ਸਾਇੰਸ ਸਿਟੀ ਵਿਖੇ ਪ੍ਰਮਾਣੂ ਸ਼ਕਤੀ ‘ਤੇ ਅਧਾਰਤ ਗੈਲਰੀ ਦਾ ਵਿਸਥਾਰ

ਪਸ਼ਪਾ ਗਜਰਾਲ ਸਾਇੰਸ ਸਿਟੀ ਵਿਖੇ ਸਥਾਪਿਤ ਪ੍ਰਮਾਣੂ ਸ਼ਕਤੀ ਕੇਂਦਰ ਵਿਖੇ ਲੋਕਾਂ ਨੂੰ ਪ੍ਰਮਾਣੂ ਊਰਜਾ ਦੀ ਵਰਤੋਂ ਪ੍ਰਤੀ ਜਾਗਰੂਕ ਕਰਨ ਦੇ ਆਸ਼ੇ ਨਾਲ ਪ੍ਰਮਾਣੂ ਸ਼ਕਤੀ ਤੇ ਅਧਾਰਤ ਗੈਲਰੀ ਦਾ ਅੱਜ ਵਿਸਥਾਰ ਕਰਕੇ ਸੈਲਾਨੀਆ ਲਈ ਖੋਲ੍ਹੀ ਗਈ ਹੈ। ਇਸ ਗੈਲਰੀ ਦਾ ਵਿਸਥਾਰ ਨਿਊਕਲੀਅਰ ਪਾਵਰ ਕਾਰਪੋਰੇਸ਼ਨ ਆਫ਼ ਇੰਡੀਆਂ ਵੱਲੋਂ ਕੀਤਾ ਗਿਆ ਹੈ। ਪ੍ਰਮਾਣੂ ਸ਼ਕਤੀ ‘ਤੇ ਅਧਾਰਤ ਇਸ ਵਿਸਥਾਰਤ ਗੈਲਰੀ ਦਾ ਉਦਘਾਟਨ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ.ਨੀਲਿਮਾ ਜੈਰਥ ਵਲੋਂ ਕੀਤਾ ਗਿਆ ਹੈ। ਇਸ ਮੌਕੇ ਡਾ. ਜੈਰਥ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪ੍ਰਮਾਣੂ ਊਰਜਾ ਨੂੰ ਪਹਿਲੀ ਵਾਰ 1950 ਵਿਚ ਵਪਾਰਕ ਤੌਰ ‘ਤੇ ਵਰਤੋਂ ਵਿਚ ਲਿਆਂਦਾ ਗਿਆ। ਉਦੋਂ ਤੋਂ ਇਸ ਦੀ ਵਰਤੋਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਪੂਰੀ ਦੁਨੀਆਂ ਵਿਚ 400 ਨਿਊਕਲੀਅਰ ਪਾਵਰ ਪਲਾਂਟ ਕੰਮ ਰਹੇ ਹਨ ਅਤੇ ਧਰਤੀ ਤੇ ਵਰਤੀ ਜਾਣ ਵਾਲੀ ਕੁੱਲ ਬਿਜਲੀ ਦਾ 10 ਫ਼ੀਸਦ ਹਿੱਸਾ ਇਹ ਨਿਊਕਲੀਅਰ ਪਾਵਰ ਪਲਾਂਟ ਮਹੁੱਈਆ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਮਾਣੂ ਊਰਜਾ ਯੂਰੇਨੀਅਮ ਤੇ ਨਿਊਟਰਨ ਦੇ ਧਮਾਕੇ ਨਾਲ ਪੈਦਾ ਹੁੰਦੀ ਹੈ। ਪ੍ਰਮਾਣੂ ਊਰਜਾ ਦੀ ਵਰਤੋਂ ਕਰਨ ‘ਤੇ ਘੱਟ ਕਾਰਬਨ ਪੈਦਾ ਹੋਣ ਕਾਰਨ ਇਹ ਅੱਜ ਊਰਜਾ ਦਾ ਪ੍ਰਮੁੱਖ ਸਰੋਤ ਬਣ ਚੁੱਕਾ ਹੈ, ਇਸ ਕਾਰਨ ਹੀ ਜੈਵਿਕ ਅਧੀਨ ਦੀ ਵਰਤੋਂ ਵੱਲ ਸਾਡਾ ਰੁਝਾਨ ਘੱਟ ਰਿਹਾ ਹੈ। ਉਨ੍ਹਾਂ ਕਿਹਾ ਕਿ ਨਿਊਕਲੀਅਰ ਪਾਵਰ ਪਲਾਂਟ ਸਥਾਪਿਤ ਕਰਨ ਸਮੇਂ ਸੁਰੱਖਿਆਂ ਦੇ ਸਾਰੇ ਪ੍ਰਬੰਧ ਯਕੀਨੀ ਹੋਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਬੀਤੇ 60 ਸਾਲਾਂ ਦੌਰਾਨ ਇਹਨਾਂ ਪਾਵਰ ਪਲਾਂਟਾਂ ਦੀਆਂ ਤਕਨੀਕਾਂ ਵਿਚ ਇਹਨਾਂ ਨੀਵਨੀਕਰਨ ਹੋ ਚੁੱਕਾ ਹੈ ਕਿ ਪ੍ਰਮਾਣੂ ਊਰਜਾ ਦੀ ਵਰਤੋਂ ਸਮੇਂ ਹੋਣ ਵਾਲੇ ਹਾਦਸਿਆਂ ਦੇ ਖਤਰੇ ਬਹੁਤ ਘੱਟ ਹਨ। ਉਨ੍ਹਾਂ ਦੱਸਿਆ ਕਿ ਸਾਇੰਸ ਸਿਟੀ ਵਿਖੇ ਸਥਾਪਿਤ ਗੈਲਰੀ ਵਿਚ ਪ੍ਰਮਾਣੂ ਉਰਜਾ ਦੇ ਵੱਖ-ਵੱਖ ਪਹਿਲੂਆਂ, ਖਤਰਿਆਂ ਅਤੇ ਇਸ ਦੀ ਵਰਤੋਂ ਸਾਡੀ ਜਿੰਦਗੀ ਅਤੇ ਵਾਤਾਵਰਣ ਦੀ ਬੇਹਤਰੀ ਲਈ ਕਿਵੇਂ ਸਹਾਈ ਹੋ ਸਕਦੀ ਹੈ, ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ। ਇਹ ਗੈਲਰੀ ਆਡੀਓ ਵਿਜ਼ੂਅਲ ਤਕਨੀਕ ‘ਤੇ ਅਧਾਰਤ ਆਕਰਸ਼ਕ ਪ੍ਰਦਰਸ਼ਨੀਆਂ ਰਾਹੀਂ ਪ੍ਰਮਾਣੂ ਊਰਜਾ ਪੈਦਾ ਕਰਨ ‘ਤੇ ਕੇਂਦਰਿਤ ਹੈ।

Science city

ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ.ਰਾਜੇਸ਼ ਗਰੋਵਰ ਨੇ ਜਾਣਕਾਰੀ ਦਿੰਦਿਾਆ ਦੱਸਿਆ ਕਿ ਪ੍ਰਮਾਣੂ ਉਰਜਾ, ਸਾਰੇ ਸਰੋਤਾਂ ਵਿਚੋਂ ਸਭ ਤੋਂ ਵੱਧ ਕਫ਼ਾਇਤੀ ਊਰਜਾ ਦਾ ਸਰੋਤ ਹੈ।ਇਹ ਜਲਵਾਯੂ ਪਰਿਵਰਤਨ ਅਤੇ ਗ੍ਰੀਨਹਾਊਸ ਗੈਸਾਂ ਦੀ ਨਿਕਾਸੀ ਨੂੰ ਰੋਕਣ ਲਈ ਬਹੁਤ ਲਾਹੇਵੰਦ ਹੈ। ਇਸ ਗੈਲਰੀ ਨੂੰ ਸਥਾਪਤਿ ਕਰਨ ਦਾ ਉਦੇਸ਼ ਲੋਕਾਂ ਵਿਚ ਪ੍ਰਮਾਣੂ ਊਰਜਾ ਦੀ ਵਰਤੋਂ ਪ੍ਰਤੀ ਪਾਏ ਜਾਂਦੇ ਭਰਮ ਭੁਲੇਖਿਆ ਨੂੰ ਦਿਲਚਸਪ ਅਤੇ ਸੋਖੇ ਢੰਗ ਨਾਲ ਦੂਰ ਕਰਨਾ ਹੈ ਇਸ ਗੈਲਰੀ ਦੀ ਸਥਾਪਨਾ ਤੋਂ ਬਾਦ ਇਸ ਨੂੰ ਦੇਖਣ ਲਈ ਪਹੁੰਚ ਰਹੇ ਸੈਲਾਨੀ ਤੇ ਵਿਦਿਆਰਥੀ ਵਰਗ ਕਾਫੀ ਉਤਸਾਹਿਤ ਹੈ।