ਵਿਕਟੋਰੀਆ ਦੇ 'ਪੀਸ ਪਾਰਕ' 'ਚ ਸਥਿਤ ਮਹਾਤਮਾ ਗਾਂਧੀ ਅਤੇ ਨੈਲਸਨ ਮੰਡੇਲਾ ਦੇ ਬੁੱਤਾਂ ਦੀ ਭੰਨਤੋੜ

ਵਿਕਟੋਰੀਆ, ਏਐੱਨਆਈ : ਭਾਰਤੀ ਮਿਸ਼ਨ ਨੇ ਸੇਸ਼ੇਲਸ ਦੀ ਰਾਜਧਾਨੀ ਵਿਕਟੋਰੀਆ ਦੇ 'ਪੀਸ ਪਾਰਕ' 'ਚ ਸਥਿਤ ਮਹਾਤਮਾ ਗਾਂਧੀ ਅਤੇ ਨੈਲਸਨ ਮੰਡੇਲਾ ਦੇ ਬੁੱਤਾਂ ਦੀ ਭੰਨਤੋੜ ਦੀ ਸਖ਼ਤ ਨਿੰਦਾ ਕੀਤੀ ਹੈ। ਭਾਰਤੀ ਮਿਸ਼ਨ ਨੇ 6 ਜਨਵਰੀ ਨੂੰ ਇੱਕ ਬਿਆਨ ਜਾਰੀ ਕਰਕੇ ਕਿਹਾ, "ਭਾਰਤ ਦਾ ਹਾਈ ਕਮਿਸ਼ਨ ਵਿਕਟੋਰੀਆ ਦੇ 'ਪੀਸ ਪਾਰਕ' ਵਿੱਚ ਸਥਿਤ ਮਹਾਤਮਾ ਗਾਂਧੀ ਅਤੇ ਨੈਲਸਨ ਮੰਡੇਲਾ ਦੀਆਂ ਮੂਰਤੀਆਂ ਦੀ ਭੰਨਤੋੜ ਦੀ ਨਿੰਦਾ ਕਰਦਾ ਹੈ।"

  • ਨੈਲਸਨ ਮੰਡੇਲਾ ਅਤੇ ਜੇਮਸ ਮੈਟਚਮ ਕੋਲ ਸੀ ਗਾਂਧੀ ਦਾ ਬੁੱਤ

ਭਾਰਤੀ ਮਿਸ਼ਨ ਮੁਤਾਬਕ, ਵਿਕਟੋਰੀਆ ਦੇ 'ਪੀਸ ਪਾਰਕ' 'ਚ ਜੂਨ 2022 ਨੂੰ ਮਹਾਤਮਾ ਗਾਂਧੀ ਦੀ ਮੂਰਤੀ ਦਾ ਉਦਘਾਟਨਕੀਤਾ ਗਿਆ ਸੀ। ਮਹਾਤਮਾ ਗਾਂਧੀ ਦੀ ਮੂਰਤੀ ਸੈਸ਼ੇਲਸ ਦੇ ਸੰਸਥਾਪਕ ਰਾਸ਼ਟਰਪਤੀ ਸਰ ਜੇਮਸ ਮੈਚਮ ਅਤੇ ਦੱਖਣੀ ਅਫ਼ਰੀਕਾ ਦੇ ਪਹਿਲੇ ਨਸਲੀ-ਵਿਰੋਧੀ ਕ੍ਰਾਂਤੀਕਾਰੀ ਅਤੇ ਰਾਸ਼ਟਰਪਤੀ ਨੈਲਸਨ ਮੰਡੇਲਾ ਦੇ ਬੁੱਤਾਂ ਨਾਲ ਸਥਾਪਿਤ ਕੀਤੀ ਗਈ ਸੀ।

  • ਦੋਸ਼ੀਆਂ ਖ਼ਿਲਾਫ਼ ਜਲਦ ਹੋਵੇ ਕਾਰਵਾਈ

ਭਾਰਤੀ ਮਿਸ਼ਨ ਨੇ ਆਪਣੇ ਬਿਆਨ ਵਿੱਚ ਕਿਹਾ, ''ਮਹਾਤਮਾ ਗਾਂਧੀ ਦਾ ਮਨੁੱਖਤਾ ਦਾ ਸੰਦੇਸ਼ ਅਤੇ ਬਸਤੀਵਾਦ ਵਿਰੁੱਧ ਸ਼ਾਂਤੀਪੂਰਨ ਸੰਘਰਸ਼ ਸ਼ਲਾਘਾਯੋਗ ਹੈ ਅਤੇ ਇਸ ਨੇ ਦੁਨੀਆ ਨੂੰ ਅਹਿੰਸਕ ਸੰਘਰਸ਼ ਲਈ ਪ੍ਰੇਰਿਤ ਕੀਤਾ ਹੈ।'' ਇਹ ਬੁੱਤ ਭਾਰਤ ਅਤੇ ਸੈਸ਼ੇਲਸ ਦਰਮਿਆਨ ਇਤਿਹਾਸਕ ਅਤੇ ਸੁਹਿਰਦ ਸਬੰਧਾਂ ਦਾ ਪ੍ਰਤੀਕ ਹੈ।" ਹਾਈ ਕਮਿਸ਼ਨ ਨੇ ਕੀਤੀ ਕਾਰਵਾਈ ਲਈ ਸੇਸ਼ੇਲਜ਼ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਦੋਸ਼ੀਆਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ ਅਤੇ ਉਨ੍ਹਾਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ।

  • ਇਹ ਪਹਿਲਾਂ ਵੀ ਹੋਇਆ ਹੈ

ਇਸ ਤੋਂ ਪਹਿਲਾਂ ਵੀ ਦੁਨੀਆ ਦੇ ਕਈ ਹਿੱਸਿਆਂ ਤੋਂ ਮਹਾਤਮਾ ਗਾਂਧੀ ਦੇ ਬੁੱਤ ਨੂੰ ਤੋੜਨ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਪਿਛਲੇ ਸਾਲ ਅਗਸਤ ਵਿੱਚ ਛੇ ਲੋਕਾਂ ਨੇ ਮਿਲ ਕੇ ਨਿਊਯਾਰਕ ਸਿਟੀ ਵਿੱਚ ਮਹਾਤਮਾ ਗਾਂਧੀ ਦੀ ਇੱਕ ਹੱਥਕੜੀ ਵਾਲੀ ਮੂਰਤੀ ਨੂੰ ਤਬਾਹ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਫਰਵਰੀ 2022 ਵਿੱਚ ਮੈਨਹਟਨ ਨੇੜੇ ਯੂਨੀਅਨ ਸਕੁਏਅਰ ਵਿੱਚ ਗਾਂਧੀ ਦੀ ਮੂਰਤੀ ਦੀ ਭੰਨਤੋੜ ਕੀਤੀ ਗਈ ਸੀ। ਇਨ੍ਹਾਂ ਦੋਵਾਂ ਕਾਰਵਾਈਆਂ ਦੀ ਭਾਰਤੀ ਮਿਸ਼ਨ ਵੱਲੋਂ ਸਖ਼ਤ ਨਿਖੇਧੀ ਕੀਤੀ ਗਈ। ਜਿਸ ਤੋਂ ਬਾਅਦ ਭਾਰਤੀ-ਅਮਰੀਕੀ ਭਾਈਚਾਰੇ ਵਿੱਚ ਕਾਫੀ ਨਿਰਾਸ਼ਾ ਪੈਦਾ ਹੋ ਗਈ ਸੀ।