ਸਿਵਲ ਡਿਫੈਂਸ ਵਲੋਂ ਆਪਦਾ ਮਿੱਤਰ ਇੰਸਟ੍ਰਕਟਰਾਂ ਨੂੰ ਕੀਤਾ ਸਨਮਾਨਤ

ਬਟਾਲਾ, 14 ਨਵੰਬਰ : ਸਿਵਲ ਡਿਫੈਂਸ, ਵਾਰਡਨ ਸਰਵਿਸ ਪੋਸਟ ਨੰ. 8 ਵਿਖੇ, ਪ੍ਰੋਫ: (ਡਾ.) ਜੋਗ ਸਿੰਘ ਭਾਟੀਆ ਮੁੱਖ ਸਲਾਹਕਾਰ (ਆਫਤ ਪ੍ਰਬੰਧਨ) ਮਹਾਤਮਾਂ ਗਾਂਧੀ ਲੋਕ ਪ੍ਰਸ਼ਾਸ਼ਨ ਸੰਸਥਾਨ-ਚੰਡੀਗੜ੍ਹ ਦੇ ਨਾਲ ਆਪਦਾ ਮਿੱਤਰ ਇੰਸਟ੍ਰਕਟਰ ਜੁਗੇਸ਼ ਉਨੀਆਲ, ਅਮਨਪ੍ਰੀਤ ਕੌਰ, ਜੁਗੇਸ਼ ਸ਼ਰਮਾਂ, ਮੋਹਨੀ, ਨੂਰ ਨਿਸ਼ਾ, ਸਚਿਨ ਸ਼ਰਮਾਂ, ਸਟੈਨਜਿਨ ਟਸੇਲਾ, ਸ਼ਿਲਪਾ, ਸੁਨੀਲ ਸਿੰਘ, ਸੁਮੀਤ ਸਿੰਘ ਦਾ ਪਹੁੰਚਣ ‘ਤੇ ਪਿਆਰ ਭਰਿਆ ਅਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਟੀਮ ਨੂੰ ਜੀ ਆਇਆਂ ਕਹਿੰਦੇ ਹੋਏ, ਪੋਸਟ ਵਾਰਡਨ ਹਰਬਖਸ਼ ਸਿੰਘ ਵੱਲੋਂ ਕੁਦਰਤੀ ਅਤੇ ਗੈਰ ਕੁਦਰਤੀ ਆਫਤਾਂ ਸਬੰਧੀ ਜਾਗਰੂਕ ਕੈਂਪ ਤੇ ਹੋਰ ਸਮਾਜਿਕ ਸੇਵਾਵਾਂ ਬਾਰੇ ਵਿਸਥਾਰ ਨਾਲ ਸਾਂਝ ਪਾਈ। ਉਪਰੰਤ ਮੁੱਢਲੀ ਸਹਾਇਤਾ ਦੇ ਬਾਨੀ ਭਾਈ ਘੱਨਈਆ ਜੀ ਦੀ ਤਸਵੀਰ ਵਾਲਾ, ਯਾਦਗਰੀ ਸਨਮਾਨ ਚਿੰਨ੍ਹ ਸਤਿਕਾਰ ਸਾਹਿਤ ਭੇਟ ਕੀਤੇ ਗਏ।  ਇਸ ਮੌਕੇ ਪ੍ਰੋਫ: (ਡਾ.) ਜੋਗ ਸਿੰਘ ਭਾਟੀਆ ਨੇ ਦਸਿਆ ਕਿ ਆਫਤਾਂ ਦੌਰਾਨ ਜਾਨਾਂ ਬਚਾਉਣ ਦੇ ਤਰੀਕਿਆਂ ’ਤੇ ਜ਼ੋਰ ਦੇਣ ਦੀ, ਸਮੇਂ ਦੀ ਜਰੂਰਤ ਹੈ ਖਾਸਕਰ ਕੈਮੀਕਲ, ਜੈਵਿਕ, ਰੇਡੀਓਲਾਜੀਕਲ ਅਤੇ ਨਿਊਕਲੀਅਰ ਆਫ਼ਤਾਂ ਬਾਰੇ ਜਾਗਰੂਕ ਹੋਣਾ ਲਾਜ਼ਮੀ ਹੈ। ਵੱਧ ਰਹੇ ਜੈਵਿਕ ਆਤੰਕਵਾਦ ਹਮਲਿਆ ਤੋ ਬਚਾਅ ਬਾਰੇ ਵੀ ਦਸਿਆ। ਇਹਨਾਂ ਵਲੋ ਪਿਛਲੇ ਸਮੇਂ ਕੇਦਾਰਨਾਥ ਬੱਦਲ ਫੱਟਣ ਦੀ ਆਫਤ ਮੌਕੇ ਵਿਸ਼ੇਸ਼ ਰਾਹਤ ਭੂਮਿਕਾ ਨਿਭਾਈ ਗਈ। ਇਥੇ ਜ਼ਿਕਰਯੋਗ ਹੈ ਕਿ ਪਹਿਲਾ ਐਸਿਸਟੈਂਟ ਕਮਾਂਡਰ ਆਈ.ਟੀ.ਬੀ.ਪੀ./ਐਨ.ਡੀ.ਆਰ.ਐਫ. ਬਾਅਦ ਵਿਚ ਡੀ.ਐਸ.ਪੀ. ਪੰਜਾਬ ਪੁਲਿਸ ਵਿਚ ਸੇਵਾਵਾਂ ਨਿਭਾਉਣ ਉਪਰੰਤ ਹੁਣ ਮੁੱਖ ਸਲਾਹਕਾਰ (ਆਫਤ ਪ੍ਰਬੰਧਕ) ਮਹਾਤਮਾਂ ਗਾਂਧੀ ਲੋਕ ਪ੍ਰਸ਼ਾਸ਼ਨ ਸੰਸਥਾਨ-ਚੰਡੀਗੜ੍ਹ ਵਜੋ ਸੇਵਾ ਕਰ ਰਹੇ ਹਨ। ਅਗੇ ਉਹਨਾਂ ਕਿਹਾ ਕਿ ਮੇਰੀ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਰਨ ਮੌਕੇ, ਲੋਕਾਂ ਦੀ ਜਾਨ ਬਚਾਉਂਦਾ ਹੋਵਾਂ। ਇਹਨਾਂ ਵਲੋ ਗੁਰਬਾਣੀ ਤੇ ਆਫਤ ਪ੍ਰਬੰਧਨ ਬਾਰੇ ਜਾਣਕਾਰੀ ਬਾਰੇ ਵੀ ਸਾਂਝ ਪਾਈ। ਉਹਨਾਂ ਵਲੋਂ ਸਿਵਲ ਡਿਫੈਂਸ ਬਟਾਲਾ ਵਲੋ 12 ਰੋਜ਼ਾ ਚਲਾਏ ਗਏ ਆਪਦਾ ਮਿੱਤਰ ਕੈਂਪ ‘ਚ ਸਹਿਯੋਗ ਕਰਨ ਤੇ ਧੰਨਵਾਦ ਕੀਤਾ। ਆਖਰ ਵਿਚ ਹਾਜ਼ਰ ਸਾਰਿਆਂ ਵਲੋਂ ਸਾਂਝੇ ਤੋਰ ‘ਤੇ ਕਿਹਾ ਕਿ ਆਪਦਾ ਮਿੱਤਰ ਇੱਕ ਆਫ਼ਤ-ਰਹਿਤ ਪੰਜਾਬ/ਭਾਰਤ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਹਰੇਕ ਨਾਗਰਿਕ ਕਿਸੇ ਵੀ ਆਫਤ ਮੌਕੇ ਆਪਣਾ ਬਣਦਾ ਫਰਜ ਨਿਭਾਉਣ ਲਈ, ਸਿਵਲ ਡਿਫੈਂਸ ਦੇ ਵਲੰਟੀਅਰ ਬਨਣ ਤੇ ਰਾਸ਼ਟਰ ਦੀ ਨਿਸ਼ਕਾਮ ਸੇਵਾ ਕਰਨ, ਲਈ ਤਿਆਰ ਰਹਿਣ। ਇਸ ਲਈ ਵਿੱਦਿਅਕ ਸੰਸਥਾਵਾਂ ਵਿਚ ਸਕੂਲ ਆਫਤ ਪ੍ਰਬੰਧਨ ਯੋਜਨਾ ਤਹਿਤ ਪਾਠ ਤੇ ਅਭਿਆਸ ਹੋਣਾ ਬਹੁਤ ਹੀ ਜਰੂਰੀ ਹੈ।