ਇੰਡੋਨੇਸ਼ੀਆ ਵਿੱਚ ਇੱਕ ਪਲਾਂਟ ਵਿੱਚ ਧਮਾਕੇ ਹੋਣ ਕਾਰਨ 13 ਲੋਕਾਂ ਦੀ ਮੌਤ 

ਇੰਡੋਨੇਸ਼ੀਆ, 24 ਦਸੰਬਰ : ਇੰਡੋਨੇਸ਼ੀਆ ਵਿੱਚ ਚੀਨੀ ਦੁਆਰਾ ਫੰਡ ਕੀਤੇ ਗਏ ਇੱਕ ਪਲਾਂਟ ਵਿੱਚ ਧਮਾਕੇ ਹੋਣ ਕਾਰਨ 13 ਲੋਕਾਂ ਦੀ ਮੌਤ ਅਤੇ 40 ਦੇ ਕਰੀਬ ਲੋਕਾਂ ਦੇ ਜਖ਼ਮੀ ਹੋਣ ਦੀ ਖਬਰ ਹੈ। ਇਸ ਸਬੰਧੀ ਡੇਦੀ ਕੁਰਨੀਆਵਾਨ ਨੇ ਦੱਸਿਆ ਕਿ ਪੀੜਤਾਂ ਦੀ ਮੌਜ਼ੂਦਾ ਗਿਣਤੀ 51 ਦੇ ਕਰੀਬ ਹੈ। ਜਦੋਂ ਕਿ 13 ਲੋਕਾਂ ਦੀ ਇਸ ਹਾਦਸੇ ਵਿੱਚ ਮੌਤ ਹੋ ਗਈ ਹੈ। 39 ਲੋਕ ਮਾਮੂਲੀ ਸੱਟਾਂ ਵਾਲੇ ਹਨ, ਜਿੰਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ 7 ਇੰਡੋਨੇਸ਼ੀਆਈ ਅਤੇ 5 ਵਿਦੇਸ਼ੀ ਲੋਕ ਮਾਰੇ ਗਏ ਹਨ। ਵਿਦੇਸ਼ੀ ਲੋਕਾਂ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ। ਕੰਪਲੈਕਸ ਦੇ ਅਧਿਕਾਰੀ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਧਮਾਕਾ ਇਕ ਭੱਠੇ ‘ਤੇ ਮੁਰੰਮਤ ਕੰਮ ਦੌਰਾਨ ਹੋਇਆ ਜਦੋਂ ਇਕ ਜਲਨਸ਼ੀਲ ਤਰਲ ਪਦਾਰਥ ਵਿਚ ਅੱਗ ਲੱਗ ਗਈ ਤੇ ਉਸ ਦੇ ਬਾਅਦ ਧਮਾਕੇ ਕਾਰਨ ਕੋਲ ਦੇ ਆਕਸੀਜਨ ਟੈਂਕ ਵੀ ਫਟ ਗਏ। ਇਹ ਧਮਾਕਾ ਅੱਜ 5.30 ਵਜੇ ਹੋਇਆ। ਸੂਚਨਾ ਦੇ ਬਾਅਦ ਮੌਕੇ ‘ਤੇ ਪਹੁੰਚ ਕੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ‘ਤੇ ਕਾਬੂ ਪਾਇਆ। ਉਦਯੋਗਿਕ ਪਾਰਕ ਨੂੰ ਚਲਾਉਣ ਵਾਲੀ ਕੰਪਨੀ ਨੇ ਕਿਹਾ ਕਿ ਉਹ ਇਸ ਤਬਾਹੀ ਤੋਂ ਬਹੁਤ ਦੁਖੀ ਹਨ ਅਤੇ ਕਿਹਾ ਕਿ ਕਈ ਪਛਾਣੇ ਗਏ ਪੀੜਤਾਂ ਦੀਆਂ ਲਾਸ਼ਾਂ ਘਰ ਭੇਜ ਦਿੱਤੀਆਂ ਗਈਆਂ ਹਨ।