ਜ਼ਿਲਾ ਪਠਾਨਕੋਟ ਨੂੰ  73 ਆਯੁਰਵੈਦਿਕ ਦਵਾਈਆਂ ਵੱਡੀ ਮਾਤਰਾ ਵਿੱਚ  ਸਰਕਾਰੀ ਆਯੁਰਵੈਦਿਕ ਫਾਰਮੇਸੀ ਪਟਿਆਲਾ ਤੋਂ ਹੋਈਆਂ ਪ੍ਰਾਪਤ

ਪਠਾਨਕੋਟ, 23 ਨਵੰਬਰ : ਆਯੂਸ਼ ਕਮਿਸ਼ਨਰ ਸ੍ਰੀ ਅਭਿਨਵ ਤ੍ਰਿਖਾ,(ਆਈ ਏ ਐਸ) ਅਤੇ ਡਾ ਰਵੀ ਡੂਮਰਾ ਡਾਇਰੈਕਟਰ ਆਯੁਰਵੈਦਾ ਪੰਜਾਬ ਜੀ ਦੀ ਮਿਹਨਤ ਸਦਕਾ ਪੰਜਾਬ ਵਿੱਚ ਆਯੁਰਵੈਦਿਕ ਦਵਾਈਆਂ ਦੀ ਸਪਲਾਈ ਵਡੀ ਮਾਤਰਾ ਵਿਚ ਕੀਤੀ ਗਈ। ਡਾ. ਮਲਕੀਤ ਸਿੰਘ ਘੱਗਾ ਜਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਪਠਾਨਕੋਟ ਨੇ ਦੱਸਿਆ ਕਿ ਜ਼ਿਲਾ ਪਠਾਨਕੋਟ ਨੂੰ ਕੁੱਲ 73 ਦਵਾਈਆਂ ਵੱਡੀ ਮਾਤਰਾ ਵਿੱਚ  ਸਰਕਾਰੀ ਆਯੁਰਵੈਦਿਕ ਫਾਰਮੇਸੀ ਪਟਿਆਲਾ ਤੋਂ ਪ੍ਰਾਪਤ ਕੀਤੀਆਂ ਇਹ ਦਵਾਈਆਂ ਭਾਰਤ ਸਰਕਾਰ ਤੋਂ ਮੰਜੂਰਸ਼ੁਦਾ ਫਾਰਮਾਸਿਊਟੀਕਲ ਵਲੋਂ ਸਪਲਾਈ ਕੀਤੀਆਂ ਗਈਆਂ ਜਿਸ ਵਿੱਚ ਔਸ਼ਧੀ ਕੰਪਨੀ ਕੇਰਲਾ, ਕਰਨਾਟਕਾ ਐਂਟੀਬਾਇਓਟਿਕ, ਐਚ ਐਲ ਐਲ ਲਾਈਫ ਕੇਅਰ, ਕੋ operative ਡਰੱਗ ਫੈਕਟਰੀ ਰਾਨਿਖੇਤ, ਉਤਰਾਖੰਡ। ਸਰਕਾਰ ਵਲੋਂ ਇਹਨਾਂ ਦਵਾਈਆਂ ਨੂੰ ਪ੍ਰਾਪਤ ਕਰਨ ਉਪਰੰਤ ਡਰੱਗ ਟੈਸਟਿੰਗ ਲੈਬ ਪਟਿਆਲਾ ਤੋਂ ਜਾਂਚ ਕਰਵਾਈ ਗਈ ਅਤੇ ਫਿਰ ਪੂਰੇ ਪੰਜਾਬ ਨੂੰ ਇੰਨਾ ਦਵਾਈਆਂ ਦੀ ਸਪਲਾਈ ਜਾਰੀ ਕੀਤੀ ਗਈ ਇਹਨਾਂ ਦਵਾਈਆਂ ਆਉਣ ਨਾਲ ਸਾਡੇ ਡਾਕਟਰ ਹੋਰ ਵਧੀਆ ਤਰੀਕੇ ਨਾਲ ਮਰੀਜਾਂ ਦੀ ਸੇਵਾ ਕਰਨਗੇ। ਡਾ ਮਲਕੀਤ ਸਿੰਘ ਘੱਗਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਯੁਰਵੈਦਿਕ ਡਿਸਪੈਂਸਰੀਆਂ ਅਤੇ ਆਯੂਸ਼ ਵੈਲਨੈਸ ਸੈਂਟਰਾਂ ਵਿੱਚ ਆਪਣਾ ਇਲਾਜ਼ ਕਰਵਾਉਣ ਅਤੇ ਆਪਣੀ ਜਿੰਦਗੀ ਵਿੱਚ ਆਪਣਾ ਇਲਾਜ਼ ਕਰਵਾਉਣ ਅਤੇ ਆਪਣੀ ਜਿੰਦਗੀ ਵਿੱਚ ਨਿਰੋਗ ਰਹਿਣ ਚੰਗੀ ਖੁਰਾਕ ਅਤੇ ਸਾਫ਼ ਸੁਥਰਾ ਪਾਣੀ ਅਤੇ ਹਰ ਰੋਜ ਆਪਣੇ ਆਪ ਲਈ ਸਮਾਂ ਕੱਢ ਕੇ ਯੋਗਾ ਅਪਣਾਉਣ ਲਈ ਅਤੇ ਆਪਣੇ ਆਪ ਨੂੰ ਸਵਸਥ ਰੱਖਣ ।  ਲੋਕ ਸੇਵਾ ਲਈ ਜਿਲ੍ਹਾ ਪਠਾਨਕੋਟ ਵਿੱਚ ਵੈਲਨੈਸ ਸੈਂਟਰਾਂ ਵਿੱਚ 6 ਪੁਰਸ਼ ਅਤੇ 6 ਇਸਤਰੀ ਯੋਗਾ ਇੰਸਟਰੱਕਟਰ ਨਿਯੁਕਤ ਕੀਤੇ ਜਾ ਚੁੱਕੇ ਹਨ ਅਤੇ ਹਰ ਰੋਜ ਲੋਕ ਸੇਵਾ ਵਿੱਚ ਯੋਗਾ ਦੀਆਂ ਕਲਾਸਾਂ ਲਗਾ ਰਹੇ ਹਨ ।