ਟਵਿੱਟਰ ਅਕਾਊਂਟ ਦੀ ਸੁਰੱਖਿਆ ਲਈ ਕਰਨਾ ਪਵੇਗਾ ਭੁਗਤਾਨ : ਐਲਨ ਮਸਕ

ਅਮਰੀਕਾ, 18 ਫਰਵਰੀ : ਟਵਿੱਟਰ ਦਾ ਨਵਾਂ ਮਾਲਕ ਐਲਨ ਮਸਕ ਦੁਨੀਆ ਦੇ ਸਭ ਤੋਂ ਵੱਡੇ ਮਾਈਕ੍ਰੋ-ਬਲੌਗਿੰਗ ਪਲੇਟਫਾਰਮ ਨੂੰ ਪੈਸਾ ਕਮਾਉਣ ਵਾਲੀ ਮਸ਼ੀਨ ਬਣਾਉਣ ‘ਤੇ ਤੁਲਿਆ ਹੋਇਆ ਹੈ। ਐਲਨ ਮਸਕ ਨੇ ਕੁਝ ਮਹੀਨੇ ਪਹਿਲਾਂ ਪੇਡ ਸਰਵਿਸ ਟਵਿੱਟਰ ਬਲੂ ਨੂੰ ਪੇਸ਼ ਕੀਤਾ ਹੈ, ਜਿਸ ਦੀ ਕੀਮਤ ਦੇਸ਼-ਦੇਸ਼ ਵਿੱਚ ਵੱਖ-ਵੱਖ ਹੈ। ਤੁਸੀਂ ਟਵਿੱਟਰ ਬਲੂ ਦੇ ਤਹਿਤ ਮਹੀਨਾਵਾਰ ਫੀਸ ਅਦਾ ਕਰਕੇ ਬਲੂ ਟਿੱਕ ਵੀ ਪ੍ਰਾਪਤ ਕਰ ਸਕਦੇ ਹੋ, ਪਰ ਇਸ ਵਿਸ਼ੇਸ਼ਤਾ ਦੀ ਆੜ ਵਿੱਚ, ਫਰਜ਼ੀ ਅਕਾਉਂਟਸ ਨੂੰ ਵੀ ਬਲੂ ਟਿੱਕ ਮਿਲ ਰਹੇ ਹਨ ਅਤੇ ਜਿਸ ਨਾਲ ਕਈ ਖ਼ਤਰੇ ਵੀ ਵੱਧ ਰਹੇ ਹਨ। ਹੁਣ ਐਲਨ ਮਸਕ ਟਵਿੱਟਰ ਬਲੂ ‘ਚ ਟੂ ਫੈਕਟਰ ਆਥੈਂਟੀਕੇਸ਼ਨ ਵੀ ਸ਼ਾਮਲ ਕਰਨ ਜਾ ਰਿਹਾ ਹੈ ਯਾਨੀ ਜੇਕਰ ਤੁਸੀਂ SMS ਬੇਸਡ ਟੂ ਫੈਕਟਰ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਭੁਗਤਾਨ ਕਰਨਾ ਹੋਵੇਗਾ। ਇਹ 19 ਮਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਐਪ ਅਤੇ ਵੈੱਬ ਕੋਡ ਆਧਾਰਿਤ ਟੂ ਫੈਕਟਰ ਆਥੈਂਟੀਕੇਸ਼ਨ ਫੀਚਰ ਪਹਿਲਾਂ ਵਾਂਗ ਕੰਮ ਕਰੇਗਾ, ਪਰ ਤੁਹਾਨੂੰ ਮੈਸੇਜ ਰਾਹੀਂ ਟੂ ਫੈਕਟਰ ਆਥੈਂਟੀਕੇਸ਼ਨ ਕੋਡ ਪ੍ਰਾਪਤ ਕਰਨ ਲਈ ਭੁਗਤਾਨ ਕਰਨਾ ਹੋਵੇਗਾ। ਇਸ ਦੇ ਲਈ ਸਾਰੇ ਯੂਜ਼ਰਸ ਨੂੰ ਨੋਟੀਫਿਕੇਸ਼ਨ ਦਿੱਤੇ ਜਾ ਰਹੇ ਹਨ। ਸਾਰੇ ਟਵਿਟਰ ਯੂਜ਼ਰਸ ਇਸ ਫੈਸਲੇ ਤੋਂ ਨਾਰਾਜ਼ ਨਜ਼ਰ ਆ ਰਹੇ ਹਨ।