ਮੈਕਸੀਕੋ ਦੇ ਇਕ ਉਦਯੋਗਿਕ ਖੇਤਰ 'ਚ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ

ਮੈਕਸੀਕੋ, 05 ਜੁਲਾਈ : ਅਮਰੀਕਾ 'ਚ ਮੈਕਸੀਕੋ ਦੇ ਇਕ ਉਦਯੋਗਿਕ ਖੇਤਰ 'ਚ ਮੰਗਲਵਾਰ ਨੂੰ ਹੋਈ ਗੋਲੀਬਾਰੀ 'ਚ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉੱਤਰ-ਪੂਰਬੀ ਮੈਕਸੀਕਨ ਸ਼ਹਿਰ ਮੋਂਟੇਰੀ ਵਿੱਚ ਦੋ ਔਰਤਾਂ ਸਮੇਤ ਛੇ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀਆਂ ਲਾਸ਼ਾਂ ਰਿਹਾਇਸ਼ੀ ਇਲਾਕੇ 'ਚੋਂ ਲਵਾਰਸ ਪਈਆਂ ਮਿਲੀਆਂ, ਜਿਨ੍ਹਾਂ 'ਚੋਂ ਜ਼ਿਆਦਾਤਰ ਦੇ ਹੱਥ ਬੰਨ੍ਹੇ ਹੋਏ ਸਨ। ਘਟਨਾ ਦੀ ਸੂਚਨਾ ਸਥਾਨਕ ਲੋਕਾਂ ਨੇ ਅੱਧੀ ਰਾਤ ਦੇ ਕਰੀਬ ਦਿੱਤੀ ਜਿਨ੍ਹਾਂ ਨੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ। ਮੋਂਟੇਰੀ, ਯੂਐਸ ਸਰਹੱਦ ਤੋਂ ਲਗਪਗ 160 ਕਿਲੋਮੀਟਰ (100 ਮੀਲ) ਦੂਰ, ਨਿਊਵੋ ਲਿਓਨ ਰਾਜ ਵਿੱਚ ਇੱਕ ਉਦਯੋਗਿਕ ਪਾਵਰਹਾਊਸ ਹੈ।

ਫਿਲਾਡੇਲਫੀਆ ਵਿੱਚ ਚਾਰ ਦੀ ਮੌਤ
ਇਸ ਤੋਂ ਪਹਿਲਾਂ ਫਿਲਾਡੇਲਫੀਆ 'ਚ ਸੋਮਵਾਰ ਰਾਤ ਨੂੰ ਹੋਈ ਗੋਲੀਬਾਰੀ 'ਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ। ਸਥਾਨਕ ਖਬਰਾਂ ਮੁਤਾਬਕ ਪੁਲਿਸ ਨੇ ਇਕ ਸ਼ੱਕੀ ਨੂੰ ਹਿਰਾਸਤ 'ਚ ਲੈ ਲਿਆ ਹੈ। ਪੁਲਿਸ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਸ਼ੱਕੀ ਹਿਰਾਸਤ ਵਿੱਚ ਸੀ ਅਤੇ ਉਸ ਨੇ ਬੈਲਿਸਟਿਕ ਵੈਸਟ ਪਾਇਆ ਹੋਇਆ ਸੀ। ਪੁਲਿਸ ਮੁਤਾਬਕ ਮੌਕੇ ਤੋਂ ਇਕ ਰਾਈਫਲ ਅਤੇ ਇਕ ਹੈਂਡਗਨ ਬਰਾਮਦ ਕੀਤਾ ਗਿਆ ਹੈ।