ਨਿਊਜਰਸੀ ਵਿੱਚ ਇੱਕ ਭਾਰਤੀ ਵਿਦਿਆਰਥੀ ਨੇ ਆਪਣੇ ਦਾਦਾ-ਦਾਦੀ ਅਤੇ ਚਾਚੇ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ

ਨਿਊਜਰਸੀ, 29 ਨਵੰਬਰ : ਅਮਰੀਕਾ ਦੇ ਨਿਊਜਰਸੀ ਵਿੱਚ ਇੱਕ ਭਾਰਤੀ ਵਿਦਿਆਰਥੀ ਨੇ ਆਪਣੇ ਦਾਦਾ-ਦਾਦੀ ਅਤੇ ਚਾਚੇ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਸਥਾਨਕ ਪੁਲਿਸ ਵੱਲੋਂ ਉਕਤ ਦੋਸ਼ੀ ਨੂੰ ਕਾਬੂ ਕਰ ਲੈਣ ਦੀ ਖਬਰ ਹੈ। ਦੱਖਣੀ ਪਲੇਨਫੀਲਡ ਪੁਲਿਸ ਵਿਭਾਗ ਦੇ ਮਿਡਲਸੈਕਸ ਕਾੳਂੁਟੀ ਪ੍ਰੌਸੀਕਿਊਟਰ ਵੱਲੋਂ ਜਾਰੀ ਹੋਏ ਇੱਕ ਬਿਆਨ ਵਿੱਚ ਦੱਸਿਆ ਹੈ ਕਿ ਬ੍ਰਹਮ ਭੱਟ ਨੇ ਕਥਿਤ ਤੌਰ ਤੇ ਦਿਲੀਪ ਕੁਮਾਰ ਬ੍ਰਹਮਭੱਟ (72), ਬਿੰਦੂ ਬ੍ਰਹਮਭੱਟ (72) ਅਤੇ ਚਾਚੇ ਯਸ ਕੁਮਾਰ ਬ੍ਰਹਮਭੱਟ (38) ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਹ ਘਟਨਾ ਕਥਿਤ ਤੌਰ 'ਤੇ 28 ਨਵੰਬਰ ਨੂੰ ਦੱਖਣੀ ਪਲੇਨਫੀਲਡ ਵਿੱਚ ਨਿਊ ਡਰਹਮ ਰੋਡ ਤੋਂ ਕੋਪੋਲਾ ਡਰਾਈਵ 'ਤੇ ਸਥਿਤ ਘਰ ਵਿੱਚ ਵਾਪਰੀ ਜਿੱਥੇ ਮੁਲਜ਼ਮ ਨੇ ਅਧਿਕਾਰੀ ਦਲੀਪ ਕੁਮਾਰ, ਉਸ ਦੀ ਪਤਨੀ ਬਿੰਦੂ ਤੇ ੳਨ੍ਹਾਂ ਦੇ ਪੁੱਤਰ ਨੂੰ ਗੋਲ਼ੀਆਂ ਮਾਰ ਦਿੱਤੀਆਂ। ਦਲੀਪ ਕੁਮਾਰ ਤੇ ਬਿੰਦੂ ਦੀ ਮੌਕੇ 'ਤੇ ਮੌਤ ਹੋ ਗਈ, ਜਦੋਂਕਿ ਜ਼ਖ਼ਮੀ ਯਸ਼ਕੁਮਾਰ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਓਮ 'ਤੇ ਪਹਿਲੀ ਡਿਗਰੀ ਕਤਲ ਅਤੇ ਦੂਜੀ ਡਿਗਰੀ ਹਥਿਆਰ ਰੱਖਣ ਦੇ ਤਿੰਨ ਦੋਸ਼ ਲਾਏ ਗਏ ਹਨ। NBC ਨਿਊਯਾਰਕ ਦੇ ਅਨੁਸਾਰ, ਉਹ ਪਿਛਲੇ ਕੁਝ ਮਹੀਨਿਆਂ ਵਿੱਚ ਨਿਊ ਜਰਸੀ ਚਲਾ ਗਿਆ ਸੀ। ਉਹ ਕੰਡੋ ਵਿਚ ਰਹਿ ਰਿਹਾ ਸੀ ਅਤੇ ਅਧਿਕਾਰੀਆਂ ਨੇ ਉਸ ਨੂੰ ਘਰ ਪਹੁੰਚਣ 'ਤੇ ਲੱਭ ਲਿਆ। ਓਮ ਨੇ ਕਥਿਤ ਤੌਰ 'ਤੇ ਆਨਲਾਈਨ ਖਰੀਦੀ ਹੈਂਡਗਨ ਨਾਲ ਲੋਕਾਂ ਦਾ ਕਤਲ ਕੀਤਾ ਸੀ। ਉਸਨੇ ਖੁਦ 911 'ਤੇ ਕਾਲ ਕੀਤੀ ਅਤੇ ਇਸ ਘਟਨਾ ਬਾਰੇ ਪੁਲਿਸ ਨੂੰ ਦੱਸਿਆ। ਪੁਲਿਸ ਨੇ ਉਸ ਨੂੰ ਮੌਕੇ 'ਤੇ ਗ੍ਰਿਫ਼ਤਾਰ ਕਰ ਲਿਆ। ਯਸ਼ਕੁਮਾਰ ਦੀ ਪਤਨੀ, ਨਿੱਕੀ ਬ੍ਰਹਮਭੱਟ ਨੇ ਉਹਨਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ