ਸਾਊਦੀ ਅਰਬ ਦੇ ਮੱਕਾ ਵਿੱਚ ਇੱਕ ਹੋਟਲ ‘ਚ ਅੱਗ ਲੱਗਣ ਕਾਰਨ 8 ਪਾਕਿਸਤਾਨੀ ਉਮਰਾਹ ਸ਼ਰਧਾਲੂਆਂ ਦੀ ਮੌਤ 

ਮੱਕਾ, 21 ਮਈ : ਸਾਊਦੀ ਅਰਬ ਦੇ ਮੱਕਾ ਵਿੱਚ ਇੱਕ ਹੋਟਲ ‘ਚ ਅੱਗ ਲੱਗਣ ਕਾਰਨ 8 ਪਾਕਿਸਤਾਨੀ ਉਮਰਾਹ ਸ਼ਰਧਾਲੂਆਂ ਦੀ ਮੌਤ ਅਤੇ ਕਈਆਂ ਦੇ ਜਖ਼ਮੀ ਹੋ ਜਾਣ ਦੀ ਦੁੱਖਦਾਈ ਖਬਰ ਹੈ। ਪਾਕਿਸਤਾਨ ਦੇ ਵਚਜ ਦੂਤਘਰ ਦੇ ਕੌਂਸਲ ਵੈਲਫੇਅਰ ਸ਼ਿਰਾਜ਼ ਅਲੀ ਖਾਨ ਅਨੁਸਾਰ ਇਹ ਘਟਨਾਂ ਮੱਕਾ ਦੇ ਇਬਰਾਹਿਮ ਖਲੀਲ ਰੋਡ ਤੇ ਇੱਕ ਹੋਟਲ ਵਿੱਚ ਵਾਪਰੀ ਹੈ। ਉਨ੍ਹਾਂ ਦੱਸਿਆ ਕਿ ਅੱਗ ਕਾਰਨ ਲਾਸ਼ਾਂ ਜਿਆਦਾ ਸੜ ਗਈਆਂ ਹਨ, ਜਿਸ ਕਾਰਨ ਉਨ੍ਹਾਂ ਦੀ ਸਨਾਖ਼ਤ ਕਰਨੀ ਮੁਸ਼ਕਿਲ ਹੈ, ਪਰ ਫਿਰ ਵੀ ਸਨਾਖ਼ਤ ਦੀ ਕਾਰਵਾਈ ਜਾਰੀ ਹੈ। ਉਨ੍ਹਾਂ ਦੱਸਿਆ ਕਿ 4 ਲੋਕਾਂ ਦੀ ਪਹਿਚਾਣ ਹੋ ਗਈ ਹੈ। ਜਿੰਨ੍ਹਾਂ ਵਿੱਚ ਦੋ ਵੇਹੜੀ ਅਤੇ ਦੋ ਕਸੂਰ ਦੇ ਰਹਿਣ ਵਾਲੇ ਹਨ। ਸਾਊਦੀ ਅਧਿਕਾਰੀਆਂ ਅਨੁਸਾਰ ਮ੍ਰਿਤਕਾਂ ਦੀਆਂ ਲਾਸ਼ਾਂ ਦੀ ਪਹਿਚਾਣ ਕਰਨ ਲਈ ਡੀਐਨਏ ਦੀ ਵਰਤੋਂ ਕੀਤੀ ਜਾ ਰਹੀ ਹੈ। ਕੌਂਸਲ ਵੈਲਫੇਅਰ ਦੇ ਅਨੁਸਾਰ, "ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਸ਼ਾਰਟ ਸਰਕਟ ਕਾਰਨ ਹੋਟਲ ਦੀ ਤੀਜੀ ਮੰਜ਼ਿਲ 'ਤੇ ਇਕ ਕਮਰੇ ਵਿਚ ਅੱਗ ਲੱਗ ਗਈ, ਜਿਸ ਨੇ ਹੋਰ ਕਮਰਿਆਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ। ਅੱਗ ਵਿਚ ਚਾਰ ਕਮਰੇ ਬੁਰੀ ਤਰ੍ਹਾਂ ਨੁਕਸਾਨੇ ਗਏ। ਕੌਂਸਲ ਵੈਲਫੇਅਰ ਨੇ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਹਸਪਤਾਲ ਦੇ ਕੋਲਡ ਰੂਮ ਵਿਚ ਰੱਖਿਆ ਗਿਆ ਹੈ।