ਕਰੀਮੀਆ ’ਚ ਵਾਪਰੇ ਹਾਦਸੇ ’ਚ 4 ਭਾਰਤੀ ਵਿਦਿਆਰਥੀਆਂ ਦੀ ਮੌਤ

ਮਾਸਕੋ, 30 ਦਸੰਬਰ : ਕ੍ਰੀਮੀਆ ਦੇ ਅਲੁਸ਼ਤਾ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਚਾਰ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ। ਮ੍ਰਿਤਕ ਚਾਰੇ ਵਿਦਿਆਕਥੀ ਮੈਡੀਕਲ ਦੀ ਪੜ੍ਹਾਈ ਕਰਨ ਲਈ ਉਥੇ ਰਹਿ ਰਹੇ ਸਨ। ਮੈਡੀਕਲ ਦੇ 4 ਵਿਦਿਆਰਥੀਆਂ ਵਿੱਚੋਂ 2 ਵਿਦਿਆਰਥੀ ਤੀਜੇ ਸਾਲ ਅਤੇ 2 ਵਿਦਿਆਰਥੀ ਚੌਥੇ ਸਾਲ ਵਿੱਚ ਸਨ। ਸਥਾਨਕ ਪੁਲਿਸ ਵੱਲੋਂ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਕਰੀਬ 3.30 ਵਜੇ ਵਾਪਰੀ। ਮੁੱਢਲੀ ਜਾਣਕਾਰੀ ਅਨੁਸਾਰ ਚਾਰੋਂ ਵਿਦਿਆਰਥੀ ਕਾਰ ਵਿੱਚ ਸਵਾਰ ਹੋ ਕੇ ਸਿਮਫਰੋਪੋਲ ਵੱਲ ਜਾ ਰਹੇ ਸਨ। ਉਸ ਦੌਰਾਨ ਅਚਾਨਕ ਕਾਰ ਚਾਲਕ ਕਾਰ ਤੋਂ ਕੰਟਰੋਲ ਗੁਆ ਬੈਠਾ ਤੇ ਗੱਡੀ ਇੱਕ ਦਰੱਖਤ ਨਾਲ ਜਾ ਟਕਰਾਈ । ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਕਾਰ ਵਿੱਚ ਸਵਾਰ ਚਾਰਾਂ ਵਿਦਿਆਰਥੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸ ਦੇਈਏ ਕਿ ਇਸ ਸਤੋਂ ਪਹਿਲਾਂ ਅਕਤੂਬਰ ਵਿੱਚ ਵੀ ਅਮਰੀਕਾ ਵਿੱਚ ਦੋ ਗੱਡੀਆਂ ਦੀ ਟੱਕਰ ਵਿੱਚ ਤਿੰਨ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ। ਇਹ ਤਿੰਨੋ ਵਿਦਿਆਰਥੀ ਅਮਰੀਕੀ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਸਨ। ਇਸ ਘਟਨਾ ਵਿੱਚ 5 ਹੋਏ ਵਿਦਿਆਰਥੀਆਂ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਸਨ।