ਭਾਰਤ ਵਿੱਚ ਬਣੇ ਕਫ ਸੀਰਪ ਪੀਣ ਨਾਲ ਦੁਨੀਆ ਦੇ ਕਈ ਦੇਸ਼ਾਂ ਵਿੱਚ 141 ਬੱਚਿਆਂ ਦੀ ਮੌਤ

ਉਜਬੇਕਿਸਤਾਨ, 05 ਅਕਤੂਬਰ :  ਭਾਰਤ ਵਿੱਚ ਬਣੇ ਕਫ ਸੀਰਪ ਪੀਣ ਨਾਲ ਦੁਨੀਆ ਦੇ ਕਈ ਦੇਸ਼ਾਂ ਵਿੱਚ 141 ਬੱਚਿਆਂ ਦੀ ਮੌਤ ਹੋਣ ਦੀਆਂ ਘਟਨਾਵਾਂ ਤੋਂ ਬਾਅਦ ਭਾਰਤ ਸਰਕਾਰ ਦੀ ਡਰੱਗ ਰੈਗੂਲੇਟਰੀ ਬਾਡੀ ਨੂੰ ਕਫ ਸੀਰਪ ਅਤੇ ਐਲਰਜੀ ਦੂਰ ਕਰਨ ਵਾਲੇ ਸੀਰਪ ਵਿੱਚ ਜ਼ਹਿਰੀਲੇ ਤੱਤ ਮਿਲੇ ਹਨ। ਇਹ ਜਾਣਕਾਰੀ ਇੱਕ ਸਰਕਾਰੀ ਰਿਪੋਰਟ ਵਿੱਚ ਦਿੱਤੀ ਗਈ ਹੈ। ਰਿਪੋਰਟ ਮੁਤਾਬਕ ਜਿਨ੍ਹਾਂ ਕੰਪਨੀਆਂ ਦੇ ਕਫ ਸੀਰਪ ਵਿੱਚ ਜ਼ਹਿਰੀਲੇ ਪਦਾਰਥ ਪਾਏ ਗਏ ਹਨ, ਉਨ੍ਹਾਂ ਵਿੱਚ ਗੁਜਰਾਤ ਦੀ ਨੋਰਿਸ ਮੈਡੀਸਨ ਅਤੇ ਤਾਮਿਲਨਾਡੂ ਦੀ ਫੋਰਟ ਇੰਡੀਆ ਲੈਬਾਰਟਰੀਜ਼ ਸ਼ਾਮਲ ਹਨ। ਉਨ੍ਹਾਂ ਖਿਲਾਫ ਕਾਰਵਾਈ ਕੀਤੀ ਗਈ ਹੈ। ਰਿਪੋਰਟ ਮੁਤਾਬਕ ਨੋਰਿਸ ਮੈਡੀਸਨ ਦੀਆਂ ਦੋਵਾਂ ਦਵਾਈਆਂ ਵਿੱਚ ਡਾਇਥਾਈਲੀਨ ਗਲਾਈਕੋਲ (ਡੀਈਜੀ) ਜਾਂ ਈਥੀਲੀਨ ਗਲਾਈਕੋਲ (ਈਜੀ) ਪਾਇਆ ਗਿਆ। ਉਹੀ ਰਸਾਇਣਕ ਪਦਾਰਥ ਖੰਘ ਦੇ ਸੀਰਪ ਵਿੱਚ ਪਾਇਆ ਗਿਆ ਸੀ ਜੋ 2022 ਵਿੱਚ ਗੈਂਬੀਆ, ਉਜ਼ਬੇਕਿਸਤਾਨ ਅਤੇ ਕੈਮਰੂਨ ਵਿੱਚ 141 ਬੱਚਿਆਂ ਦੀ ਮੌਤ ਦਾ ਕਾਰਨ ਬਣਿਆ ਸੀ। ਇਨ੍ਹਾਂ ਘਟਨਾਵਾਂ ਤੋਂ ਬਾਅਦ ਦੇਸ਼ ਦੇ ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਨੇ ਦਵਾਈਆਂ ਦੀ ਵੱਡੇ ਪੱਧਰ ‘ਤੇ ਜਾਂਚ ਕੀਤੀ। ਇਸ ਜਾਂਚ ਵਿੱਚ ਡੀਈਜੀ ਅਤੇ ਈਜੀ ਦੋ ਦਵਾਈਆਂ ਵਿੱਚ ਮਿਲਾਵਟ ਪਾਈ ਗਈ ਹੈ।