਿੱਤੇ ਗਏ ਹਨ। 6 ਲੋਕ ਪਿੱਟ ਮੁਕੰਮਲ ਹੋ ਚੁੱਕੇ ਹਨ। ਜਿਲ੍ਹਾ ਤਰਨ ਤਾਰਨ ਵਿਚ ਕੁੱਲ 40 ਆਂਗਣਵਾੜੀ ਸੈਂਟਰ ਬਣਾਉਣ ਦਾ ਟੀਚਾ ਦਿੱਤਾ ਗਿਆ ਸੀ ਜਿਸ ਵਿਚੋਂ 22 ਆਂਗਣਵਾੜੀ ਸੇਂਟਰ ਪ ੍ਰਵਾਨਤ ਕਰਵਾ ਦਿੱਤੇ ਗਏ ਹਨ ਅਤੇ ਉਹਨਾਂ ਵਿਚੋਂ 11 ਸੈਂਟਰ ਸੁਰੂ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ  ਜਿਲ੍ਹਾ ਤਰਨ ਤਾਰਨ ਵਿਚ ਖੇਡਾਂ ਨੂੰ ਪ੍ਫੁਲਿਤ ਕਰਨ ਲਈ 267 ਖੇਡ ਮੈਦਾਨ ਬਨਾਉਣ ਦਾ ਟੀਚਾ ਦਿੱਤਾ ਗਿਆ ਹੈ ਜਿਹਨਾਂ ਵਿਚੋਂ 53 ਖੇਡ  ਮੈਦਾਨ ਪ੍ਰਵਾਨ ਕਰ ਦਿੱਤੇ ਗਏ ਹਨ ਅਤੇ 51 ਖੇਡ ਮੈਦਾਨ ਸ਼ੁਰੂ ਕੀਤੇ ਜਾ ਚੁੱਕੇ ਹਨ। ਇੰਨਾ ਵਿਚੋਂ ਵੀ ਜਿਹਨਾਂ 23 ਖੇਡ ਮੈਦਾਨ ਮੁਕੰਮਲ ਹੋ ਚੁੱਕੇ ਹਨ।