ਕੈਨੇਡਾ ‘ਚ ਪੁਲਿਸ ਅਧਿਕਾਰੀ ਦੀ ਇੱਕ ਸੜਕ ਹਾਦਸੇ ‘ਚ ਮੌਤ

ਅਲਬਰਟਾ, 12 ਅਪ੍ਰੈਲ : ਕੈਨੇਡਾ ਦੇ ਸੂਬੇ ਅਲਬਰਟਾ ‘ਚ ਇੱਕ ਪੁਲਿਸ ਅਧਿਕਾਰੀ ਦੀ ਇੱਕ ਸੜਕ ਹਾਦਸੇ ‘ਚ ਮੌਤ ਹੋ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਪੰਜਾਬੀ ਨੌਜਵਾਨ ਹਰਵਿੰਦਰ ਸਿੰਘ ਧਾਮੀ (32) ਡਿਊਟੀ ਤੇ ਤੈਨਾਤ ਸੀ, ਉਸਨੂੰ ਇੱਕ ਸਿਕਾਇਤ ਮਿਲਣ ਤੇ ਉਹ ਘਟਨਾਂ ਸਥਾਨ ਤੇ ਜਾ ਰਹੇ ਸਨ ਕਿ ਉਨ੍ਹਾਂ ਦੀ ਕਾਰ ਕੰਕ੍ਰੀਟ ਦੇ ਇੱਕ ਬੈਰੀਅਰ ਨਾਲ ਟਕਰਾ ਗਈ, ਜਿਸ ਕਾਰਨ ਇਹ ਘਟਨਾਂ ਵਾਪਰ ਗਈ, ਪੁਲਿਸ ਅਧਿਕਾਰੀ ਧਾਮੀ ਨੁੰ ਇਲਾਜ ਲਈ ਇੱਕ ਹਸਪਤਾਲ ਵਿੱਚ ਵੀ ਭਰਤੀ ਕਰਵਾਇਆ ਗਿਆ, ਪਰ ਹਾਲਤ ਜਿਆਦਾ ਖਰਾਬ ਹੋਣ ਕਰਕੇ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀ ਹਰਵਿੰਦਰ ਸਿੰਘ ਧਾਮੀ ਦੀ ਹੋਈ ਮੌਤ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਮਿਲੀ ਜਾਣਕਾਰੀ ਅਨੁਸਾਰ ਹਰਵਿੰਦਰ ਸਿੰਘ ਧਾਮੀ ਸਾਲ 2019 ਵਿੱਚ ਹੀ ਪੁਲਿਸ ਸੇਵਾ ਵਿੱਚ ਭਰਤੀ ਹੋਇਆ ਸੀ, ਉਹ ਤੇ ਆਪਣੀ ਪਤਨੀ ਰਵਿੰਦਰ ਕੌਰ, ਮਾਂ, ਭੈਣ ਤੇ ਭਰਾ ਨਾਲ ਰਹਿਣ ਰਿਹਾ ਸੀ। 


ਪ੍ਰਧਾਨ ਮੰਤਰੀ ਟਰੂਡੋ ਤੇ ਮੁੱਖ ਮੰਤਰੀ ਸਮਿੱਥ ਵੱਲੋਂ ਦੁੱਖ ਦਾ ਪ੍ਰਗਾਟਾਵਾ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਅਲਬਰਟਾ ਦੇ ਪ੍ਰੀਮੀਅਰ (ਮੁੱਖ ਮੰਤਰੀ) ਡੈਨੀਅਲ ਸਮਿੱਥ ਅਤੇ ਰਾਜ ਦੀ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰਸੀਐਮਪੀ) ਦੇ ਕਮਾਂਡਿੰਗ ਆਫੀਸਰ ਤੇ ਡਿਪਟੀ ਕਮਿਸ਼ਨਰ ਕਰਟਿਸ ਜ਼ੈਬਲੋਕੀ ਨੇ ਪੁਲਿਸ ਅਧਿਕਾਰੀ ਹਰਵਿੰਦਰ ਸਿੰਘ ਧਾਮੀ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇੱਕ ਸਰਕਾਰੀ ਅਧਿਕਾਰੀ ਦੀ ਬੇਵਕਤੀ ਮੌਤ ਕਾਰਨ ਸੋਗ ਵਜੋਨ ਕੈਲਗਰੀ ਸਥਿਤ ਅਲਬਰਟਾ ਵਿਧਾਨ ਸਭਾ ਦੇ ਝੰਡੇ ਝੁਕਾ ਦਿੱਤੇ ਹਨ।