ਲੁਸਾਕਾ, 14 ਮਈ : ਦੱਖਣੀ ਜ਼ੈਂਬੀਆ ਵਿਚ ਬੱਸ ਦੇ ਟਰੱਕ ਨਾਲ ਟਕਰਾ ਜਾਣ ਕਾਰਨ 24 ਲੋਕਾਂ ਦੀ ਮੌਤ ਹੋ ਗਈ ਅਤੇ 12 ਗੰਭੀਰ ਜ਼ਖ਼ਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿਤੀ ਹੈ। ਜ਼ੈਂਬੀਆ ਪੁਲਿਸ ਦੇ ਉਪ ਲੋਕ ਸੰਪਰਕ ਅਧਿਕਾਰੀ ਡੈਨੀ ਮਵਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ 35 ਯਾਤਰੀਆਂ ਨੂੰ ਲੈ ਕੇ ਜਾ ਰਹੀ ਬੱਸ ਟਰੱਕ ਦੇ ਪਿਛਲੇ ਹਿੱਸੇ ਨਾਲ ਟਕਰਾਉਣ ਤੋਂ ਬਾਅਦ ਸੜਕ ਦੇ ਖੱਬੇ ਪਾਸੇ ਇਕ ਟੋਏ ਵਿਚ ਪਲਟ ਗਈ, 24 ਲੋਕਾਂ ਦੀ ਮੌਤ ਹੋ ਗਈ, 12 ਗੰਭੀਰ ਜ਼ਖ਼ਮੀਆਂ ਵਿਚ ਬੱਸ ਡਰਾਈਵਰ ਵੀ ਸ਼ਾਮਲ ਹੈ। ਇਕ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਮਵਾਲੇ ਨੇ ਦੱਸਿਆ ਕਿ ਹਾਦਸੇ ਵਿਚ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਟਰੱਕ ਦਾ ਪਿਛਲਾ ਬੰਪਰ ਨੁਕਸਾਨਿਆ ਗਿਆ। ਪੁਲਿਸ ਅਨੁਸਾਰ, ਜ਼ੈਂਬੀਆ ਵਿਚ 2023 ਦੀ ਪਹਿਲੀ ਤਿਮਾਹੀ ਵਿਚ ਘੱਟੋ-ਘੱਟ 7,639 ਸੜਕ ਹਾਦਸੇ ਦਰਜ ਕੀਤੇ ਗਏ ਸਨ, ਜਿਨ੍ਹਾਂ ਵਿਚ 390 ਲੋਕ ਮਾਰੇ ਗਏ ਸਨ।