ਕੈਨੇਡਾ ਵਿੱਚ ਪੰਜਾਬੀ ਸਿੱਖ ਨੌਜਵਾਨ ਦੀ ਮੌਤ

ਟੋਰਾਂਟੋਂ, 01 ਅਪ੍ਰੈਲ (ਭੁਪਿੰਦਰ ਸਿੰਘ ਠੁੱਲੀਵਾਲ) : ਕੈਨੇਡਾ ਦੇ ਸਮਰਸਾਈਡ ਪ੍ਰਿੰਸ ਐਡਵਰਡ ਆਈਲੈਂਡ ਵਿੱਚ ਇੱਕ ਪੰਜਾਬੀ 24 ਸਾਲਾ ਸਿੱਖ ਨੌਜਵਾਨ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਜਸਦੀਪ ਸਿੰਘ ਦਾ ਬੀਤੀ ਰਾਤ ਸਮਰਸਾਈਡ ਪ੍ਰਿੰਸ ਐਡਵਰਡ ਆਈਲੈਂਡ ਵਿੱਚ ਦਿਹਾਂਤ ਹੋ ਗਿਆ। ਉਸ ਨੇ ਸੇਂਟ ਲਾਰੈਂਸ ਕਾਲਜ ਕਿੰਗਸਟਨ ਓਨਟਾਰੀਓ ਤੋਂ ਗ੍ਰੈਜੂਏਸ਼ਨ ਕੀਤੀ ਸੀ। ਜਸਦੀਪ ਸਿੰਘ ਦੀ ਲਾਸ਼ ਉਸ ਦੇ ਘਰ ਭੇਜਣ ਲਈ ਗੋ ਫੰਡ ਮੀ ਪੇਜ਼ 'ਤੇ ਵੰਡ ਇਕੱਠਾ ਕੀਤਾ ਜਾ ਰਿਹਾ ਹੈ।