ਪਠਾਨਕੋਟ, 28 ਨਵੰਬਰ : ਜਿਲ੍ਹਾ ਪ੍ਰਸਾਸਨ ਪਠਾਨਕੋਟ ਵੱਲੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਵਿਧਾਨ ਦਿਵਸ ਮਨਾਇਆ ਗਿਆ। ਇਸ ਮੋਕੇ ਤੇ ਸ੍ਰੀ ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਅਤੇ ਸ. ਦਲਵਿੰਦਰ ਸਿੰਘ ਢਿੱਲੋਂ ਐਸ.ਐਸ.ਪੀ. ਵਿਸੇਸ ਤੋਰ ਤੇ ਹਾਜਰ ਹੋਏ ਅਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਤਸਵੀਰ ਅੱਗੇ ਸਰਧਾ ਸੁਮਨ ਅਰਪਿਤ ਕਰਕੇ ਨਤਮਸਤਕ ਹੋਏ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਮੇਜਰ ਡਾ. ਸੁਮਿਤ ਮੁਧ ਐਸ.ਡੀ.ਐਮ. ਪਠਾਨਕੋਟ, ਪਵਨ ਕੁਮਾਰ ਐਸ.ਡੀ.ਐਮ. ਧਾਰ ਕਲ੍ਹਾ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਅਤੇ ਡਿਪਟੀ ਕਮਿਸਨਰ ਪਠਾਨਕੋਟ ਦਾ ਸਾਰਾ ਸਟਾਫ ਵਿਸੇਸ ਤੋਰ ਤੇ ਹਾਜਰ ਹੋਏ। ਪ੍ਰੋਗਰਾਮ ਦੇ ਅਰੰਭ ਵਿੱਚ ਵੱਖ ਵੱਖ ਜਿਲ੍ਹਾ ਅਧਿਕਾਰੀਆਂ ਵੱਲੋਂ ਵੀ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਤਸਵੀਰ ਅੱਗੇ ਸਰਧਾ ਸੁਮਨ ਅਰਪਿਤ ਕਰਕੇ ਨਤਮਸਤਕ ਹੋਏ। ਇਸ ਮੋਕੇ ਤੇ ਐਸ.ਡੀ.ਐਮ. ਪਠਾਨਕੋਟ ਵੱਲੋਂ ਸਵਿਧਾਨ ਦਿਵਸ ਤੇ ਸਵਿਧਾਨ ਪ੍ਰਤੀ ਅਪਣੀ ਜਿਮ੍ਹੇਦਾਰੀ ਨਿਭਾਉਂਦਿਆਂ ਹੋਇਆ ਸਹੁੰ ਚੁਕਾਈ ਗਈ। ਇਸ ਮੋਕੇ ਤੇ ਸੰਬੋਧਤ ਕਰਦਿਆਂ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਯਤਨਾ ਸਦਕਾ ਸਾਨੂੰ ਸਵਿਧਾਨ ਮਿਲ ਸਕਿਆ। ਸਵਿਧਾਨ ਦਾ ਸਤਿਕਾਰ ਕਰਨਾ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਅਸੀਂ ਸਵਿਧਾਨ ਵਿੱਚ ਦਿੱਤੇ ਸਾਡੇ ਅਧਿਕਾਰਾਂ ਤੋਂ ਅਤੇ ਸਾਡੇ ਫਰਜਾਂ ਤੋਂ ਵੀ ਜਾਣੂ ਹੋਈਏ।