ਕੈਨੇਡਾ ‘ਚ ਪੰਜਾਬੀ ਬਜੁਰਗ ਜੋੜੇ ਨੂੰ ਨਿਕਲੀ 500,000 ਡਾਲਰ ਦੀ ਲਾਟਰੀ

ਟੋਰਾਂਟੋਂ, 03 ਮਾਰਚ (ਭੁਪਿੰਦਰ ਸਿੰਘ ਠੁੱਲੀਵਾਲ) :  ਕੈਨੇਡਾ ‘ਚ ਇੱਕ ਪੰਜਾਬੀ ਬਜੁਰਗ ਜੋੜੇ ਨੂੰ 500,000 ਡਾਲਰ ਦੀ ਲਾਟਰੀ ਲੱਗਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਜਦੋਂ ਲਾਟਰੀ ਲੱਗਣ ਬਾਰੇ ਬਜੁਰਗ ਹਰਭਜਨ ਸਿੰਘ ਪੁਰਬਾ ਨੂੰ ਪਤਾ ਲੱਗਾ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਅਤੇ ਉਨ੍ਹਾਂ ਨੇ ਲਾਟਰੀ ਲੱਗਣ ਬਾਰੇ ਸਭ ਤੋਂ ਪਹਿਲਾਂ ਆਪਣੀ ਪਤਨੀ ਸਵਰਨ ਕੌਰ ਪੁਰਬਾ ਨੁੰ ਦੱਸਿਆ। ਹਰਭਜਨ ਸਿੰਘ ਪੁਰਬਾ ਨੇ ਦੱਸਿਆ ਕਿ ਸਰੀ ਦੇ 64 ਐਵੇਨਿਊ ਅਤੇ 144 ਸਟਰੀਟ ਸਥਿਤ 7-ਇਲੈਵਨ ਤੋਂ ਲਾਟਰੀ ਟਿਕਟ ਖ੍ਰੀਦੀ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ 500,000 ਡਾਲਰ ਦੀ ਲਾਟਰੀ ਲੱਗਣ ਦੀ ਬਹੁਤ ਖੁਸ਼ੀ ਹੈ, ਉਨ੍ਹਾਂ ਦੱਸਿਆ ਕਿ ਇਸ ਜਿੱਤੀ ਹੋਈ ਇਨਾਮੀ ਰਕਮ ਨਾਲ ਪਹਿਲਾਂ ਉਹ ਆਪਣੇ ਮੋਰਟਗੇਜ ਦਾ ਭੁਗਤਾਨ ਕਰਨਗੇ ਅਤੇ ਕੈਨੇਡਾ ਵਿੱਚ ਵਸਦੇ ਪੰਜਾਬੀ ਤੇ ਭਾਰਤੀ ਭਾਈਚਾਰੇ ਦੀ ਮੱਦਦ ਲਈ ਵੀ ਯੋਜਨਾ ਬਣਾਈ ਹੈ।