ਦੁਬਈ, 16 ਅਪ੍ਰੈਲ : ਵਿਕਰਮਜੀਤ ਸਿੰਘ ਸਾਹਨੀ ਮੈਂਬਰ ਪਾਰਲੀਮੈਂਟ ਨੇ ਦੁਬਈ ਵਿੱਚ ਬਦੇਰ ਅਬਦੁਲਹਾਦੀ ਅਲਸੂਵਾਦੀ ਕਿਰਤੀ ਕੈਂਪ ਵਿੱਚ ਪੰਜਾਬ ਤੋਂ ਆਏ ਕਿਰਤੀਆਂ ਨਾਲ ਵਿਸਾਖੀ ਦਾ ਤਿਉਹਾਰ ਮਨਾਇਆ। ਉਹਨਾਂ ਨੇ ਪੰਜਾਬ ਦੇ ਕੀਰਤੀਆਂ ਨਾਲ ਗੱਲਬਾਤ ਕਰਦਿਆਂ ਉਹਨਾਂ ਦਾ ਹਾਲ-ਚਾਲ ਪੁੱਛਿਆ ਅਤੇ ਨਾਲ ਹੀ ਪੁੱਛਿਆ ਕਿ ਉਹਨਾਂ ਨੂੰ ਸੰਯੁਕਤ ਅਰਬ ਅਮੀਰਾਤ ਵਿੱਚ ਤਕਲੀਫਾਂ ਦਾ ਸਾਹਮਣਾ ਤਾਂ ਨਹੀਂ ਕਰਨਾ ਪੈ ਰਿਹਾ ਅਤੇ ਉਹਨਾਂ ਕੋਲੋਂ ਪੰਜਾਬ ਵਿੱਚਲੀਆਂ ਪਰਿਵਾਰਿਕ ਸਮੱਸਿਆਵਾਂ ਸੰਬੰਧੀ ਵੀ ਪੁੱਛ-ਪੜਤਾਲ ਕੀਤੀ। ਇਸ ਮੌਕੇ ਤੇ ਬੋਲਦਿਆਂ ਸਰਦਾਰ ਸਾਹਨੀ ਨੇ ਕਿਹਾ ਕਿ ਇਹ ਤਿਉਹਾਰ ਸਾਨੂੰ ਸਾਰਿਆਂ ਨੂੰ ਬਰਾਬਰੀ ਦਾ ਅਹਿਸਾਸ, ਕੁੱਲ ਲੋਕਾਈ ਨੂੰ ਇੱਕ ਸਮਝਣ ਦੀ ਜਾਂਚ, ਲੋੜਵੰਦਾਂ ਦੀ ਮਦਦ ਅਤੇ ਜ਼ੁਲਮ ਖਿਲਾਫ ਡੱਟਣ ਦੀ ਜਾਂਚ ਵੀ ਸਿਖਾਉਂਦਾ ਹੈ। ਇਸ ਮੌਕੇ ਤੇ ਸ਼ਬਦ ਕੀਰਤਨ ਹੋਇਆ ਅਤੇ ਲੰਗਰ ਵਰਤਾਇਆ ਗਿਆ। ਰਮਜਾਨ ਮਹੀਨੇ ਦੇ ਚਲਦਿਆਂ ਕਿਰਤੀ ਕੈਂਪ ਵਿੱਚ ਹੋਰਨਾਂ ਕਿਰਤੀਆਂ ਨੂੰ ਇਫਤਾਰ ਦੇ ਖਾਣੇ ਦੇ ਪੈਕਟ ਵੰਡੇ ਗਏ। ਸਰਦਾਰ ਸਾਹਨੀ ਨੇ ਇਹਨਾਂ ਕਿਰਤੀਂਆਂ ਨੂੰ ਸਖਤ ਮਿਹਨਤ ਲਈ ਪ੍ਰੇਰਦਿਆਂ ਅਮਨ-ਅਮਾਨ ਦਾ ਸੰਦੇਸ਼ ਦੇਣ ਅਤੇ ਆਪਣੇ ਦੇਸ਼ ਭਾਰਤ ਤੇ ਪੰਜਾਬ ਰਾਜ ਲਈ ਮਾਣ ਮਹਿਸੂਸ ਕਰਨ ਅਤੇ ਇਸਦੇ ਗੌਰਵ ਨੂੰ ਵਧਾਉਣ।