ਚਮਕਣ ਵਾਲੀਆਂ ਕਿੱਟਾਂ ਤੇ ਜੈਕਟਾਂ ਵੰਡੇਗੀ ਗਲੋਬਲ ਵਿਲੇਜ ਚੈਰੀਟੇਬਲ ਫਾਉਂਡੇਸ਼ਨ

ਸਰੀ, 15 ਜਨਵਰੀ : ਸਰੀ (ਕੈਨੇਡਾ) ਵਿਚ ਗਲੋਬਲ ਵਿਲੇਜ ਚੈਰੀਟੇਬਲ ਰਾਤ ਨੂੰ ਚਮਕਣ ਵਾਲੀਆਂ ਕਿੱਟਾਂ ਤੇ ਜੈਕਟਾਂ ਵੰਡੇਗੀ। ਇਹ ਜਾਣਕਾਰੀ ਸਾਂਝੀ ਕਰਦਿਆਂ ਟਰੱਸਟ ਦੀ ਨੁਮਾਇੰਦਾ ਮੀਰਾ ਨੇ ਇਕ ਬਿਆਨ ਵਿਚ ਅਪੀਲ ਕੀਤੀ ਜਾਗਰੂਕ ਤੇ ਜ਼ਿੰਮੇਵਾਰ ਦੋਸਤੋ, ਗੁਰੂ ਮਿਹਰ, ਸਾਲ 2023 ਸਾਡੇ ਲਈ ਕਿਰਪਾ ਵਾਲਾ ਚੜ੍ਹਿਆ ਹੈ। ਆਸ ਕਰਦੇ ਹਾਂ ਕਿ ਤੁਹਾਡੇ ਪਰਿਵਾਰ ਲਈ ਵੀ ਨਵੇਂ ਸਾਲ ਦੀ ਸ਼ੁਭ ਸ਼ੁਰੂਆਤ ਹੋਈ ਹੋਵੇਗੀ। ਗਹਿਰੇ ਹਨੇਰੇ ਦੇ ਮੱਦਨਜ਼ਰ ਅਸੀਂ ਕੁਝ ਸਾਲਾਂ ਤੋਂ ਅਕਤੂਬਰ ਤੋਂ ਲੈ ਮਾਰਚ ਤੱਕ ਰਾਤ ਨੂੰ ਚਮਕਣ ਵਾਲੀਆਂ ਵੈਸਟਾਂ ਵੰਡਣ ਦੀ ਸੇਵਾ ਨਿਭਾਉਂਦੇ ਆ ਰਹੇ ਹਾਂ। ਜਨਵਰੀ 15, 2023 ਨੂੰ, 2-3:00 ਵਜੇ ਤੱਕ, ਅਨਵਿਨ ਪਾਰਕ (13313 68Ave) ’ਚ’ ਲੋੜਵੰਦ ਬਜ਼ੁਰਗਾਂ ਨੂੰ ਰਾਤ ਨੂੰ ਚਮਕਣ ਵਾਲੀ ਵੈਸਟ ਤੇ ਨੌਜਵਾਨਾਂ ( ਜੋ ਰਾਤ ਬਰਾਤੇ ਕੰਮ ਜਾਂ ਸਕੂਲ ਜਾਂਦੇ ਨੇ) ਨੂੰ ਜਾਕਟ ਦੀ ਬਾਂਹ ਤੇ ਚਮਕਣ ਵਾਲੇ ਬੈਂਡ ਵੰਡਣ ਦੀ ਸੇਵਾ ਕਰਨ ਜਾ ਰਹੇ। (ਆਸ ਹੈ ਕਿ ਮੌਸਮ ਖੁਸ਼ਕ ਰਹੇਗਾ)ਇਹ ਸੁਨੇਹਾ ਲੋੜਵੰਦਾਂ ਤੱਕ ਪਹੁੰਚ ਸਕੇ, ਮਿਹਰਬਾਨੀ ਹੋਵੇਗੀ ਜੇ ਆਪਣੇ ਅਦਾਰੇ ਅਤੇ ਪਹੁੰਚ ਵਿਚਲੇ ਪਰਿਵਾਰਾਂ ਤੱਕ ਇਹ ਖਬਰ ਸਾਂਝੀ ਕਰ ਸਕੋਂ।