ਚੀਨ ਦੇ ਜਿੰਗਸੀ ਵਿੱਚ ਹੋਏ ਇੱਕ ਦਰਦਨਾਕ ਹਾਦਸੇ ‘ਚ 11 ਲੋਕਾਂ ਦੀ ਮੌਤ 

ਜਿੰਗਸੀ, 19 ਮਈ : ਚੀਨ ਦੇ ਦੱਖਣੀ ਗੁਆਂਗਸ਼ੀ ਜ਼ੁਆਂਗ ਆਟੋਨੋਮਸ ਖੇਤਰ ਦੇ ਸ਼ਹਿਰ ਜਿੰਗਸੀ ਵਿੱਚ ਹੋਏ ਇੱਕ ਦਰਦਨਾਕ ਹਾਦਸੇ ‘ਚ 11 ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਹੈ। ਜਿੰਗਸੀ ਮਿਊਸਪਲ ਪ੍ਰਸ਼ਾਸ਼ਨ ਵੱਲੋਂ ਦਿਤੇ ਬਿਆਨ ਅਨੁਸਾਰ ਇੱਕ ਯਾਤਰੀ ਵਾਹਨ 14 ਲੋਕਾਂ ਨੂੰ ਲੈ ਕੇ ਜਾ ਰਿਹਾ ਸੀ, ਜਦੋਂ ਇਹ ਵਾਹਨ ਪਿੰਡ ਸਿਮਿੰਗ ਨੇੜੇ ਪੁੱਜਾ ਤਾਂ ਇੱਕ ਚੱਟਾਂਨ ਤੋਂ ਹੇਠਾਂ ਡਿੱਗ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ, ਇਹ ਹਾਦਸਾ ਸਵੇਰੇ 6:30 ਵਜੇ ਦੇ ਕਰੀਬ ਵਾਪਰਿਆ, ਇਸ ਹਾਦਸੇ ‘ਚ 11 ਲੋਕਾਂ ਦੀ ਮੌਤ ਅਤੇ 3 ਜਖ਼ਮੀ ਹੋ ਗਏ। ਜਖ਼ਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।