ਅਮਰੀਕਾ ਦੇ ਓਰੇਗਨ ਟਰੱਕ ਨੇ ਯਾਤਰੀ ਵੈਨ ਨੂੰ ਮਾਰੀ ਜਬਰਦਸਤ ਟੱਕਰ, 7 ਲੋਕਾਂ ਦੀ ਮੌਤ

ਓਰੇਗਨ, 20 ਮਈ : ਅਮਰੀਕਾ ਦੇ ਓਰੇਗਨ ਸੂਬੇ ਵਿੱਚ ਇੱਕ ਟਰੱਕ ਨੇ ਵੈਨ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਇਸ ਹਾਦਸੇ ‘ਚ 7 ਲੋਕਾਂ ਦੀ ਮੌਤ ਅਤੇ 4 ਜਖ਼ਮੀ ਹੋ ਗਏ। ਓਰੇਗਨ ਪੁਲਿਸ ਨੇ ਦੱਸਿਆ ਕਿ ਕੈਲੀਫੋਰਨੀਆਂ ਦੇ ਟਰੱਕ ਡਰਾਈਵਰ ਲਿੰਕਨ ਕਲੇਟਨ ਸਮਿੱਥ (52) ਟਰੱਕ ਲੈ ਕੇ ਜਾ ਰਿਹਾ ਸੀ, ਜਿਸ ਨੇ ਅਲਬਾਨੀ ਦੇ ਉੱਤਰ ਵਿੱਚ 16 ਕਿਲੋਮੀਟਰ ਦੂਰ ਯਾਤਰੀ ਵੈਨ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਵੈਨ ‘ਚ ਸਵਾਰ 11 ਲੋਕਾਂ ਵਿੱਚੋਂ 6 ਦੀ ਮੌਕੇ ਤੇ ਮੌਤ ਹੋ ਗਈ।ਇੱਕ ਨੇ ਹਸਪਤਾਲ ‘ਚ ਜਾ ਕੇ ਦਮਤੋੜ ਦਿੱਤਾ। ਉਨ੍ਹਾਂ ਤੋਂ ਇਲਾਵਾ ਚਾਰ ਲੋਕ ਜਖ਼ਮੀ ਹਨ, ਜਿੰਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਟਰੱਕ ਡਰਾਈਵਰ ਲਿੰਕਨ ਕਲੇਟਨ ਸਮਿੱਥ ਨੂੰ ਗ੍ਰਿਫਤਾਰ ਕਰਕੇ ਮੈਰੀਅਨ ਕਾਉਂਟੀ ਜੇਲ੍ਹ ਭੇਜ ਦਿੱਤਾ ਹੈ। ਜਿਸ ਤੇ ਸ਼ਰਾਬ ਪੀਕੇ ਗੱਡੀ ਚਲਾਉਣ, ਕਤਲ ਦੇ 7 ਮਾਮਲਿਆਂ ਤੋਂ ਇਲਾਵਾ ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਦੋਸ਼ ਲਗਾਇਆ ਗਿਆ ਹੈ।