ਰੌਸ ਸੀਮਨਜ਼ ਮੇਅਰ ਬਣੇ ਐਬਸਫੋਰਡ ਦੇ ਮੇਅਰ, ਦੇਵ ਸਿੱਧੂ ਅਤੇ ਕੈਲੀ ਚਾਹਲ ਕੌਂਸਲਰ ਬਣੇ

ਕੈਨੇਡਾ : ਸ਼ਹਿਰ ਐਬਸਫੋਰਡ ਦੀਆਂ ਸਿਟੀ ਕੌਂਸਲ ਦੀਆਂ ਚੋਣਾਂ ਵਿਚ ਰੌਸ ਸੀਮਨਜ਼ ਮੇਅਰ ਚੁਣੇ ਗਏ ਹਨ। ਉਨ੍ਹਾਂ ਆਪਣੇ ਨੇੜਲੇ ਵਿਰੋਧੀ ਮਨਜੀਤ ਸਿੰਘ ਸੋਹੀ ਨੂੰ 16 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ। ਇਸ ਚੋਣ ਵਿਚ ਦੋ ਪੰਜਾਬੀ ਉਮੀਦਵਾਰ ਦੇਵ ਸਿੱਧੂ ਅਤੇ ਕੈਲੀ ਚਾਹਲ ਕੌਂਸਲਰ ਚੁਣੇ ਗਏ ਹਨ। ਦੇਵ ਸਿੱਧੂ ਦੂਜੀ ਵਾਰ ਕੌਂਸਲਰ ਬਣੇ ਹਨ ਅਤੇ ਉਨ੍ਹਾਂ ਇਸ ਵਾਰ ਸਭ ਤੋਂ ਵੱਧ 14,419 ਵੋਟਾਂ ਹਾਸਲ ਕੀਤੀਆਂ। ਬਾਕੀ ਚੁਣੇ ਗਏ ਕੌਂਸਲਰਾਂ ਵਿਚ ਰੌਸ ਪੈਟਰੀਸੀਆ ਨੂੰ 11,144, ਬਾਰਕਮੈਨ ਨੂੰ 10,563, ਡਰੀਸਨ ਪੈਟਰੀਸੀਆ ਨੂੰ 9,507 ਮਾਰਕ ਵਾਰਕੈਨਟੀਨ ਨੂੰ 9,437,  ਕੈਲੀ ਚਾਹਲ ਨੂੰ 9,156, ਡੇਵ ਲੋਵਨ ਨੂੰ 8,633 ਤੇ ਸਾਈਮਨ ਗਿਬਸਨ ਨੂੰ 8,400 ਵੋਟਾਂ ਨਾਲ ਸਫਲਤਾ ਮਿਲੀ। ਕੌਂਸਲਰ ਦੀ ਚੋਣ ਲੜਨ ਵਾਲੇ ਚਾਰ ਪੰਜਾਬੀ ਉਮੀਦਵਾਰਾਂ ਭਾਰਤੀ ਸੰਧੂ, ਗੁਰਨੂਰ ਸਿੱਧੂ, ਜੱਸ ਆਨੰਦ ਅਤੇ ਅੰਮ੍ਰਿਤਪਾਲ ਮੰਡ ਨੂੰ ਸਫਲਤਾ ਹਾਸਲ ਨਾ ਹੋ ਸਕੀ।