ਅਮਰੀਕਾ ਦੀ ਆਰ ਬੋਨੀ ਗੈਬਰੀਏਲ ਨੇ 71ਵਾਂ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ

ਵਾਸਿੰਗਟਨ, 15 ਜਨਵਰੀ : ਅਮਰੀਕਾ ਦੀ ਆਰ ਬੋਨੀ ਗੈਬਰੀਏਲ ਨੇ 71ਵਾਂ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਹੈ। ਪਹਿਲੀ ਰਨਰ ਅੱਪ ਵੈਨੇਜ਼ੁਏਲਾ ਦੀ ਡਾਇਨਾ ਸਿਲਵਾ ਅਤੇ ਦੂਜੀ ਰਨਰ ਅੱਪ ਡੋਮਿਨਿਕਨ ਰੀਪਬਲਿਕ ਦੀ ਐਮੀ ਪੇਨਾ ਰਹੀ। ਇਹ ਮੁਕਾਬਲਾ ਅਮਰੀਕਾ ਦੇ ਨਿਊ ਓਰਲੀਨਜ਼ ਸ਼ਹਿਰ ਵਿੱਚ ਹੋਇਆ। ਇਸ 'ਚ 25 ਸਾਲਾ ਦਿਵਿਤਾ ਰਾਏ ਨੇ ਭਾਰਤ ਦੀ ਨੁਮਾਇੰਦਗੀ ਕੀਤੀ, ਜੋ ਟਾਪ 5 'ਚ ਨਹੀਂ ਪਹੁੰਚ ਸਕੀ। ਉਹ ਈਵਨਿੰਗ ਗਾਊਨ ਰਾਊਂਡ ਤੋਂ ਬਾਹਰ ਹੋ ਗਈ। ਇਸ ਮੁਕਾਬਲੇ ਵਿੱਚ ਦੁਨੀਆ ਭਰ ਦੀਆਂ 86 ਸੁੰਦਰੀਆਂ ਨੇ ਭਾਗ ਲਿਆ।ਦਿਵਿਤਾ ਟਾਪ 16 ਵਿੱਚ ਪਹੁੰਚ ਗਈ ਸੀ। ਨੈਸ਼ਨਲ ਕਾਸਟਿਊਮ ਰਾਊਂਡ 'ਚ ਦਿਵਿਤਾ ਨੇ 'ਸੋਨ ਚਿੱੜੀ' ਬਣ ਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਅਸਲ ਵਿਚ ਕਿਸੇ ਸਮੇਂ ਭਾਰਤ ਨੂੰ 'ਸੋਨੇ ਦੀ ਚਿੱੜੀ' ਕਿਹਾ ਜਾਂਦਾ ਸੀ। ਦਿਵਿਤਾ ਦੇ ਇਸ ਸੁਨਹਿਰੀ ਰੰਗ ਦੇ ਪਹਿਰਾਵੇ ਨੇ ਅੰਤਰਰਾਸ਼ਟਰੀ ਮੰਚ 'ਤੇ ਭਾਰਤ ਦੀ ਇਹੀ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕੀਤੀ।