ਤਨਜ਼ਾਨੀਆਂ ਦੇ ਦੱਖਣ ਵਿੱਚ ਇੱਕ ਮਿੰਨੀ ਬੱਸ ਡੂੰਘੀ ਖੱਡ ਵਿੱਚ ਡਿੱਗੀ, 9 ਲੋਕਾਂ ਦੀ ਮੌਤ, 23 ਜਖ਼ਮੀ

ਮਬੇਯਾ, 24 ਸਤੰਬਰ : ਤਨਜ਼ਾਨੀਆਂ ਦੇ ਦੱਖਣ ਵਿੱਚ ਸਥਿਤ ਸ਼ਹਿਰ ਮਬੇਯਾ ਦੇ ਨਜ਼ਦੀਕ ਇੱਕ ਮਿੰਨੀ ਬੱਸ ਅਤੇ ਟੈਂਕਰ ਦੇ ਟਕਰਾਉੇਣ ਕਾਰਨ ਡੂੰਘੀ ਖੱਡ ਵਿੱਚ ਡਿੱਗ ਗਈ, ਜਿਸ ਕਾਰਨ 9 ਲੋਕਾਂ ਦੀ ਮੌਤ ਅਤੇ 23 ਦੇ ਜਖਮੀ ਹੋਣ ਦੀ ਖਬਰ ਹੈ। ਇਸ ਹਾਦਸੇ ਸਬੰਧੀ ਹਾਈਲੈਂਡਜ਼ ਪੁਲਿਸ ਮਬੇਯਾ ਦੇ ਕਮਾਂਡਰ ਬੈੱਜਾਮਿਨ ਕੁਜ਼ਾਗਾ ਨੇ ਦੱਸਿਆ ਕਿ ਇਹ ਹਾਦਸਾ ਤਨਜ਼ਾਨੀਆ-ਜ਼ਾਂਬੀਆ ਹਾਈਵੇਅ 'ਤੇ ਵਾਪਰਿਆ। ਉਨ੍ਹਾਂ ਦੱਸਿਆ ਕਿ ਇਸ ਹਾਦਸੇ 'ਚ 8 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਕ ਨੇ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿਤਾ। ਮ੍ਰਿਤਕਾਂ 'ਚ ਚਾਰ ਔਰਤਾਂ ਅਤੇ ਪੰਜ ਪੁਰਸ਼ਾਂ ਸਨ। ਜ਼ਖ਼ਮੀਆਂ ਵਿੱਚੋਂ ਚਾਰ ਦੀ ਹਾਲਤ ਗੰਭੀਰ ਹੈ।