ਜੱਜ ਨੂੰ 48 ਸਾਲਾਂ ਬਾਅਦ ਮਾਫ ਹੋਇਆ 6 ਲੱਖ ਦਾ ਜੁਰਮਾਨਾ ! 1974 ‘ਚ ਬ੍ਰਿਟਿਸ਼ ਲਾਇਬ੍ਰੇਰੀ ਤੋਂ ਪੜ੍ਹਨ ਵਾਸਤੇ ਲਈ ਸੀ ਕਿਤਾਬ !

ਆਪਣੇ ਵਿਦਿਆਰਥੀ ਜੀਵਨ ਵਿੱਚ ਕਾਲਜ ਪੜ੍ਹਨ ਸਮੇਂ ਕਿਤਾਬਾਂ ਪੜ੍ਹਨ ਦੇ ਸ਼ੌਕੀਨ ਰਹੇ ਇੰਗਲੈਂਡ ਦੇ 72 ਸਾਲਾ ਸਾਬਕਾ ਜੱਜ ਟੋਨੀ ਸਪੈਂਸ ਨੇ ਟੂਟਿੰਗ ਲਾਇਬ੍ਰੇਰੀ ਤੋਂ ਆਪਣੀ ਇੱਕ ਪਸੰਦੀਦਾ ਕਿਤਾਬ ਪੜ੍ਹਨ ਵਾਸਤੇ 1974 ਵਿੱਚ ਲਈ ਸੀ ਅਤੇ ਕਿਤਾਬ ਪੜ੍ਹਨ ਮਗਰੋਂ ਉਹਨਾਂ ਨੇ ਇਹ ਕਿਤਾਬ 48 ਸਾਲ ਅਤੇ ਕਰੀਬ 107 ਦਿਨਾਂ ਬਾਦ ਲਾਇਬ੍ਰੇਰੀ ਨੂੰ ਕੋਰੀਅਰ ਕਰਕੇ ਵਾਪਸ ਕੀਤੀ । ਜਦੋਂ ਕਿ ਕਾਲਜ ਦੀ ਲਾਇਬ੍ਰੇਰੀ ਤੋਂ ਪੜ੍ਹਨ ਵਾਸਤੇ ਲਈ ਕਿਤਾਬ ਇੱਕ ਹਫਤੇ ਦੇ ਅੰਦਰ-2 ਲਾਇਬ੍ਰੇਰੀ ਨੂੰ ਵਾਪਸ ਕਰਨੀ ਹੁੰਦੀ ਹੈ ਅਤੇ ਨਿਰਧਾਰਤ ਸਮੇਂ ਅੰਦਰ ਕਿਸੇ ਵਜਹ ਕਿਤਾਬ ਜਮ੍ਹਾਂ ਨਾ ਕਰਵਾਉਣ ਦੀ ਸੂਰਤ ਵਿੱਚ ਬਣਦਾ ਜੁਰਮਾਨਾ ਜਮ੍ਹਾਂ ਕਰਵਾਉਣਾ ਪੈਂਦਾ ਹੈ । ਪਰ ਟੋਨੀ ਸਪੈਂਸ ਨੂੰ ਤਾਂ ਸ਼ਾਇਦ 48 ਸਾਲਾਂ ਬਾਦ ਯਾਦ ਆਇਆ ਕਿ ਉਸਨੇ ਲਾੲਬ੍ਰੇਰੀ ਤੋਂ ਆਪਣੇ ਕਾਲਜ ਦੇ ਦਿਨਾਂ ਵਿੱਚ ਕਢਵਾਈ ਕਿਤਾਬ ਵਾਪਸ ਹੀ ਨਹੀਂ ਕੀਤੀ ।

ਲਾਇਬ੍ਰਰੀ ਨੂੰ ਆਏ ਇੱਕ ਕੋਰੀਅਰ ਨੂੰ ਖੋਲ੍ਹਕੇ ਜਦੋਂ ਲਾਇਬ੍ਰੇਰੀ ਦੇ ਕਰਮੀਆਂ ਨੇ ਦੇਖਿਆ ਤਾਂ ਉਹਨਾਂ ਦੀ ਹੈਰਾਨੀ ਦਾ ਕੋਈ ਟਿਕਾਣਾ ਨਾ ਰਿਹਾ ਜਦੋਂ ਉਹਨਾਂ ਲਾਇਬ੍ਰੇਰੀ ਤੋਂ 48 ਸਾਲ ਪਹਿਲਾਂ ਵਿਦਿਆਰਥੀ ਨੂੰ ਜਾਰੀ ਕੀਤੀ ਕਿਤਾਬ ਵਿਦਿਆਰਥੀ ਵੱਲੋਂ ਲਾਇਬ੍ਰੇਰੀ ਨੂੰ ਵਾਪਸ ਭੇਜੀ ਦੇਖੀ । ਲਾਇਬ੍ਰੇਰੀ ਕਰਮੀਆਂ ਨੇ ਜਦੋਂ ਕਿਤਾਬ ਨੂੰ ਲੇਟ ਜਮ੍ਹਾਂ ਕਰਾਉਣ ਦਾ ਲੇਖਾਜੋਖਾ ਕੀਤਾ ਤਾਂ ਇਸਦੀ ਲੇਟ ਫੀਸ ਕਿਤਾਬ ਦੇ ਮੁੱਲ ਤੋਂ ਕਈ ਗੁਣਾ ਵੱਧ ਰਕਮ ਭਾਵ ਕਰੀਬ 6 ਲੱਖ ਰੁਪਏ ਬਣਦੀ ਸੀ , ਪਰ ਟੋਨੀ ਵੱਲੋਂ ਇਸ ਕਿਤਾਬ ਨੂੰ 48 ਸਾਲ ਸੰਭਾਲਕੇ ਰੱਖਣ ਕਰਕੇ ਕਿਤਾਬ ਦਾ ਲੇਟ ਫੀਸ ਚਾਰਜ ਮੁਆਫ ਕਰ ਦਿੱਤਾ ਗਿਆ । ਇਸ ਤਰਾਂ ਸਾਬਕਾ ਜੱਜ ਟੋਨੀ ਸਪੈਂਸ ਨੂੰ ਟੂਟਿੰਗ ਲਾਇਬ੍ਰੇਰੀ ਨੇ ਤਕਰੀਬਨ 6 ਲੱਖ ਦਾ ਭਾਰੀ ਜੁਰਮਾਨਾ ਮੁਆਫ ਕਰ ਦਿੱਤਾ ।

                                                                                                                                                         ਬਲਜਿੰਦਰ ਭਨੋਹੜ ।