ਅਸੈਸਮੈਂਟ ਰਜਿਸਟਰ ਵਿੱਚ ਪ੍ਰਾਪਰਟੀ ਟਰਾਂਸਫਰ ਕਰਨ ਸਬੰਧੀ ਲੱਗੇ ਵਿਸ਼ੇਸ ਕੈਂਪ ਵਿੱਚ 188 ਲੋਕ ਪਹੁੰਚੇ

  • ਸ਼ਹਿਰ ਵਾਸੀਆਂ ਨੇ ਵਿਧਾਇਕ ਸ਼ੈਰੀ ਕਲਸੀ ਦੇ ਖਾਸ ਉਪਰਾਲੇ ਦੀ ਕੀਤੀ ਸ਼ਲਾਘਾ

ਬਟਾਲਾ, 21 ਜੁਲਾਈ : ਅਸੈਸਮੈਂਟ ਰਜਿਸਟਰ ਵਿੱਚ ਪ੍ਰਾਪਰਟੀ ਟਰਾਂਸਫਰ ਕਰਨ ਸਬੰੰਧੀ ਕਾਰਪੋਰੇਸ਼ਨ ਬਟਾਲਾ ਵਿਖੇੇ ਲੱਗੇ ਵਿਸ਼ੇਸ ਕੈਂਪ ਦੇ ਪੰਜਵੇਂ ਦਿਨ 188 ਲੋਕਾਂ ਨੇ ਸ਼ਿਰਕਤ ਕੀਤੀ। ਹੁਣ ਤੱਕ 492 ਲੋਕ ਵਿਸੇਸ ਕੈਂਪ ਵਿੱਚ ਆਪਣੀ ਰਜਿਸਟਰੇਸ਼ਨ ਕਰਵਾ ਚੁੱਕੇ ਹਨ।  ਇਹ ਕੈਂਪ 22 ਜੁਲਾਈ ਤੱਕ ਦਫਤਰ ਨਗਰ ਨਿਗਮ ਦੇ ਕਮਰਾ ਨੰਬਰ-1 ਵਿੱਚ ਲੱਗੇਗਾ। ਵਿਸ਼ੇਸ ਕੈਂਪ ਵਿੱਚ ਪਹੁੰਚੇ ਲੋਕਾਂ ਨੇ ਵਿਧਾਇਕ ਸ਼ੈਰੀ ਕਲਸੀ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਨਾਂ ਵਲੋਂ ਸ਼ਹਿਰ ਵਾਸੀਆਂ ਲਈ ਕੀਤਾ ਉਪਰਾਲਾ ਸ਼ਲਾਘਾਯੋਗ ਹੈ। ਇਸ ਨਾਲ ਲੋਕਾਂ ਨੂੰ ਬਹੁਤ ਰਾਹਤ ਮਿਲੇਗੀ। ਉਨਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਉਹ ਇਸ ਮੁਸ਼ਕਿਲ ਨਾਲ ਜੂਝ ਰਹੇ ਸਨ ਪਰ ਵਿਧਾਇਕ ਸ਼ੈਰੀ ਕਲਸੀ ਵਲੋਂ ਲੋਕਾਂ ਦੀ ਸਹੂਲਤ ਲਈ ਕੀਤੇ ਸ਼ਾਨਦਾਰ ਉਪਰਾਲੇ ਨਾਲ ਉਨਾਂ ਦੀ ਇਹ ਸਮੱਸਿਆ ਦੂਰ ਹੋਈ ਹੈ। ਦੱਸਣਯੋਗ ਹੈ ਕਿ ਜੇਕਰ ਕਿਸੇ ਵਿਅਕਤੀ ਵੱਲੋਂ ਨਗਰ ਬਟਾਲਾ ਦੀ ਹਦੂਦ ਅੰਦਰ ਪੈਂਦੀ ਕਿਸੇ ਵੀ ਪ੍ਰਾਪਰਟੀ ਦੀ ਖਰੀਦ/ਵੇਚੀ ਜਾਂਦੀ ਹੈ ਤਾਂ ਉਸ ਪ੍ਰਾਪਰਟੀ ਨੂੰ ਪਹਿਲੇ ਤੋਂ ਦੂਸਰੇ ਜਾਂ ਤੀਸਰੇ ਦੇ ਨਾਮ ਤੇ ਕਰਨ ਸਮੇਂ ਜੋ ਵੀ 90  ਦਿਨਾਂ ਤੋਂ ਬਾਅਦ ਨਗਰ ਨਿਗਮ ਵੱਲੋਂ ਪ੍ਰਾਪਰਟੀ ਟਰਾਂਸਫਰ ਫੀਸ/ਲੇਟ ਫੀਸ 10  ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਜੋ ਕਿ ਹਜ਼ਾਰਾਂ ਅਤੇ ਲੱਖਾਂ ਰੁਪਿਆ ਵਿੱਚ ਬਣਦੀ ਹੈ, ਉਨਾਂ ਕੇਸਾਂ ਵਿੱਚ ਬਣਦੀ ਸਾਰੀ ਫ਼ੀਸ ਮਾਫ਼ ਕਰਕੇ ਕੇਵਲ 500 ਰੁਪਏ  ਦੀ ਰਕਮ ਵਿੱਚ ਕੇਸ ਫਾਈਨਲ ਕੀਤਾ ਜਾ ਰਿਹਾ ਹੈ। ਬਾਕੀ ਦੀਆਂ ਜੋ ਵੀ ਨਗਰ ਨਿਗਮ ਵੱਲੋਂ ਫੀਸਾਂ ਬਣਦੀਆਂ ਹਨ ਜਿਵੇਂ ਕਿ ਬੈ-ਨਾਮਾ, ਪ੍ਰਾਪਰਟੀ ਟੈਕਸ, ਵਾਟਰ ਸਪਲਾਈ, ਸੀਵਰੇਜ ਸੰਬੰਧੀ , ਯੂਜਰ ਚਾਰਜਸ , TS-A ਦੀ ਨਕਲ ਦੀ ਫੀਸ ਸਰਕਾਰ ਦੇ ਨਿਯਮਾਂ ਅਨੁਸਾਰ ਹੀ ਦੇਣੀ ਹੋਵੇਗੀ। ਨਗਰ ਨਿਗਮ ਦੇ ਅਧਿਕਾਰੀਆਂ ਦੱਸਿਆ ਕਿ ਜਿਨਾ ਵਿਅਕਤੀਆਂ ਵਲੋਂ ਵਿਸ਼ੇਸ ਕੈਂਪ ਵਿੱਚ ਲਾਭ ਲੈਣ ਲਈ ਸ਼ਿਰਕਤ ਕੀਤੀ ਹੈ, ਉਨ੍ਹਾਂ ਦੀ ਰਜਿਸਟਰੇਸ਼ਨ ਕਰ ਲਈ ਗਈ ਹੈ। ਦਸਤਾਵੇਜ਼ ਦੀ ਜਾਂਚ ਕਰਨ ਤੋਂ ਬਾਅਦ ਯੋਗ ਲਾਭਪਾਤਰੀਆਂ ਨੂੰ ਇਸ ਦਾ ਲਾਭ ਦਿੱਤਾ ਜਾਵੇਗਾ। ਵਇਸ ਮੌਕੇ ਸ਼ਿਵ ਕੁਮਾਰ ਸੁਪਰਡੈਂਟ ਨਗਰ ਨਿਗਮ ਬਟਾਲਾ, ਧੀਰਜ ਵਰਮਾ, ਆਪ ਪਾਰਟੀ ਦੇ ਲੀਗਲ ਜੁਆਇੰਟ ਸੈਕਰਟਰੀ ਪੰਜਾਬ, ਮਾਣਿਕ ਮਹਿਤਾ, ਜੋਤੀ ਇੰਸਪੈਕਟਰ, ਰਮਨ ਅਤੇ ਦੀਪਕ ਆਦਿ ਮੌਜੂਦ ਸਨ।