ਯੂਕਰੇਨੀ ਕੈਫੇ ‘ਤੇ ਰੂਸੀ ਹਮਲਾ, 5 ਦੀ ਮੌਤ, 53 ਜ਼ਖਮੀ

  • ਜ਼ੇਲੇਂਸਕੀ ਨੇ ਕਿਹਾ- ਸਾਨੂੰ ਹਵਾਈ ਰੱਖਿਆ ਪ੍ਰਣਾਲੀ ਦੀ ਲੋੜ

ਕੀਵ, 4 ਜੁਲਾਈ 2024 : ​​ਲਗਭਗ 29 ਮਹੀਨਿਆਂ ਤੋਂ ਚੱਲ ਰਹੇ ਯੂਕਰੇਨ ਯੁੱਧ ‘ਚ ਬੁੱਧਵਾਰ ਨੂੰ ਰੂਸੀ ਹਵਾਈ ਹਮਲੇ ‘ਚ 5 ਲੋਕਾਂ ਦੀ ਮੌਤ ਹੋ ਗਈ ਅਤੇ 53 ਜ਼ਖਮੀ ਹੋ ਗਏ। ਜ਼ਖਮੀਆਂ ‘ਚੋਂ ਕਈਆਂ ਦੀ ਹਾਲਤ ਨਾਜ਼ੁਕ ਹੈ। ਇਸ ਹਮਲੇ ਤੋਂ ਬਾਅਦ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਇਕ ਵਾਰ ਫਿਰ ਪੱਛਮੀ ਦੇਸ਼ਾਂ ਤੋਂ ਵਾਧੂ ਹਵਾਈ ਰੱਖਿਆ ਪ੍ਰਣਾਲੀਆਂ ਅਤੇ ਲੰਬੀ ਦੂਰੀ ਦੇ ਹਥਿਆਰਾਂ ਦੀ ਮੰਗ ਕੀਤੀ ਹੈ। ਜ਼ੇਲੇਂਸਕੀ ਨੇ ਕਿਹਾ ਹੈ ਕਿ ਅਤਿਆਧੁਨਿਕ ਹਵਾਈ ਰੱਖਿਆ ਪ੍ਰਣਾਲੀਆਂ ਨਾਲ ਹੀ ਰੂਸ ਦੇ ਆਤੰਕ ਨੂੰ ਰੋਕਿਆ ਜਾ ਸਕਦਾ ਹੈ, ਨਹੀਂ ਤਾਂ ਬੇਕਸੂਰ ਲੋਕ ਮਾਰੇ ਜਾਂਦੇ ਰਹਿਣਗੇ। ਇਸ ਦੌਰਾਨ ਯੂਰਪੀ ਦੇਸ਼ ਅਗਲੇ ਸਾਲ ਯੂਕਰੇਨ ਨੂੰ 43 ਬਿਲੀਅਨ ਡਾਲਰ ਦੀ ਫੌਜੀ ਸਹਾਇਤਾ ਦੇਣ ਲਈ ਸਹਿਮਤ ਹੋਏ ਹਨ। ਇਸ ਪੈਸੇ ਨਾਲ ਯੂਕਰੇਨ ਨੂੰ ਹਥਿਆਰ, ਗੋਲਾ-ਬਾਰੂਦ ਅਤੇ ਹੋਰ ਸਾਮਾਨ ਮੁਹੱਈਆ ਕਰਵਾਇਆ ਜਾਵੇਗਾ।