ਭਾਰਤ ਦੀਆਂ ਜੇਲ੍ਹਾਂ 'ਚ ਸਜ਼ਾ ਕੱਟ ਕੇ ਪਾਕਿਸਤਾਨੀ ਨਾਗਰਿਕ ਛੱਡੇ, ਅਟਾਰੀ ਸਰਹੱਦ ਰਾਹੀਂ ਪੁਜੱੇ ਆਪਣੇ ਵਤਨ 

ਅੰਮ੍ਰਿਤਸਰ, 19 ਮਈ : ਭਾਰਤ ਵਿੱਚ ਕੈਦ ਪਾਕਿਸਤਾਨੀ ਨਾਗਰਿਕਾਂ ਨੂੰ ਅੱਜ ਅਟਾਰੀ ਵਾਘਾ ਸਰਹੱਦ ਰਾਹੀਂ ਉਹਨਾਂ ਦੇ ਦੇਸ਼ ਵਾਪਸ ਭੇਜ ਦਿੱਤਾ ਗਿਆ। ਇਹਨਾਂ 22 ਕੈਦੀਆਂ ਵਿੱਚੋਂ  9 ਕੈਦੀ ਮਛੇਰੇ ਹਨ ਅਤੇ ਬਾਕੀ ਸਿਵਲ ਕੈਦੀ ਹਨ ਅਤੇ ਕੁਝ ਕੈਦੀ ਗਲਤੀ ਦੇ ਨਾਲ ਭਾਰਤ ਦੀ ਹੱਦ ਵਿੱਚ ਆ ਗਏ ਸਨ। ਜਿਨ੍ਹਾਂ ਨੂੰ ਵੱਖ-ਵੱਖ ਸਮੇਂ ਤੋਂ ਜੇਲ੍ਹਾਂ ਵਿੱਚ ਕੈਦ ਕੀਤਾ ਹੋਇਆ ਸੀ ਅਤੇ ਅੱਜ ਉਨ੍ਹਾਂ ਦੀ ਸਜ਼ਾ ਪੂਰੀ ਹੋਣ ਤੇ ਉਹਨਾਂ ਨੂੰ ਰਿਹਾ ਕੀਤਾ ਗਿਆ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਕਿਸਤਾਨੀ ਨਾਗਰਿਕ ਨੇ ਦੱਸਿਆ ਕਿ ਉਹ ਗਲਤੀ ਨਾਲ ਭਾਰਤ ਵਿੱਚ ਦਾਖਲ ਹੋ ਗਿਆ ਸੀ ਤੋਂ ਬਾਅਦ ਪੁਲਿਸ ਵੱਲੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸ ਨੂੰ ਦੋ ਸਾਲ ਤੱਕ ਦੀ ਸਜ਼ਾ ਸੁਣਾਈ ਗਈ 2 ਸਾਲ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਹੁਣ ਆਪਣੇ ਵਤਨ ਪਾਕਿਸਤਾਨ ਵਾਪਸ ਜਾ ਰਿਹਾ ਹੈ ਤੇ ਉਸਨੂੰ ਬੇਹੱਦ ਖੁਸ਼ੀ ਹੈ। ਇਸ ਦੌਰਾਨ ਪੁਲਸ ਅਧਿਕਾਰੀ ਅਰੁਣਪਾਲ ਸਿੰਘ ਨੇ ਦੱਸਿਆ ਕਿ ਅੱਜ ਉਹਨਾਂ ਵੱਲੋਂ ਕੁੱਲ 22 ਦੇ ਕਰੀਬ ਪਾਕਿਸਤਾਨੀ ਨਾਗਰਿਕ ਛੱਡੇ ਜਾ ਰਹੇ ਹਨ ਜਿਨ੍ਹਾਂ ਵਿੱਚੋਂ 9 ਮਛੇਰੇ ਹਨ ਅਤੇ ਬਾਕੀ ਸਿਵਲ ਕੈਦੀ ਹਨ ਤੇ ਕੁਝ ਕੈਦੀ ਪਿਛਲੇ 10 ਸਾਲ ਤੋਂ ਭਾਰਤ ਦੀ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਸਨ ਅਤੇ ਕੁਝ ਕੈਦੀ ਦੋ ਸਾਲ ਤੋਂ ਭਾਰਤ ਦੀ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਸਨ ਤੇ ਹੁਣ ਇਹਨਾਂ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਇਨ੍ਹਾਂ ਨੂੰ ਰਿਹਾ ਕੀਤਾ ਜਾ ਰਿਹਾ। ਜ਼ਿਕਰਯੋਗ ਹੈ ਕਿ ਬਹੁਤ ਸਾਰੇ ਲੋਕ ਗਲਤੀ ਨਾਲ ਕਿਸੇ ਵੇਲੇ ਭਾਰਤ-ਪਾਕਿਸਤਾਨ ਦੀ ਸਰਹੱਦ ਦੇ ਦੂਸਰੇ ਪਾਸੇ ਚਲੇ ਜਾਂਦੇ ਹਨ ਜਿਸ ਨੂੰ ਕਿ ਉਸ ਦੇਸ ਦੇ ਸੈਨਿਕਾਂ ਵੱਲੋਂ ਗ੍ਰਿਫ਼ਤਾਰ ਕੀਤਾ ਜਾਂਦਾ ਹੈ ਅਤੇ ਇਸ ਦੇ ਤਰੀਕੇ ਕੁਝ ਪਾਕਿਸਤਾਨੀ ਨਾਗਰਿਕ ਗਲਤੀ ਦੇ ਨਾਲ ਭਾਰਤ ਵਿਚ ਦਾਖਲ ਹੋ ਗਿਆ ਸਾਂ ਜਿਨਾਂ ਨੂੰ ਕੀ ਭਾਰਤੀ ਫੌਜ਼ ਵੱਲੋਂ ਗ੍ਰਿਫਤਾਰ ਕਰਕੇ ਪੁਲਸ ਹਵਾਲੇ ਕੀਤਾ ਗਿਆ ਅਤੇ ਫਿਰ ਪੁਲਿਸ ਵੱਲੋਂ ਮਾਮਲਾ ਦਰਜ ਇਹਨਾਂ ਨੂੰ ਜੇਲ ਭੇਜ ਦਿੱਤਾ ਗਿਆ ਸੀ ਆਪਣੀਆਂ ਸਜਾਵਾਂ ਪੂਰੀਆਂ ਕਰਨ ਤੋਂ ਬਾਅਦ ਇਹ ਪਾਕਿਸਤਾਨੀ ਨਾਗਰਿਕ ਆਪਣੇ ਵਤਨ ਵਾਪਸ ਜਾ ਰਹੇ ਹਨ ਇਸੇ ਤਰੀਕੇ ਨਾਲ ਹੀ ਕਈ ਭਾਰਤੀ ਨਾਗਰਿਕ ਵੀ ਗਲਤੀ ਨਾਲ ਪਾਕਿਸਤਾਨ ਚਲੇ ਜਾਂਦੇ ਹਨ ਜਿਨ੍ਹਾਂ ਨੂੰ ਕਿ ਪਾਕਿਸਤਾਨ ਕਾਨੂਨ ਦੇ ਹਿਸਾਬ ਨਾਲ ਹੀ ਰਿਹਾ ਕਰ ਦਿਤਾ ਜਾਂਦਾ ਹੈ ਚਲੇ ਜਾਂਦੇ ਕੁਝ ਹਫਤੇ ਪਹਿਲਾਂ ਪਾਕਿਸਤਾਨ ਵੱਲੋਂ ਭਾਰਤੀ ਨਾਗਰਿਕਾਂ ਨੂੰ ਰਿਹਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਭਾਰਤ ਵੱਲੋਂ ਕੁਝ ਪਾਕਿਸਤਾਨੀ ਨਾਗਰਿਕਾਂ ਨੂੰ ਰਿਹਾਅ ਕਰਕੇ ਪਾਕਿਸਤਾਨ ਭੇਜਿਆ ਗਿਆ ਹੈ।