ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਕੀਤਾ ਮਾਧੋਪੁਰ ਥਰਿਆਲ ਰੋਡ ਦੇ ਨਵੀਨੀਕਰਨ ਦਾ ਉਦਘਾਟਨ

  • ਕੈਬਨਿਟ ਮੰਤਰੀ ਕਟਾਰੂਚੱਕ ਲੋਕ ਅਪਣੀ ਦੇਖ ਰੇਖ ਵਿੱਚ ਕਰਵਾਉਂਣ ਵਿਕਾਸ ਕਾਰਜਾਂ ਦਾ ਕੰਮ

ਪਠਾਨਕੋਟ, 27 ਜੂਨ : ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਲੋਕਾਂ ਦੀਆਂ ਸਹੂਲਤਾਂ ਨੂੰ ਧਿਆਨ ਵਿੱਚ ਰੱਖ ਕੇ ਨਿਰੰਤਰ ਵਿਕਾਸ ਕਾਰਜ ਕਰਵਾਉਂਦੇ ਆ ਰਹੇ ਹਨ ਅਤੇ ਉਹ ਕੰਮ ਜਿਨ੍ਹਾਂ ਨਾਲ ਲੋਕਾਂ ਨੂੰ ਲਾਭ ਪਹੁੰਚਦਾ ਹੋਵੇ ਉਨ੍ਹਾਂ ਕਾਰਜਾਂ ਨੂੰ ਪਹਿਲ ਦੇ ਅਧਾਰ ਤੇ ਕਰਵਾਇਆ ਜਾਂਦਾ ਹੈ। ਇਹ ਪ੍ਰਗਟਾਵਾ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਅੱਜ ਮਾਧੋਪੁਰ ਵਿਖੇ ਮਾਧੋਪੁਰ ਡਿਫੈਂਸ ਰੋਡ ਤੋਂ ਲੈ ਕੇ ਮਾਧੋਪੁਰ ਛਾਉਣੀ ਤੱਕ ਥਰਿਆਲ ਚੌਕ ਅਤੇ ਚੌਕ ਤੋਂ ਬੀ.ਐਸ.ਐਫ ਦੇ ਦਫਤਰ ਤੱਕ ਸੜਕ ਦੇ ਨਿਰਮਾਣ ਕਾਰਜ ਦਾ ਉਦਘਾਟਣ ਕਰਦਿਆਂ ਕੀਤਾ। ਇਸ ਮੋਕੇ ਤੇ ਹੋਰਨ੍ਹਾਂ ਤੋਂ ਇਲਾਵਾ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਵੀ ਹਾਜਰ ਸਨ। ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਦੱਸਿਆ ਕਿ ਪਿਛਲੇ ਦਿਨ੍ਹਾਂ ਦੋਰਾਨ ਉਨ੍ਹਾਂ ਦਾ ਇਸ ਖੇਤਰ ਅੰਦਰ ਦੋਰਾ ਸੀ ਅਤੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਸੜਕ ਦੀ ਬਹੁਤ ਹੀ ਮਾੜੀ ਹਾਲਤ ਹੈ ਅਤੇ ਅੱਜ ਮਾਧੋਪੁਰ ਵਿਖੇ ਮਾਧੋਪੁਰ ਡਿਫੈਂਸ ਰੋਡ ਤੋਂ ਲੈ ਕੇ ਮਾਧੋਪੁਰ ਛਾਉਣੀ ਤੱਕ ਥਰਿਆਲ ਚੋਂਕ ਅਤੇ ਚੋਂਕ ਤੋਂ ਬੀ.ਐਸ.ਐਫ ਦੇ ਦਫਤਰ ਤੱਕ ਸੜਕ ਦੇ ਨਿਰਮਾਣ ਕਾਰਜ ਦਾ ਜੋ ਕਿ ਕਰੀਬ 4 ਕਿਲੋਮੀਟਰ ਸੜਕ ਦੇ ਨਵੀਨੀਕਰਨ ਦਾ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨ੍ਹਾਂ ਦੋਰਾਨ ਖੇਤਰ ਵਾਸੀਆਂ ਵੱਲੋਂ ਇਹ ਮਾਮਲਾ ਧਿਆਨ ਵਿੱਚ ਲਿਆਂਦਾ ਗਿਆ ਸੀ ਅਤੇ ਅੱਜ ਇਸ ਰੋਡ ਦਾ ਨਿਰਮਾਣ ਕਾਰਜ ਸੁਰੂ ਕਰਵਾਇਆ ਗਿਆ ਹੈ। ਜਿਸ ’ਤੇ ਲੱਖਾਂ ਰੁਪਏ ਖਰਚ ਕੀਤੇ ਜਾਣਗੇ।ਉਨ੍ਹਾਂ ਕਿਹਾ ਕਿ ਢਾਈ ਕਿਲੋਮੀਟਰ ਸੜਕ 18 ਫੁੱਟ ਦੀ ਬਣਾਈ ਜਾਵੇਗੀ ਜਦਕਿ ਡੇਢ ਕਿੱਲੋਮੀਟਰ ਨੂੰ 16 ਫੁੱਟ ਦਾ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਲੋਕਾਂ ਨੂੰ ਸਹੂਲਤਾਂ ਦੇਣ ਲਈ ਦ੍ਰਿੜ ਸੰਕਲਪ ਹਨ ਅਤੇ ਇਸੇ ਲੜੀ ਤਹਿਤ ਇਸ ਸੜਕ ਦੀ ਮੁਰੰਮਤ ਦਾ ਕੰਮ ਸੁਰੂ ਕੀਤਾ ਗਿਆ । ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਇਸ ਸੜਕ ਨੂੰ ਆਪਣੀ ਦੇਖ-ਰੇਖ ਹੇਠ ਬਣਵਾਉਣਾ ਲੋਕਾਂ ਦੀ ਜ਼ਿੰਮੇਵਾਰੀ ਹੈ ਕਿਉਂਕਿ ਜੇਕਰ ਇਸ ਨੂੰ ਸਹੀ ਢੰਗ ਨਾਲ ਬਣਾਇਆ ਜਾਵੇ ਤਾਂ ਲੋਕਾਂ ਨੂੰ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਅੰਦਰ ਨਿਰਪੱਖ ਹੋ ਕੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਕਿਸੇ ਤਰ੍ਹਾਂ ਦੀ ਵੀ ਕੋਈ ਪੀ ਪ੍ਰੇਸਾਨੀ ਨਹੀਂ ਆਉਂਣ ਦਿੱਤੀ ਜਾਵੈਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਬਿਜਲੀ ਦੇ ਬਿੱਲ ਮੁਆਫ਼ ਕੀਤੇ ਗਏ , ਬੇਰੁਜਗਾਰ ਨੋਜਵਾਨਾਂ ਨੂੰ ਰੁਜਗਾਰ ਦੇ ਲਈ ਨੋਕਰੀਆਂ ਦਿੱਤੀਆਂ ਗਈਆਂ। ਸਿਹਤ ਸੁਵਿਧਾਵਾਂ ਅਤੇ ਸਿੱਖਿਆ ਸੇਵਾਵਾਂ ਲਈ ਵਧੀਆਂ ਉਪਰਾਲੇ ਕੀਤੇ ਗਏ ਹਨ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸੁਜਾਨਪੁਰ ਨਗਰ ਕੌਂਸਲ ਪ੍ਰਧਾਨ ਅਨੁਰਾਧਾ ਬਾਲੀ, ਹਰਜੀਤ ਭਗਤ ਐਸ.ਸੀ.ਵਿੰਗ ਜਿਲ੍ਹਾ ਪ੍ਰਧਾਨ, ਸਰਪੰਚ ਸੋਹਣ ਲਾਲ ਸਾਹਪੁਰਕੰਡੀ, ਕੌਂਸਲਰ ਮਹਿੰਦਰ ਬਾਲੀ, ਕੌਂਸਲਰ ਲਕਸਮੀ ਵਰਮਾ,ਕੌਂਸਲਰ ਪੁਸਪਾ ਦੇਵੀ, ਕੌਂਸਲਰ ਸਰੋਜ ਬਾਲਾ, ਵਿਜੈ ਕਟਾਰੂਚੱਕ ਜਿਲ੍ਹਾ ਮੀਡਿਆ ਇੰਚਾਰਜ ਪਠਾਨਕੋਟ, ਨਰੇਸ ਸੈਣੀ ਐਸ.ਸੀ. ਵਿੰਗ ਪ੍ਰਧਾਨ, ਬਲਾਕ ਪ੍ਰਧਾਨ ਪਵਨ ਕੁਮਾਰ ਫੋਜੀ, ਖੁਸਬੀਰ ਕਾਟਲ, ਸਰਪੰਚ ਵਿਨੋਦ ਕੁਮਾਰ, ਸਰਪੰਚ ਪ੍ਰੇਮਚੰਦ, ਸਰਪੰਚ ਵਰਿਆਮ ਸਿੰਘ, ਬਲਵੀਰ ਸਿੰਘ ਚਰਨਦਾਸ ਲਹੌਰੀਆ, ਸੁਭਾਸ਼ ਸ਼ਰਮਾ, ਦਲਬੀਰ ਸਿੰਘ ਵਿਨੋਦ ਰਾਏ, ਨਰੇਸ਼ ਕੁਮਾਰ, ਨਿਖਲ ਮਹਾਜਨ, ਤਰਸੇਮ ਸਿੰਘ, ਸਰਵਣ ਸਿੰਘ ਗਿਰਧਾਰੀ ਲਾਲ ਆਦਿ ਹਾਜ਼ਰ ਸਨ।