“ਕ੍ਰਿਸਟੀਆਨੋ ਰੋਨਾਲਡੋ ‘ਤੇ 50,000 ਪੌਂਡ ਦਾ ਲਾਇਆ ਜੁਰਮਾਨਾ, ਦੋ ਮੈਚਾਂ ‘ਤੇ ਵੀ ਪਾਬੰਦੀ

ਇੰਗਲੈਂਡ : ਇੰਗਲੈਂਡ ਦੀ ਫੁੱਟਬਾਲ ਐਸੋਸੀਏਸ਼ਨ ਨੇ “ਕ੍ਰਿਸਟੀਆਨੋ ਰੋਨਾਲਡੋ ‘ਤੇ 50,000 ਪੌਂਡ ਦਾ ਜੁਰਮਾਨਾ ਲਾਇਆ ਹੈ। ਇਸਦੇ ਨਾਲ ਹੀ ਦੋ ਮੈਚਾਂ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। “ਕ੍ਰਿਸਟੀਆਨੋ ਰੋਨਾਲਡੋ ਨੇ ਮੈਨਚੈਸਟਰ ਯੂਨਾਈਟਿਡ ਨੂੰ ਛੱਡਣ ਦਾ ਫੈਸਲਾ ਲਿਆ ਹੈ, ਜਿਸ ‘ਤੇ ਫੁੱਟਬਾਲ ਐਸੋਸੀਏਸ਼ਨ ਵੱਲੋਂ FA ਦੇ ਨਿਯਮ E3 ਦੀ ਉਲੰਘਣਾ ਕਰਨ ਲਈ ‘ਗਲਤ ਅਤੇ ਹਿੰਸਕ’ ਵਿਵਹਾਰ ਦਾ ਦੋਸ਼ ਲਗਾਇਆ ਹੈ। ਦੱਸ ਦੇਈਏ ਕਿ “ਕ੍ਰਿਸਟੀਆਨੋ ਰੋਨਾਲਡੋ ਨੇ ਗੁੱਡੀਸਨ ਪਾਰਕ ਵਿੱਚ ਏਵਰਟਨ ਦੇ ਖਿਲਾਫ਼ ਖੇਡੇ ਗਏ ਮੈਚ ਵਿੱਚ ਔਟਿਜ਼ਮ ਅਤੇ ਡਿਸਪ੍ਰੈਕਸੀਆ ਵਾਲੇ ਇੱਕ ਨੌਜਵਾਨ ਲੜਕੇ ਦਾ ਫੋਨ ਤੋੜ ਦਿੱਤਾ ਕਿਉਂਕਿ ਉਸਦੀ ਸਾਬਕਾ ਟੀਮ ਮੈਨਚੈਸਟਰ ਯੂਨਾਈਟਿਡ ਏਵਰਟਨ ਤੋਂ ਹਾਰਨ ਤੋਂ ਬਾਅਦ ਗੁੱਸੇ ਵਿੱਚ ਸੀ। ਫੁੱਟਬਾਲ ਐਸੋਸੀਏਸ਼ਨ ਨੇ ਇੱਕ ਬਿਆਨ ਦਿੱਤਾ ਹੈ ਕਿ “ਕ੍ਰਿਸਟੀਆਨੋ ਰੋਨਾਲਡੋ ਨੂੰ ਦੋ ਮੈਚਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ £50,000 ਦਾ ਜੁਰਮਾਨਾ ਲਗਾਇਆ ਗਿਆ ਹੈ ਅਤੇ FA ਨਿਯਮ E3 ਦੀ ਉਲੰਘਣਾ ਕਰਨ ਲਈ ਚੇਤਾਵਨੀ ਦਿੱਤੀ ਗਈ ਹੈ। ਇਸਦੇ ਨਾਲ ਹੀ ਫਾਰਵਰਡ ਨੇ ਮੰਨਿਆ ਕਿ ਸ਼ਨੀਵਾਰ 9 ਅਪ੍ਰੈਲ 2022 ਨੂੰ ਮੈਨਚੈਸਟਰ ਯੂਨਾਈਟਿਡ ਐਫਸੀ ਅਤੇ ਏਵਰਟਨ ਐਫਸੀ ਵਿਚਕਾਰ ਹੋਏ ਪ੍ਰੀਮੀਅਰ ਲੀਗ ਮੈਚ ਦੀ ਆਖਰੀ ਸੀਟੀ ਤੋਂ ਬਾਅਦ ਰੋਨਾਲਡੋ ਦਾ ਵਿਵਹਾਰ ਅਣਉਚਿਤ ਸੀ।” FA ਨੇ ਦੱਸਿਆ ਕਿ, “ਇੱਕ ਸੁਤੰਤਰ ਰੈਗੂਲੇਟਰੀ ਕਮਿਸ਼ਨ ਨੇ ਅਗਲੀ ਸੁਣਵਾਈ ਦੌਰਾਨ ਪਾਇਆ ਕਿ ਉਸਦਾ ਵਤੀਰਾ ਗਲਤ ਅਤੇ ਹਿੰਸਕ ਸੀ , ਜਿਸ ਕਰਕੇ ਰੋਨਾਲਡੋ ‘ਤੇ ਇਹ ਪਾਬੰਦੀਆਂ ਲਗਾਈਆਂ ਗਈਆਂ ਹਨ।” ਇਸ ਪਾਬੰਦੀ ਤੋਂ ਬਾਅਦ ਜੇਕਰ ਰੋਨਾਲਡੋ ਪ੍ਰੀਮੀਅਰ ਲੀਗ ਦੀ ਕਿਸੇ ਹੋਰ ਟੀਮ ਨਾਲ ਜੁੜਦਾ ਹੈ ਤਾਂ ਉਹ ਕਲੱਬ ‘ਚ ਆਪਣੇ ਪਹਿਲੇ ਦੋ ਘਰੇਲੂ ਮੈਚ ਨਹੀਂ ਖੇਡ ਸਕੇਗਾ।