ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਇਕ ਰੈਲੀ ਦੌਰਾਨ ਹੋਇਆ ਜਾਨਲੇਵਾ ਹਮਲਾ

ਵਾਸ਼ਿੰਗਟਨ, 14 ਜੁਲਾਈ 2024 : ਅਮਰੀਕਾ 'ਚ ਇਨ੍ਹੀਂ ਦਿਨੀਂ ਚੋਣਾਂ ਦਾ ਮਾਹੌਲ ਹੈ ਤੇ ਰਾਸ਼ਟਰਪਤੀ ਅਹੁਦੇ ਦੀ ਦੌੜ 'ਚ ਸਭ ਤੋਂ ਅੱਗੇ ਚੱਲ ਰਹੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰੈਲੀ 'ਚ ਗੋਲ਼ੀਬਾਰੀ ਹੋਈ ਹੈ। ਯੂਐਸ ਸੀਕ੍ਰੇਟ ਸਰਵਿਸ ਦੇ ਬੁਲਾਰੇ ਐਂਥਨੀ ਗੁਗਲੀਲਮੀ ਨੇ ਕਿਹਾ ਕਿ ਟਰੰਪ ਸੁਰੱਖਿਅਤ ਹਨ। ਘਟਨਾ ਤੋਂ ਬਾਅਦ ਡੋਨਾਲਡ ਟਰੰਪ ਨੂੰ ਯੂਐਸ ਸੀਕ੍ਰੇਟ ਸਰਵਿਸ ਏਜੰਟਾਂ ਵੱਲੋਂ ਤੁਰੰਤ ਸਟੇਜ ਤੋਂ ਬਾਹਰ ਲੈ ਗਏ। ਇਸ ਗੋਲ਼ੀਬਾਰੀ ਦੀ ਘਟਨਾ 'ਚ ਟਰੰਪ ਦੇ ਜ਼ਖ਼ਮੀ ਹੋਣ ਦੀ ਵੀ ਖਬਰ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਗੋਲ਼ੀ ਚੱਲਣ ਦੀ ਆਵਾਜ਼ ਆਉਂਦੀ ਹੈ, ਟਰੰਪ ਨੇ ਸੱਜੇ ਹੱਥ ਨਾਲ ਆਪਣਾ ਸੱਜੇ ਕੰਨ ਫੜਿਆ, ਫਿਰ ਉਸ ਨੂੰ ਦੇਖਣ ਲਈ ਆਪਣਾ ਹੱਥ ਹੇਠਾਂ ਲਿਆਇਆ ਤੇ ਫਿਰ ਉਹ ਪੋਡੀਅਮ ਦੇ ਪਿੱਛੇ ਬੈਠ ਗਏ। ਅਮਰੀਕੀ ਸੀਕਰੇਟ ਸਰਵਿਸ ਏਜੰਟਾਂ ਦੇ ਇਕ ਸਮੂਹ ਨੇ ਉਸਨੂੰ ਕਵਰ ਕੀਤਾ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਟਰੰਪ ਦੇ ਕੰਨਾਂ 'ਚੋਂ ਖ਼ੂਨ ਨਿਕਲ ਰਿਹਾ ਹੈ। ਗੁਗਲੀਲਮੀ ਨੇ ਪੁਸ਼ਟੀ ਕੀਤੀ ਕਿ ਟਰੰਪ ਸੁਰੱਖਿਅਤ ਸਨ ਤੇ ਇਹ ਕਿ ਹੋਰ ਜਾਣਕਾਰੀ ਉਪਲਬਧ ਹੋਣ 'ਤੇ ਜਾਰੀ ਕੀਤੀ ਜਾਵੇਗੀ। ਅਮਰੀਕੀ ਸੀਕਰੇਟ ਸਰਵਿਸ ਦੇ ਅਧਿਕਾਰੀ ਨੇ ਕਿਹਾ ਕਿ ਅਸੀਂ ਰੋਕਥਾਮ ਸੁਰੱਖਿਆ ਉਪਾਅ ਲਾਗੂ ਕੀਤੇ ਹਨ। ਇਸ ਸਬੰਧੀ ਹੋਰ ਜਾਂਚ ਕੀਤੀ ਜਾ ਰਹੀ ਹੈ। ਇਕ ਸੂਤਰ ਨੇ ਰਾਇਟਰਜ਼ ਨੂੰ ਦੱਸਿਆ ਕਿ ਸ਼ੂਟਰ ਮਾਰਿਆ ਗਿਆ ਸੀ ਤੇ ਯੂਐਸ ਸੀਕ੍ਰੇਟ ਸਰਵਿਸ ਸ਼ੂਟਰ ਦੀ ਹੱਤਿਆ ਦੀ ਕੋਸ਼ਿਸ਼ ਤੇ ਇਰਾਦੇ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਰੈਲੀ 'ਚ ਮੌਜੂਦ ਇਕ ਹੋਰ ਵਿਅਕਤੀ ਦੀ ਮੌਤ ਹੋਣ ਦੀ ਵੀ ਖ਼ਬਰ ਹੈ।

ਜਾਨਲੇਵਾ ਹਮਲੇ ਤੋਂ ਬਾਅਦ ਵੀ ਟਰੰਪ ਦੀ ਦਹਾੜ, ਕਮਾਂਡੋ ਦੇ ਘੇਰੇ ਤੋਂ ਆਏ ਬਾਹਰ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ 'ਤੇ ਇਕ ਰੈਲੀ ਦੌਰਾਨ ਜਾਨਲੇਵਾ ਹਮਲਾ ਹੋਇਆ ਹੈ। ਅਮਰੀਕੀ ਸੀਕ੍ਰੇਟ ਸਰਵਿਸ ਦੇ ਏਜੰਟਾਂ ਨੇ ਟਰੰਪ ਨੂੰ ਘੇਰ ਲਿਆ ਤੇ ਸੁਰੱਖਿਅਤ ਜਗ੍ਹਾ 'ਤੇ ਲੈ ਗਏ। ਜਦੋਂ ਸੀਕ੍ਰੇਟ ਸਰਵਿਸ ਏਜੰਟਾਂ ਨੇ ਟਰੰਪ ਨੂੰ ਘੇਰ ਲਿਆ ਤੇ ਉਨ੍ਹਾਂ ਨੂੰ ਸੁਰੱਖਿਅਤ ਜਗ੍ਹਾ 'ਤੇ ਲੈ ਗਏ ਤਾਂ ਟਰੰਪ ਦਾ ਜੋਸ਼ ਬੁਲੰਦ ਨਜ਼ਰ ਆਇਆ। ਚਾਰੋਂ ਪਾਸਿਓਂ ਕਮਾਂਡੋਜ਼ ਨਾਲ ਘਿਰੇ ਟਰੰਪ ਨੇ ਆਪਣੇ ਮੁੱਠੀ ਭਰੇ ਹੱਥ ਹਵਾ 'ਚ ਲਹਿਰਾਏ ਅਤੇ ਕੁਝ ਕਹਿੰਦਿਆਂ ਉਨ੍ਹਾਂ ਨੂੰ ਸਟੇਜ ਤੋਂ ਹੇਠਾਂ ਉਤਾਰਿਆ ਗਿਆ।

ਬਾਇਡਨ ਨੇ ਟਰੰਪ 'ਤੇ ਹਮਲੇ ਦੀ ਨਿੰਦਾ ਕੀਤੀ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਨੇ ਟਰੰਪ 'ਤੇ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਪੈਨਸਿਲਵੇਨੀਆ 'ਚ ਡੋਨਾਲਡ ਟਰੰਪ ਦੀ ਰੈਲੀ 'ਚ ਗੋਲੀਬਾਰੀ ਦੀ ਸੂਚਨਾ ਮਿਲੀ ਹੈ। ਮੈਂ ਇਹ ਸੁਣ ਕੇ ਸ਼ੁਕਰਗੁਜ਼ਾਰ ਹਾਂ ਕਿ ਉਹ ਸੁਰੱਖਿਅਤ ਹੈ ਤੇ ਚੰਗਾ ਕਰ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਮੈਂ ਡੋਨਾਲਡ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹ ਆਪਣੇ ਡਾਕਟਰਾਂ ਦੇ ਨਾਲ ਹਨ ਤੇ ਠੀਕ ਹਨ। ਅਮਰੀਕਾ 'ਚ ਇਸ ਤਰ੍ਹਾਂ ਦੀ ਹਿੰਸਾ ਲਈ ਕੋਈ ਥਾਂ ਨਹੀਂ ਹੈ। ਅਸੀਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਮੈਂ ਸੀਕ੍ਰੇਟ ਸਰਵਿਸ ਤੇ ਸਟੇਟ ਏਜੰਸੀਆਂ ਸਮੇਤ ਸਾਰੀਆਂ ਏਜੰਸੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਮੂਲ ਗੱਲ ਇਹ ਹੈ ਕਿ ਟਰੰਪ ਦੀ ਰੈਲੀ ਬਿਨਾਂ ਕਿਸੇ ਸਮੱਸਿਆ ਦੇ ਸ਼ਾਂਤੀਪੂਰਵਕ ਹੋਣੀ ਚਾਹੀਦੀ ਸੀ। ਸਾਰਿਆਂ ਨੂੰ ਇਸ ਦੀ ਨਿੰਦਾ ਕਰਨੀ ਚਾਹੀਦੀ ਹੈ।

ਟਰੰਪ ਦੇ ਬੁਲਾਰੇ ਨੇ ਸੀਕ੍ਰੇਟ ਸਰਵਿਸ ਦਾ ਕੀਤਾ ਧੰਨਵਾਦ
ਟਰੰਪ ਦੇ ਬੁਲਾਰੇ ਸਟੀਵਨ ਚੇਂਗ ਨੇ ਇਕ ਬਿਆਨ 'ਚ ਕਿਹਾ ਕਿ ਉਹ ਵਧੀਆ ਕੰਮ ਕਰ ਰਿਹਾ ਸੀ ਤੇ ਸਥਾਨਕ ਮੈਡੀਕਲ ਸਹੂਲਤ 'ਚ ਉਸਦਾ ਮੁਲਾਂਕਣ ਕੀਤਾ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਜਿਲ ਤੇ ਮੈਂ ਟਰੰਪ ਨੂੰ ਸੁਰੱਖਿਅਤ ਢੰਗ ਨਾਲ ਲੈ ਕੇ ਜਾਣ ਲਈ ਸੀਕ੍ਰੇਟ ਸਰਵਿਸ ਦੇ ਧੰਨਵਾਦੀ ਹਾਂ। ਅਮਰੀਕਾ 'ਚ ਇਸ ਤਰ੍ਹਾਂ ਦੀ ਹਿੰਸਾ ਲਈ ਕੋਈ ਥਾਂ ਨਹੀਂ ਹੈ। ਸਾਨੂੰ ਇਸ ਦੀ ਨਿੰਦਾ ਕਰਨ ਲਈ ਇਕ ਰਾਸ਼ਟਰ ਵਜੋਂ ਇਕਜੁੱਟ ਹੋਣਾ ਚਾਹੀਦਾ ਹੈ। ਨਵੰਬਰ 'ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ 'ਚ ਜੋਅ ਬਾਇਡਨ ਦਾ ਸਾਹਮਣਾ ਡੋਨਾਲਡ ਟਰੰਪ ਨਾਲ ਹੋਵੇਗਾ।

ਹਮਲਾ ਕਰਨ ਵਾਲੇ ਵਿਅਕਤੀ ਦੀ ਪਛਾਣ ਆਈ ਸਾਹਮਣੇ 
ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਚੋਣ ਪ੍ਰਚਾਰ ਦੌਰਾਨ ਹਮਲਾ ਕਰਨ ਵਾਲੇ ਵਿਅਕਤੀ ਦੀ ਪਛਾਣ ਸਾਹਮਣੇ ਆਈ ਹੈ। ਅਮਰੀਕੀ ਮੀਡੀਆ ਮੁਤਾਬਕ ਹਮਲਾਵਰ ਦਾ ਨਾਂ ਥਾਮਸ ਮੈਥਿਊ ਕਰੂਕਸ ਹੈ, ਜਿਸ ਦੀ ਉਮਰ 20 ਸਾਲ ਹੈ। ਸੀਕਰੇਟ ਸਰਵਿਸ ਦੇ ਸੁਰੱਖਿਆ ਕਰਮਚਾਰੀਆਂ ਨੇ ਜਵਾਬੀ ਕਾਰਵਾਈ ਕੀਤੀ ਤੇ ਕਰੂਕਸ ਨੂੰ ਮਾਰ ਦਿੱਤਾ। ਹੁਣ ਇਸ ਘਟਨਾ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਉਸ ਦੇ ਸੋਸ਼ਲ ਮੀਡੀਆ ਅਕਾਊਂਟਸ ਦੀ ਤਲਾਸ਼ੀ ਲਈ ਜਾ ਰਹੀ ਹੈ। ਇਸ ਦੌਰਾਨ ਕਰੂਕਸ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿਚ ਉਹ ਆਪਣਾ ਨਾਂ ਲੈ ਕੇ ਕਹਿ ਰਿਹਾ ਹੈ ਕਿ ਉਹ ਰਿਪਬਲਿਕਨ ਤੇ ਡੋਨਾਲਡ ਟਰੰਪ ਨੂੰ ਨਫ਼ਰਤ ਕਰਦਾ ਹੈ।