ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨੌਜਵਾਨਾਂ ਨੂੰ ਬਾਸਕਟਬਾਲ ਅਤੇ ਲਾਅਨ ਟੈਨਿਸ ਦੀ ਦਿੱਤੀ ਜਾਵੇਗੀ ਕੋਚਿੰਗ

  • ਜਿਹੜੇ ਲੜਕੇ-ਲੜਕੀਆਂ ਬਾਸਕਟਬਾਲ ਜਾਂ ਲਾਅਨ ਟੈਨਿਸ ਦੀ ਕੋਚਿੰਗ ਲੈਣੀ ਚਾਹੁੰਦੇ ਹਨ, ਉਹ 83600-89345, 97795-09566 ਜਾਂ 83605-29880 ਨੰਬਰ ਤੇ ਸੰਪਰਕ ਕਰ ਸਕਦੇ ਹਨ

ਬਟਾਲਾ, 21 ਜਨਵਰੀ : ਸਿਮਰਨਜੀਤ ਸਿੰਘ ਰੰਧਾਵਾ, ਜਿਲਾ ਖੇਡ ਅਫਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਮੰਤਵ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਮਨੇਜ਼ੀਅਮ ਹਾਲ, ਗੁਰਦਾਸਪੁਰ ਵਿਖੇ ਬਾਸਕਟਬਾਲ ਅਤੇ ਲਾਅਨ ਟੈਨਿਸ ਗਰਾਊਂਡ ਦੀ ਤਿਆਰੀ ਕੀਤੀ ਗਈ ਹੈ ਅਤੇ  ਬਹੁਤ ਜਲਦ ਇਨ੍ਹਾਂ ਦੋਵਾਂ ਗਰਾਊਂਡਾਂ ਵਿੱਚ ਬਾਸਕਟਬਾਲ ਅਤੇ ਲਾਅਨ ਟੈਨਿਸ ਦੀ ਕੋਚਿੰਗ ਸ਼ੁਰੂ ਕੀਤੀ ਜਾ ਰਹੀ ਹੈ। ਖੇਡ ਵਿਭਾਗ ਵੱਲੋਂ ਇਨ੍ਹਾਂ ਖੇਡਾਂ ਦੀ ਸਿਖਲਾਈ ਲਈ ਮਾਹਿਰ ਕੋਚ ਤਾਇਨਾਤ ਕੀਤੇ ਗਏ ਹਨ। ਜ਼ਿਲ੍ਹਾ ਖੇਡ ਅਫ਼ਸਰ ਨੇ ਕਿਹਾ ਕਿ ਜਿਹੜੇ ਲੜਕੇ-ਲੜਕੀਆਂ ਬਾਸਕਟਬਾਲ ਜਾਂ ਲਾਅਨ ਟੈਨਿਸ ਦੀ ਕੋਚਿੰਗ ਲੈਣਾ ਚਾਹੁੰਦੇ ਹਨ, ਉਹ ਉਨ੍ਹਾਂ ਦੇ ਮੋਬਾਈਲ ਨੰਬਰ 83600-89345, ਜਾਂ ਜ਼ਿਲ੍ਹਾ ਖੇਡ ਦਫ਼ਤਰ ਦੇ ਸੀਨੀਅਰ ਸਹਾਇਕ ਕਮਲਬੀਰ ਸਿੰਘ ਦੇ ਮੋਬਾਈਲ ਨੰਬਰ 97795-09566 ਜਾਂ ਸਰਕਾਰੀ ਹਾਈ ਸਕੂਲ ਚੇਚੀਆਂ ਛੋੜੀਆਂ (ਦੀਨਾਨਗਰ) ਦੇ ਡੀ.ਪੀ.ਓ. ਪੰਕਜ ਭਨੋਟ ਦੇ ਮੋਬਾਈਲ ਨੰਬਰ 83605-29880 'ਤੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜ ਕੇ ਤੰਦਰੁਸਤ ਤੇ ਕਾਮਯਾਬ ਜੀਵਨ ਵੱਲ ਕਦਮ ਵਧਾਉਣ।