ਟਾਰੋਂਗਾ ਚਿਡ਼ੀਆਘਰ ਵਿਚ ਸ਼ੇਰ ਚਾਰ ਬੱਚਿਆਂ ਦੇ ਨਾਲ ਆਪਣੇ ਵਾਡ਼ੇ ਵਿਚੋਂ ਭੱਜਿਆ

ਸਿਡਨੀ (ਏਜੰਸੀ) : ਸਿਡਨੀ ਦੇ ਟਾਰੋਂਗਾ ਚਿਡ਼ੀਆਘਰ ਵਿਚ ਸ਼ੇਰ ਚਾਰ ਬੱਚਿਆਂ ਦੇ ਨਾਲ ਆਪਣੇ ਵਾਡ਼ੇ ਵਿਚੋਂ ਭੱਜ ਗਿਆ। ਅਧਿਕਾਰੀਆਂ ਨੇ ਸ਼ਹਿਰ ਵਿਚ ਐਮਰਜੈਂਸੀ ਲਾਕਡਾਊਨ ਲਗਾ ਦਿੱਤਾ। ਇਨ੍ਹਾਂ ਪੰਜਾਂ ਨੂੰ ਸਥਾਨਕ ਸਮੇਂ ਮੁਤਾਬਕ ਸਵੇਰੇ ਲਗਪਗ 6.30 ਵਜੇ ਉਨ੍ਹਾਂ ਦੇ ਮੁੱਖ ਵਾਡ਼ੇ ਦੇ ਬਾਹਰ ਦੇਖਿਆ ਗਿਆ। ਸ਼ੇਰਾਂ ਦੇ ਵਾਡ਼ੇ ਵਿਚੋਂ ਨਿਕਲਿਆਂ ਦਸ ਮਿੰਟ ਬੀਤ ਚੁੱਕੇ ਸਨ। ਹਫਡ਼ਾ-ਦਫਡ਼ੀ ਮਚੀ ਹੋਈ ਸੀ। ਡਰ ਸੀ ਕਿ ਸ਼ੇਰ ਕਿਸੇ ’ਤੇ ਹਮਲਾ ਨਾ ਕਰ ਦੇਣ। ਸ਼ਹਿਰ ਵਿਚ ਐਮਰਜੈਂਸੀ ਲਾਕਡਾਊਨ ਲਗਾ ਦਿੱਤਾ ਗਿਆ ਪਰ ਥੋਡ਼ੀ ਦੇਰ ਬਾਅਦ ਪੰਜਾਂ ਸ਼ੇਰਾਂ ਨੂੰ ਵਾਪਸ ਚਿਡ਼ੀਆਘਰ ਭੇਜ ਦਿੱਤਾ ਗਿਆ ਹੈ। 9 ਨਿਊਜ਼ ਨੇ ਚਿਡ਼ੀਆਘਰ ਦੇ ਕਾਰਜਕਾਰੀ ਨਿਦੇਸ਼ਕ ਸਾਈਮਨ ਡਫੀ ਦੇ ਹਵਾਲੇ ਨਾਲ ਕਿਹਾ ਕਿ ਇਕ ਸ਼ੇਰ ਨੂੰ ਫਡ਼ਨ ਲਈ ਉਸ ਨੂੰ ਬੇਹੋਸ਼ ਕਰਨਾ ਪਿਆ, ਉੱਥੇ ਬਾਕੀ ਚਾਰਾਂ ਨੂੰ ਬਿਨਾਂ ਕਿਸੇ ਸਮੱਸਿਆ ਦੇ ਵਾਡ਼ੇ ਵਿਚ ਵਾਪਸ ਲਿਆਂਦਾ ਗਿਆ। ਡਫੀ ਨੇ ਕਿਹਾ ਕਿ ਇਹ ਪਤਾ ਲਗਾਉਣ ਲਈ ਜਾਂਚ ਚੱਲ ਰਹੀ ਹੈ ਕਿ ਸ਼ੇਰ ਕਿਵੇਂ ਨੱਠੇ। ਟਾਰੋਂਗਾ ਚਿਡ਼ੀਆਘਰ ਨੇ ਕਿਹਾ ਕਿ ਸਥਿਤੀ ਹੁਣ ਕਾਬੂ ਹੇਠ ਹੈ।