ਅਮਰੀਕਾ 'ਚ ਅਗਵਾਹ ਹੋਏ ਪਰਿਵਾਰ ਦਾ ਬੇਰਹਿਮੀ ਨਾਲ ਕਤਲ


ਅਮਰੀਕਾ :  ਪਿਛਲੇ ਦਿਨੀਂ ਅਗਵਾਹ ਹੋਏ ਪਰਿਵਾਰ ਬਾਰੇ ਬਹੁਤ ਮੰਦਭਾਗੀ ਖ਼ਬਰ ਆ ਰਹੀ ਹੈ ਕਿ ਅਮਰੀਕਾ ਚ ਕੈਲੀਫੋਰਨੀਆ ਵਿਖੇ ਰਹਿ ਰਹੇ ਪੰਜਾਬੀ ਮੂਲ ਦੇ ਪਰਿਵਾਰ ਦੇ ਚਾਰ ਜੀਅ ਜਿਨ੍ਹਾਂ ਨੂੰ ਦੋ ਦਿਨ ਪਹਿਲਾਂ ਅਗਵਾ ਕੀਤਾ ਗਿਆ ਸੀ ਦਾ ਬੇਰਹਿਮੀ ਨਾਲ ਕਤਲ ਹੋਣ ਦੀ ਸੂਚਨਾ ਮਿਲੀ ਹੈ । ਮ੍ਰਿਤਕਾਂ ਵਿੱਚ ਦੋ ਭਰਾ ਅਤੇ ਇਕ ਪਤਨੀ ਤੋਂ ਇਲਾਵਾ ਇਹ ਉਨ੍ਹਾਂ ਦੀ ਅੱਠ ਮਹੀਨਿਆਂ ਦੀ ਬੱਚੀ ਵੀ ਹੈ । ਮਿਸਤਰ ਕਾਊਂਟੀ ਪੁਲੀਸ ਨੇ ਇਕ ਫਾਰਮ ਹਾਊਸ ਤੋਂ ਫਾਰਮ ਵਰਕਰ ਸੂਚਨਾ ਮਿਲਣ ਤੋਂ ਬਾਅਦ ਚਾਰੇ ਲਾਸ਼ਾਂ ਨੂੰ ਬਰਾਮਦ ਕਰ ਲਿਆ । ਇਸ ਸਮੇਂ ਪੁਲੀਸ ਨੇ ਇਕ ਸ਼ੱਕੀ ਅਗਵਾਹ ਕਰਨ ਵੀ ਗ੍ਰਿਫਤਾਰ ਕੀਤਾ ਹੈ । ਖ਼ਬਰ ਵਾਲੇ ਡਾਟ ਕਾਮ ਨੂੰ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲੀਸ ਨੂੰ ਸੀਸੀਟੀਵੀ ਫੁਟੇਜ ਵੀ ਮਿਲੀ ਹੈ ਜਿਸ ਵਿੱਚ ਉਹ ਅਗਵਾ ਕਰ ਕੇ ਪਿਸਤੌਲ ਦੀ ਨੋਕ ਤੇ ਲਿਜਾ ਰਿਹਾ ਹੈ । ਇਹ ਵੀ ਪਤਾ ਲੱਗਿਆ ਹੈ ਕਿ ਉਸ ਨੇ ਗ੍ਰਿਫਤਾਰੀ ਦੌਰਾਨ ਖੁਦਕੁਸ਼ੀ ਦੀ ਕੋਸ਼ਿਸ਼ ਵੀ ਕੀਤੀ । ਪੁਲਿਸ ਵੱਲੋਂ ਇਸ ਸਬੰਧੀ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ ਪਰ ਕਤਲ ਪਿੱਛੇ ਵਜ੍ਹਾ ਨਹੀਂ ਦੱਸੀ। ਇਹ ਵੀ ਪਤਾ ਲੱਗਾ ਹੈ ਕਿ ਅਗਵਾਕਾਰ ਨੇ ਉਨ੍ਹਾਂ ਦੇ  ਏਟੀਐਮ ਕਾਰਡ ਨਾਲ ਪੈਸੇ ਵੀ ਕਢਵਾਏ । ਦੱਸਣਯੋਗ ਹੈ ਕਿ ਅਗਵਾ ਕਰਨੇ ਪਹਿਲਾਂ ਉਨ੍ਹਾਂ ਦੇ ਵਹੀਕਲ ਨੂੰ ਅੱਗ ਲਗਾ ਦਿੱਤੀ ਸੀ ਅਤੇ ਉਨ੍ਹਾਂ ਨੂੰ ਇੱਕ ਖੇਤਾਂ ਵਿੱਚ ਅਗਵਾ ਕਰਨ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀ ।ਮ੍ਰਿਤਕ ਪੰਜਾਬੀ ਪਰਿਵਾਰ ਦਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਨਾਲ ਸਬੰਧ ਹੈ। ਇਹ ਵੀ ਦੱਸਣਾ ਹੋਵੇਗਾ ਕਿ ਇਨ੍ਹਾਂ ਦਾ ਪਿਤਾ ਕੁਝ ਦਿਨ ਪਹਿਲਾਂ ਹੀ ਅਮਰੀਕਾ ਤੋਂ ਪੰਜਾਬ ਵਿਖੇ ਟਾਂਡਾ ਆਇਆ ਸੀ। ਉਸ ਨੇ ਦੱਸਿਆ ਕਿ ਜਦੋਂ ਉਹ ਆਪਣੇ ਪੁੱਤਰ ਨਾਲ ਟੈਲੀਫੋਨ ਉਤੇ ਅਮਰੀਕਾ ਵਿਖੇ ਗੱਲ ਕਰ ਰਿਹਾ ਸੀ ਤਾਂ ਉਸ ਦੇ ਪੁੱਤਰ ਨੇ ਇਹ ਕਹਿ ਕੇ ਫੋਨ ਕੱਟ ਦਿੱਤਾ ਕਿ ਉਨ੍ਹਾਂ ਦੇ ਘਰੇ ਕੋਈ ਧੱਕੇ ਨਾਲ ਦਾਖਲ ਹੋ ਗਿਆ ਹੈ । ਦੱਸਿਆ ਜਾਂਦਾ ਹੈ ਕਿ ਇਨ੍ਹਾਂ ਨੂੰ ਇਕ ਰੋਹੀ ਅਗਵਾ ਕਰਨੇ ਬੰਦੂਕ ਦੀ ਨੋਕ ਤੇ ਅਗਵਾ ਕੀਤਾ । ਇਹ ਵੀ ਦੱਸਣਾ ਹੋਵੇਗਾ ਕਿ ਅਗਵਾਕਾਰ ਨੇ ਪਹਿਲਾਂ ਵੀ ਸੱਤ ਅੱਠ ਸਾਲ ਪਹਿਲਾਂ ਇਸੇ ਤਰ੍ਹਾਂ ਹੀ ਇੱਕ ਪਰਿਵਾਰ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਦੇ ਕੇਸ ਵਿੱਚ ਉਹ ਜੇਲ੍ਹ ਚੋਂ ਪੈਰੋਲ ਤੇ ਆਇਆ ਹੈ ।