ਅਮਰੀਕਾ ਵਿਖੇ ਭਾਰਤੀ ਮੂਲ ਦੇ ਸੰਸਦ ਮੈਬਰ ਅਮਰੀਕੀ ਪ੍ਰਤੀਨਿਧੀ ਸਭਾ ਦੀਆਂ ਤਿੰਨ ਪ੍ਰਮੁੱਖ ਕਮੇਟੀਆਂ ਦੇ ਮੈਂਬਰ ਵਜੋਂ ਨਿਯੁਕਤ

ਵਾਸ਼ਿੰਗਟਨ, 03 ਫਰਵਰੀ : ਅਮਰੀਕਾ ਵਿਖੇ ਭਾਰਤੀ ਮੂਲ ਦੇ ਸੰਸਦ ਮੈਬਰਾਂ ਅਮੀ ਬੇਰਾ, ਰਾਜਾ ਕ੍ਰਿਸ਼ਨਮੂਰਤੀ, ਪ੍ਰਮਿਲਾ ਜੈਪਾਲ ਅਤੇ ਰੋ ਖੰਨਾ ਨੂੰ ਅਮਰੀਕੀ ਪ੍ਰਤੀਨਿਧੀ ਸਭਾ ਦੀਆਂ ਤਿੰਨ ਪ੍ਰਮੁੱਖ ਕਮੇਟੀਆਂ ਦੇ ਮੈਂਬਰ ਵਜੋਂ ਨਿਯੁਕਤ ਕੀਤਾ ਗਿਆ ਹੈ। ਇਹ ਅਮਰੀਕੀ ਰਾਜਨੀਤੀ ਵਿੱਚ ਭਾਰਤੀ ਭਾਈਚਾਰੇ ਦੇ ਵਧਦੇ ਪ੍ਰਭਾਵ ਨੂੰ ਦਰਸਾਉਂਦਾ ਹੈ। ਇਕ ਪ੍ਰੈੱਸ ਰਿਪੋਰਟ ਮੁਤਾਬਕ ਮਹਿਲਾ ਸੰਸਦ ਮੈਂਬਰ ਪ੍ਰਮਿਲਾ ਜੈਪਾਲ (57) ਨੂੰ ਇਮੀਗ੍ਰੇਸ਼ਨ 'ਤੇ ਅਮਰੀਕੀ ਸੰਸਦ ਦੇ ਹੇਠਲੇ ਸਦਨ ਦੀ ਸ਼ਕਤੀਸ਼ਾਲੀ ਨਿਆਂਪਾਲਿਕਾ ਕਮੇਟੀ ਦੀ ਰੈਂਕਿੰਗ ਮੈਂਬਰ ਨਿਯੁਕਤ ਕੀਤਾ ਗਿਆ ਹੈ। ਨਿਯੁਕਤੀ ਤੋਂ ਬਾਅਦ ਜੈਪਾਲ ਨੇ ਕਿਹਾ ਕਿ ''ਅਮਰੀਕੀ ਪ੍ਰਤੀਨਿਧੀ ਸਭਾ ਲਈ ਚੁਣੀ ਗਈ ਪਹਿਲੀ ਦੱਖਣੀ ਏਸ਼ੀਆਈ ਮਹਿਲਾ ਹੋਣ ਦੇ ਨਾਤੇ, ਮੈਨੂੰ ਇਮੀਗ੍ਰੇਸ਼ਨ 'ਤੇ ਹਾਊਸ ਸਬ-ਕਮੇਟੀ ਦੀ ਰੈਂਕਿੰਗ ਮੈਂਬਰ ਵਜੋਂ ਸੇਵਾ ਕਰਨ ਦਾ ਮੌਕਾ ਮਿਲਣ 'ਤੇ ਮਾਣ ਹੈ। ਜੈਪਾਲ ਨੇ ਕਿਹਾ ਕਿ 16 ਸਾਲ ਦੀ ਉਮਰ ਵਿਚ ਅਮਰੀਕਾ ਆਈ ਸੀ।