ਨੇਪਾਲ ‘ਚ ਪਹਾੜੀ ਨਾਲ ਟਕਰਾ ਕੇ ਪਲਟੀ ਬੱਸ, 6 ਲੋਕਾਂ ਦੀ ਮੌਤ ਅਤੇ 28 ਜਖ਼ਮੀ

ਕਾਠਮੰਡੂ, 12 ਮਾਰਚ : ਨੇਪਾਲ ਦੇ ਸਿੰਧੂਲੀ ਜ਼ਿਲ੍ਹੇ ‘ਚ ਇੱਕ ਬੱਸ ਪਹਾੜੀ ਨਾਲ ਟਕਰਾਉਣ ਕਾਰਨ ਪਲਟ ਗਈ, ਇਸ ਹੋਏ ਹਾਦਸੇ ‘ਚ 6 ਲੋਕਾਂ ਦੀ ਮੌਤ ਅਤੇ 28 ਦੇ ਜਖ਼ਮੀ ਹੋ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਬੱਸ ਵਿੱਚ 34 ਯਾਤਰੀ ਸਵਾਰ ਸਨ। ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਹਾਦਸੇ 'ਚ ਤਿੰਨ ਪੁਰਸ਼ਾਂ ਅਤੇ ਤਿੰਨ ਔਰਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਡਿਪਟੀ ਸੁਪਰਡੈਂਟ ਆਫ਼ ਪੁਲਿਸ ਚਿਰੰਜੀਵੀ ਦਹਿਲ ਨੇ ਦੱਸਿਆ ਕਿ ਮੁੱਢਲੀ ਜਾਂਚ ਮੁਤਾਬਕ ਡਰਾਈਵਰ ਵੱਲੋਂ ਵਾਹਨ ਤੋਂ ਕੰਟਰੋਲ ਗੁਆਉਣ ਤੋਂ ਬਾਅਦ ਬੱਸ ਪਹਾੜੀ ਨਾਲ ਜਾ ਟਕਰਾਈ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਸਵਾਰੀਆਂ ਨੂੰ ਖੁਰਕਕੋਟ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਸੁਪਰਡੈਂਟ ਰਾਜ ਕੁਮਾਰ ਸਿਲਵਾਲ ਨੇ ਦੱਸਿਆ ਕਿ ਗੰਭੀਰ ਰੂਪ ਨਾਲ ਜ਼ਖਮੀ ਪੰਜ ਯਾਤਰੀਆਂ ਨੂੰ ਇਲਾਜ ਲਈ ਹਵਾਈ ਜਹਾਜ਼ ਰਾਹੀਂ ਕਾਠਮੰਡੂ ਲਿਜਾਇਆ ਜਾਵੇਗਾ। ਪੁਲਸ ਨੇ ਦੱਸਿਆ ਕਿ ਬੱਸ ਡਰਾਈਵਰ ਫਰਾਰ ਹੈ।