ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ 3 ਕਿਲੋ ਅਫੀਮ, ਰਿਵਾਲਵਰ, ਰਾਈਫਲਾਂ, ਡਰੱਗ ਮਨੀ ਤੇ ਫਾਰਚੂਨਰ ਗੱਡੀ ਸਮੇਤ 2 ਕਾਬੂ

  • ਨਸ਼ਿਆਂ ਦੇ ਸਪਲਾਇਰਾਂ, ਡੀਲਰਾਂ ਅਤੇ ਉਹਨਾਂ ਦੇ ਖਰੀਦਦਾਰਾਂ ਦੇ ਪੂਰੇ ਨੈਟਵਰਕ ਦਾ ਪਤਾ ਲਗਾਏ ਜਾਣਗੇ: ਸੀਪੀ ਗੁਰਪ੍ਰੀਤ ਭੁੱਲਰ

ਅੰਮ੍ਰਿਤਸਰ, 23 ਜਨਵਰੀ : ਨਸ਼ਿਆਂ ਵਿਰੁੱਧ ਚੱਲ ਰਹੀ ਜੰਗ ਦੌਰਾਨ  ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਨੂੰ ਵੱਡਾ ਝਟਕਾ ਦਿੰਦੇ ਹੋਏ ਕਮਿਸ਼ਨਰੇਟ ਪੁਲਿਸ ਵੱਲੋਂ 02 ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ ਅਤੇ ਇਹਨਾਂ ਦੇ ਕਬਜ਼ੇ 'ਚੋਂ 03 ਕਿਲੋ ਅਫੀਮ, 01 ਰਿਵਾਲਵਰ (.32 ਬੋਰ), 01 ਰਾਈਫਲ (.12 ਬੋਰ), 01 ਰਾਈਫਲ (ਸਪਰਿੰਗ ਫੀਲਡ .30-6 ਬੋਰ), 44 ਜਿੰਦਾ ਰੋਂਦ, 20 ਹਜ਼ਾਰ ਰੁਪਏ ਡਰੱਗ ਮਨੀ, 01 ਫਾਰਚੂਨਰ ਗੱਡੀ ਅਤੇ 02 ਮੋਬਾਇਲ ਫੋਨ ਬ੍ਰਾਮਦ ਹੋਏ ਹਨ। ਇਸ ਦੀ ਜਾਣਕਾਰੀ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਵਲੋਂ ਜਾਰੀ ਕੀਤੀ ਗਈ ਹੈ। ਇੱਕ ਪ੍ਰੈੱਸ  ਵਾਰਤਾ ਦੋਰਾਨ ਡੀ.ਸੀ.ਪੀ ਇੰਨਵੈਸਟੀਗੇਸ਼ਨ, ਅੰਮ੍ਰਿਤਸਰ ਹਰਪ੍ਰੀਤ ਸਿੰਘ ਮੰਡੇਰ ਨੇ ਫੜੇ ਗਏ ਵਿਅਕਤੀਆਂ  ਦੀ ਪਛਾਣ ਸੁਰਜੀਤ ਸਿੰਘ ਵਾਸੀ ਪਿੰਡ ਭੱਗੂਪੁਰ ਉਤਾੜ, ਜਿਲ੍ਹਾ ਅੰਮ੍ਰਿਤਸਰ ਦਿਹਾਤੀ, ਉਮਰ 44 ਸਾਲ, ਪੜਾਈ 10ਵੀ ਪਾਸ, ਕੰਮਕਾਰ ਖੇਤੀਬਾੜੀ* ਅਤੇ ਗੁਰਕੀਰਤ ਸਿੰਘ ਵਾਸੀ ਹਰਗੋਬਿੰਦਪੁਰਾ ਗੁਰੂ ਕੀ ਵਡਾਲੀ, ਛੇਹਰਟਾ,ਅੰਮ੍ਰਿਤਸਰ, ਉਮਰ 21 ਸਾਲ, ਪੜਾਈ 12ਵੀ ਕਲਾਸ ਵਿੱਚ ਪੜਾ ਰਿਹਾ ਹੈ, ਕੰਮਕਾਰ ਕਿਸੇ ਮੈਡੀਕਲ ਸਟੋਰ ਤੇ ਕੰਮ ਕਰਦਾ ਹੈ, ਵਜੋ ਹੋਈ ਹੈ। ਡੀਸੀਪੀ ਇੰਨਵੈਸਟੀਗੇਸ਼ਨ, ਨੇ ਦੱਸਿਆ ਕਿ ਭਰੋਸੇਯੋਗ ਸੂਚਨਾ ਦੇ ਆਧਾਰ 'ਤੇ  ਏਡੀਸੀਪੀ ਸਿਟੀ-2, ਪ੍ਰਭਜੋਤ ਸਿੰਘ,  ਏ.ਸੀ.ਪੀ ਪੱਛਮੀ, ਕਮਲਜੀਤ ਸਿੰਘ ਔਲਖ ਦੀ ਨਿਗਰਾਨੀ ਹੇਠ ਇੰਚਾਂਰਜ਼ ਸੀ.ਵਜੋਂ ਈ.ਏ ਸਟਾਫ-2, ਇੰਸਪੈਕਟਰ ਦਿਲਬਾਗ ਸਿੰਘ ਦੀ ਪੁਲਿਸ ਪਾਰਟੀ ਏ.ਐਸ.ਆਈ ਲਾਜਪਤ ਰਾਏ ਸਮੇਤ ਸਾਥੀ ਕਰਮਚਾਰੀਆਂ ਨੇ *ਗੁਪਤ ਸੂਚਨਾ ਦੇ ਆਧਾਰ 'ਤੇ ਵਿਸ਼ੇਸ਼ ਮੁਹਿੰਮ ਚਲਾ ਕੇ ਇਹਨਾ ਨੂੰ ਪ੍ਰਤਾਪ ਸਟੀਲ ਮਿੱਲ ਛੇਹਰਟਾ ਦੇ ਖੇਤਰ ਤੋਂ ਉਸ ਸਮੇਂ ਕਾਬੂ ਕੀਤਾ, ਜਦੋਂ ਉਹ ਅਫੀਮ ਦੀ ਖੇਪ ਕਿਸੇ ਅਣਪਛਾਤੇ ਵਿਅਕਤੀ ਨੂੰ ਦੇਣ ਲਈ ਜਾ ਰਹੇ ਸਨ। ਇਹ ਦੋਨੋਂ ਜਿਸ ਗੱਡੀ ਵਿੱਚ ਅਫੀਮ ਦੀ ਖੇਪ ਦੀ ਸਪਲਾਈ ਦੇਣ ਜਾ ਰਹੀ ਸੀ, ਉਹ ਗੱਡੀ ਫਾਰਚੂਨਰ ਨੰਬਰ PB02-BU-5555 ਵੀ ਜਬਤ ਕੀਤੀ ਹੈ। ਗ੍ਰਿਫਤਾਰ ਵਿਅਕਤੀਆਂ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਪਤਾ ਕਰਨ ਅਤੇ ਡਰੱਗ ਸਪਲਾਇਰਾਂ, ਡੀਲਰਾਂ ਅਤੇ ਉਨ੍ਹਾਂ ਦੇ ਖਰੀਦਦਾਰਾਂ ਦੇ ਪੂਰੇ ਨੈਟਵਰਕ ਦਾ ਪਰਦਾਫਾਸ਼ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵੱਲੋਂ ਹੁਣ ਤੱਕ ਖਰੀਦੀ ਗਈ ਨਸ਼ੀਲੇ ਪਦਾਰਥਾਂ ਦੀ ਕੁੱਲ ਮਾਤਰਾ ਦਾ ਪਤਾ ਲਗਾਉਣ ਲਈ ਯਤਨ ਕੀਤੇ ਜਾ ਰਹੇ ਹਨ।