ਇਟਲੀ ’ਚ ਮੌਸਮ ਖਰਾਬ ਕਾਰਨ ਹੋਏ ਹਾਦਸੇ ’ਚ ਪੰਜਾਬ ਦੇ 2 ਨੌਜਵਾਨਾਂ ਸਮੇਤ ਇੱਕ ਲੜਕੀ ਦੀ ਮੌਤ

ਮਿਲਾਨ, 17 ਜਨਵਰੀ : ਇਟਲੀ ਦੇ ਵੈਰੋਨਾ ਨੇੜਲੇ ਸ਼ਹਿਰ ਵਿੱਚ ਵੈਰੋਨੇਲਾ ਵਿਖੇ ਖਰਾਬ ਮੌਸਮ ਦੇ ਕਾਰਨ ਬੀਤੇ ਦਿਨੀਂ ਇੱਕ ਕਾਰ ਦੇ ਨਹਿਰ ਵਿੱਚ ਡਿੱਗ ਜਾਣ ਕਾਰਨ 3 ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਹਾਦਸੇ ’ਚ 2 ਮੁੰਡੇ ਅਤੇ ਇੱਕ ਲੜਕੀ ਦੀ ਮੌਤ ਹੋਈ ਹੈ, ਤਿੰਨੋ ਮ੍ਰਿਤਕ ਪੰਜਾਬ ਨਾਲ ਸਬੰਧਿਤ ਹਨ, ਜਿੰਨ੍ਹਾਂ ’ਚ ਬਲਪ੍ਰੀਤ ਕੌਰ (20), ਅੰਮ੍ਰਿਤਪਾਲ ਸਿੰਘ (19) ਪੰਜਾਬ ਦੇ ਬਾਬਾ ਬਕਾਲਾ ਨਾਲ ਸਬੰਧਿਤ ਹਨ, ਜਦੋਂ ਕਿ ਤੀਜਾ ਨੌਜਵਾਨ ਵਿਸ਼ਾਲ ਕਲੇਰ ਜਲੰਧਰ ਦਾ ਹੈ। ਇਸ ਹਾਦਸੇ ਦੀ ਖ਼ਬਰ ਮਿਲਦਿਆਂ ਹੀ ਇਟਾਲੀਅਨ ਸੁਰੱਖਿਆ ਦਸਤੇ ਘਟਨਾਂ ਸਥਾਨ ਤੇ ਪੁੱਜੇ ਭਾਰੀ ਮੀਂਹ ਅਤੇ ਹਨੇਰੇ ਦੇ ਬਾਵਜੂਦ ਵੀ ਉਨ੍ਹਾਂ ਕਰੇਨ ਅਤੇ ਆਪਣੀ ਕੋਸ਼ਿਸ਼ ਸਕਦਾ ਪਾਣੀ ਵਿੱਚ ਡੁੱਬੀ ਕਾਰ ਨੂੰ ਬਾਹਰ ਕੱਢਿਆ ਗਿਆ, ਪਰ ਉਸ ਸਮੇਂ ਤੱਕ ਤਿੰਨ ਦੀ ਮੌਤ ਹੋ ਚੁੱਕੀ ਸੀ, ਜਦੋਂ ਕਿ ਚੌਥੇ ਨੌਜਵਾਨ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਸਨਬੋਨੀਫਾਰੋ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਕਾਰ ਸਵਾਰ ਤਿੰਨੋਂ ਨੌਜਵਾਨ ਅਤੇ ਲੜਕੀ ਸ਼ਹਿਰ ਮੌਤੀਫੋਰਤੋ ਦੇ ਵਸਨੀਕ ਸਨ। ਇਟਲੀ ਦੀ ਸਥਾਨਕ ਪੁਲਿਸ ਨੇ ਦੱਸਿਆ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸ਼ਾਮ 5.20 ਵਜੇ ਵਾਪਰੀ। ਇਹ ਹਾਦਸਾ ਤੇਜ਼ ਹਨੇਰੀ ਅਤੇ ਹਨੇਰੇ ਕਾਰਨ ਵਾਪਰਿਆ। ਕਰੇਨ ਦੀ ਮਦਦ ਨਾਲ ਕਾਰ ਨੂੰ ਬਾਹਰ ਕੱਢਿਆ ਗਿਆ ਹੈ। ਇਸ ਹਾਦਸੇ ‘ਚ 3 ਲੋਕਾਂ ਦੀ ਜਾਨ ਚਲੀ ਗਈ ਹੈ। ਜਦਕਿ ਇੱਕ ਵਿਅਕਤੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਸਪਤਾਲ ‘ਚ ਉਸ ਦਾ ਇਲਾਜ ਚੱਲ ਰਿਹਾ ਹੈ।