ਬਰੈਂਪਟਨ ‘ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈ ਜਾਣ ਕਰਕੇ ਮੌਤ

ਟੋਰਾਂਟੋਂ, 23 ਫਰਵਰੀ (ਭੁਪਿੰਦਰ ਸਿੰਘ ਠੁੱਲੀਵਾਲ) : ਕੈਨੇਡਾ ਦੇ ਬਰੈਂਪਟਨ ‘ਚ ਰਹਿੰਦੇ ਇੱਕ ਹੋਰ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈ ਜਾਣ ਕਰਕੇ ਮੌਤ ਹੋ ਜਾਣ ਦੀ ਬਹੁਤ ਹੀ ਦੁੱਖਦਾਈ ਤੇ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਮਨਪ੍ਰੀਤ ਸਿੰਘ ਚੱਠਾ (24) ਪੁੱਤਰ ਕਾਲਾ ਸਿੰਘ ਪਿੰਡ ਚੱਠਾ-ਨਨਹੇੜਾ (ਸੰਗਰੂਰ) ਦਾ ਵਸਨੀਕ ਸੀ, ਜੋ 4 ਸਾਲ ਪਹਿਲਾਂ ਸਟੱਡੀ ਵੀਜੇ ਤੇ ਕੈਨੇਡਾ ਆਇਆ ਸੀ,ਜਿਸ ਦੀ ਦਿਲ ਦਾ ਦੌਰਾ ਪੈ ਜਾਣ ਕਰਕੇ ਮੌਤ ਹੋ ਗਈ।। ਮ੍ਰਿਤਕ ਨੌਜਵਾਨ ਕੋਲ ਰਹਿੰਦੇ ਮਾਮੇ ਦੇ ਲੜਕੇ ਲਵਪ੍ਰੀਤ ਸਿੰਘ ਨੇ ਇਸ ਦੁੱਖਦਾਈ ਘਟਨਾਂ ਬਾਰੇ ਪਰਿਵਾਰ ਨੂੰ ਜਾਣਕਾਰੀ ਦਿੱਤੀ।ਇਸ ਨੌਜਵਾਨ ਮਨਪ੍ਰੀਤ ਸਿੰਘ ਚੱਠਾ ਦੀ ਹੋਈ ਮੌਤ ਕਾਰਨ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਅਤੇ ਪਿੰਡ ਵਿੱਚ ਵੀ ਸੋਗ ਦੀ ਲਹਿਰ ਹੈ।