ਅਚਾਨਕ 26,900 ਫੁੱਟ ਦੀ ਉਚਾਈ ਤੋਂ ਤੇਜ਼ੀ ਨਾਲ ਹੇਠਾਂ ਆਇਆ ਕੋਰੀਆਈ ਜਹਾਜ਼, ਯਾਤਰੀਆਂ ਦੇ ਕੰਨਾਂ ‘ਚੋਂ ਨਿਕਲਿਆ ਖੂਨ 

ਤਾਈਵਾਨ, 27 ਜੂਨ : ਦੱਖਣੀ ਕੋਰੀਆ ਤੋਂ ਤਾਈਵਾਨ ਜਾ ਰਹੀ ਬੋਇੰਗ ਫਲਾਈਟ KE189 ਟੇਕਆਫ ਦੇ ਕੁਝ ਸਮੇਂ ਬਾਅਦ ਹੀ ਅਚਾਨਕ 26,900 ਫੁੱਟ ਦੀ ਉਚਾਈ ਤੋਂ ਤੇਜ਼ੀ ਨਾਲ ਹੇਠਾਂ ਆ ਗਈ। ਜਿਸ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਸ ਦੌਰਾਨ ਕਈ ਯਾਤਰੀਆਂ ਨੂੰ ਸਾਹ ਲੈਣ ‘ਚ ਦਿੱਕਤ ਅਤੇ ਕੰਨਾਂ ‘ਚ ਦਰਦ ਹੋਇਆ। ਇਸ ਤੋਂ ਬਾਅਦ ਫਲਾਈਟ ਦੇ ਕਰੂ ਮੈਂਬਰਾਂ ਨੇ ਯਾਤਰੀਆਂ ਨੂੰ ਆਕਸੀਜਨ ਮਾਸਕ ਪਾਉਣ ਲਈ ਕਿਹਾ। ਮੀਡੀਆ ਰਿਪੋਰਟ ਦੇ ਅਨੁਸਾਰ, ਫਲਾਈਟ ਨੇ ਸ਼ਨੀਵਾਰ ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ 4:45 ਵਜੇ ਦੱਖਣੀ ਕੋਰੀਆ ਦੇ ਇੰਚੀਓਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰੀ। ਫਲਾਈਟ ਦੇ ਸਿਰਫ 50 ਮਿੰਟਾਂ ਬਾਅਦ ਇਸ ਵਿੱਚ ਤਕਨੀਕੀ ਖਰਾਬੀ ਹੋ ਗਈ। ਇਸ ਕਾਰਨ ਫਲਾਈਟ 15 ਮਿੰਟਾਂ ‘ਚ ਹੀ 26,900 ਫੁੱਟ ਤੱਕ ਹੇਠਾਂ ਆ ਗਈ। ਉਸ ਸਮੇਂ ਇਹ ਦੱਖਣੀ ਕੋਰੀਆ ਦੇ ਜੇਜੂ ਟਾਪੂ ਉੱਤੇ ਸੀ। ਫਿਰ ਜਹਾਜ਼ ਦੇ ਪ੍ਰੈਸ਼ਰ ਸਿਸਟਮ ‘ਚ ਤਕਨੀਕੀ ਖਰਾਬੀ ਦਾ ਸੰਕੇਤ ਦਿੱਤਾ ਗਿਆ, ਜਿਸ ਤੋਂ ਬਾਅਦ ਫਲਾਈਟ ਨੂੰ ਇੰਚੀਓਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਾਰਿਆ ਗਿਆ।