ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਤਿੰਨ ਰੋਜ਼ਾ 21ਵੀਂ ਸਲਾਨਾ ਕਾਨਫਰੰਸ 'ਸ਼ੇਅਰ ਦਿ ਵਿਜ਼ਨ' ਕੈਂਪਸ ਆਯੋਜਿਤ

ਜਲੰਧਰ, 30 ਦਸੰਬਰ  :  ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ਨੇ ਤਿੰਨ ਰੋਜ਼ਾ 21ਵੀਂ ਸਲਾਨਾ ਕਾਨਫਰੰਸ 'ਸ਼ੇਅਰ ਦਿ ਵਿਜ਼ਨ' ਕੈਂਪਸ  ਆਯੋਜਿਤ ਕੀਤੀ, ਜਿੱਥੇ ਐਲਪੀਯੂ ਦੇ ਸਾਰੇ ਫੈਕਲਟੀ ਅਤੇ ਸਟਾਫ ਮੈਂਬਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਵਿਭਿੰਨ ਖੇਤਰਾਂ ਵਿੱਚ ਸਾਲ ਭਰ ਦੀਆਂ ਪ੍ਰਾਪਤੀਆਂ ਦੀ ਗਿਣਤੀ ਕਰਦਿਆਂ ; ਭਵਿੱਖ ਦੇ ਵਾਧੇ ਲਈ ਸਾਲ 2025 ਤੱਕ ਦਾ ਵਿਜ਼ਨ ਵੀ ਸਾਰੀਆਂ ਦੇ ਸਾਹਮਣੇ ਰੱਖਿਆ ਗਿਆ। ਇਸ ਮੌਕੇ ਯੂਨੀਵਰਸਿਟੀ ਦੇ 600 ਤੋਂ ਵੱਧ ਕਰਮਚਾਰੀਆਂ ਨੂੰ ਉਨ੍ਹਾਂ ਦੀਆਂ ਵਡਮੁੱਲੀ ਸੇਵਾਵਾਂ ਦੇਣ ਲਈ 20, 15, 10 ਅਤੇ 5 ਸਾਲਾਂ ਦੇ ‘ਐਸੋਸੀਏਸ਼ਨ ਐਵਾਰਡਾਂ’ ਨਾਲ ਸਨਮਾਨਿਤ ਵੀ ਕੀਤਾ ਗਿਆ। ਐਲਪੀਯੂ ਦੇ ਚਾਂਸਲਰ ਡਾ:  ਅਸ਼ੋਕ ਕੁਮਾਰ ਮਿੱਤਲ ਨੇ ਫੈਕਲਟੀ ਅਤੇ ਸਟਾਫ਼  ਮੈਂਬਰਾਂ  ਨੂੰ  ਮਿਸਾਲੀ ਤਰੀਕਿਆਂ  ਨਾਲ ਉਹ ਕੰਮ ਕਰਨਾ ਜਾਰੀ ਰੱਖਣ ਦਾ ਸੱਦਾ ਦਿੱਤਾ, ਜਿਸਦਾ ਵਿਸ਼ਵ ਨਿਸ਼ਚਤ ਤੌਰ 'ਤੇ ਅਨੁਸਰਣ ਕਰੇਗਾ। ਉਨਾਂ ਇਹ ਕਹਿੰਦਿਆਂ ਸਾਰਿਆਂ ਨੂੰ ਪ੍ਰੇਰਿਤ ਕੀਤਾ, “ਐਲਪੀਯੂ ਦੀ ਰਗਾਂ ਹੀ ਵਿੱਚ ਹੈ ਵੱਡਾ ਸੋਚਣਾ ਅਤੇ ਵੱਡਾ ਕੰਮ ਕਰਨਾ ”। ਇਸ ਮੌਕੇ ਅਕਾਦਮਿਕ, ਖੋਜ, ਪਲੇਸਮੈਂਟ, ਮਾਨਤਾ, ਦਰਜਾਬੰਦੀ ਅਤੇ ਪੁਰਸਕਾਰ, ਵਿਗਿਆਨਕ ਅਤੇ ਤਕਨੀਕੀ ਪ੍ਰਤੀਯੋਗਤਾਵਾਂ, ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਅਤੇ ਹੋਰ ਖੇਤਰਾਂ ਵਿਚ  ਬਹੁਤ ਸਾਰੀਆਂ ਪ੍ਰਾਪਤੀਆਂ ਵੀ ਸਾਂਝੀਆਂ ਕੀਤੀਆਂ ਗਈਆਂ। ਸਾਲ 2005 ਵਿੱਚ ਐਲਪੀਯੂ ਦੀ ਸ਼ੁਰੂਆਤ ਤੋਂ ਲੈ ਕੇ ਪਿਛਲੇ ਸਾਲਾਂ ਵਿੱਚ ਕਵਰ ਕੀਤੇ ਗਏ ਵੱਖ-ਵੱਖ ਮੀਲ ਪੱਥਰਾਂ ਨੂੰ ਯਾਦ ਕਰਦਿਆਂ ; ਡਾ: ਮਿੱਤਲ ਨੇ ਨਵੀਨਤਾਵਾਂ ਅਤੇ ਪਲੇਸਮੈਂਟ ਲਈ ਮਿਆਰੀ ਅਧਿਆਪਨ ਅਤੇ ਸਿੱਖਣ ; ਸ਼ਾਨਦਾਰ ਦਰਜਾਬੰਦੀ ਲਈ ਖੋਜ ; ਗਲੋਬਲ ਪ੍ਰਾਪਤੀਆਂ ਰਾਹੀਂ ਰਾਸ਼ਟਰਵਾਦ ਦਾ ਪ੍ਰਚਾਰ ਕਰਨ ਲਈ ਖੇਡਾਂ ਅਤੇ ਸੱਭਿਆਚਾਰ; ਅਤੇ, ਵਿਦਿਆਰਥੀਆਂ ਨੂੰ ਵਿਸ਼ਵ ਪੱਧਰ 'ਤੇ ਜ਼ਿੰਮੇਵਾਰ ਨਾਗਰਿਕ ਬਣਾਉਣ ਲਈ ਕਮਿਊਨਿਟੀ ਸੇਵਾਵਾਂ ਨੂੰ ਅਪਣਾਉਣ ਦਾ ਸੁਝਾਅ ਦਿੱਤਾ। ਸਾਰਿਆਂ ਲਈ ਸੁਝਾਅ ਇਹ ਸਨ ਕਿ ਦੇਸ਼ ਲਈ ਹੀ ਨਹੀਂ ਸਗੋਂ ਵਿਸ਼ਵ ਲਈ ਵੀ ਇੱਕ ਨਵੀਨਤਾਕਾਰੀ ਸਿੱਖਿਆ ਪ੍ਰਣਾਲੀ ਤਿਆਰ ਕੀਤੀ ਜਾਵੇ। ਟਿਕਾਊ ਵਿਕਾਸ ਟੀਚਿਆਂ ਨੂੰ ਨਿਸ਼ਾਨਾ ਬਣਾ ਕੇ ਕੰਮਾਂ ਵਿੱਚ ਮੋਹਰੀ ਬਣੋ। ਆਪਣੀਆਂ  ਸੰਭਾਵਨਾਵਾਂ ਦੀ  ਵਰਤੋਂ  ਕਰੋ  ਜਿਵੇਂ ਕਿ ਦੇਸ਼ ਅਤੇ ਵਿਸ਼ਵ ਲਈ ਇੱਕ ਲੋਕਤੰਤਰੀ ਸਥਾਪਨਾ ਵਿੱਚ ਵਰਤੀ  ਜਾਂਦੀ ਹੈ। ਐਲਪੀਯੂ  ਦੀ ਪ੍ਰੋ ਚਾਂਸਲਰ ਸ੍ਰੀਮਤੀ ਰਸ਼ਮੀ ਮਿੱਤਲ;  ਵਾਈਸ ਚਾਂਸਲਰ ਡਾ. ਪ੍ਰੀਤੀ ਬਜਾਜ, ਪ੍ਰੋ ਵਾਈਸ ਚਾਂਸਲਰ ਪ੍ਰੋ. ਡਾ. ਸੰਜੇ ਮੋਦੀ, ਐਲਪੀਯੂ ਦੇ ਵਾਈਸ ਪ੍ਰੈਜ਼ੀਡੈਂਟ ਡਾ: ਅਮਨ ਮਿੱਤਲ ਨੇ ਵੀ ਆਪਣੇ ਸੰਬੋਧਨ ਰਾਹੀਂ ਨਿਰਣਾਇਕ ਏਕਤਾ ਅਤੇ ਸਾਂਝੇ ਯਤਨਾਂ ਲਈ ਇਸ ਮੌਕੇ ਦੀ ਸ਼ਲਾਘਾ ਕੀਤੀ। ਕਾਨਫ਼ਰੰਸ  ਵਿਚ ਇਸ  ਦਾ ਦੂਜਾ ਭਾਗ  'ਸਾਨਿਧਿਆ ' ਵੀ ਸ਼ਾਮਲ ਸੀ, ਜਿਸ ਵਿਚ ਫੈਕਲਟੀ/ਸਟਾਫ਼ ਮੈਂਬਰਾਂ ਦੀਆਂ ਸੇਵਾਵਾਂ ਨੂੰ 'ਐਸੋਸਿਏਸ਼ਨ ਅਵਾਰਡ'  ਦੇ ਰੂਪ ਵਿਚ ਮਾਨਤਾ ਦਿੱਤੀ ਗਈ  ਸੀ ਤਾਂ ਜੋ ਯੂਨੀਵਰਸਿਟੀ ਨਾਲ ਉਨ੍ਹਾਂ ਦੀ ਲੰਬੀ ਸਾਂਝ ਨੂੰ ਕਾਇਮ ਰੱਖਿਆ ਜਾ ਸਕੇ। ਐਲਪੀਯੂ ਆਈਪੀਐਲ ਕ੍ਰਿਕੇਟ ਮੈਚ, ਗਾਣੇ, ਡਾਂਸ ਅਤੇ ਕੁਦਰਤ ਦੀ ਗੋਦ ਵਿੱਚ ਚਾਰ ਕਿਲੋਮੀਟਰ ਦੀ ਸੈਰ ਸਮੇਤ ਸਟਾਫ ਲਈ ਕਈ ਗਤੀਵਿਧੀਆਂ ਦਾ ਵੀ ਆਯੋਜਨ ਕੀਤਾ ਗਿਆ ਸੀ। ਸਟਾਫ਼ ਮੈਂਬਰਾਂ ਨੇ ਸਬੰਧਤ ਪਹਿਰਾਵੇ ਪਹਿਨੇ ਸਨ ਜਿਸ ਨਾਲ ਸਾਰਿਆਂ ਵਿਚ ਏਕਤਾ ਦਾ ਬੰਧਨ ਵਧਿਆ ਰਹੇ। ਇਸ ਸਾਲ 20 ਸਾਲ ਦੀ ਸੇਵਾ ਪੂਰੀ ਕਰਨ ਵਾਲੇ ਐਲਪੀਯੂ ਦੇ ਸਟਾਫ਼ ਮੈਂਬਰਾਂ ਵਿੱਚ ਪ੍ਰੋ ਅਤੇ ਸੀਨੀਅਰ ਡੀਨ, ਚੀਫ ਆਰਕੀਟੈਕਟ, ਡਾ (ਏਆਰ) ਅਤੁਲ ਕੁਮਾਰ ਸਿੰਗਲਾ;  ਰਜਿਸਟਰਾਰ (ਐਡਮਿਨ) ਡਾ. ਮਨੀਸ਼ ਗੁਪਤਾ; ਸੀਨੀਅਰ ਡੀਨ, ਸੀਐਸਈ ਸਕੂਲ, ਪ੍ਰੋਫ਼ ਡਾ ਰਾਜੀਵ ਸੋਬਤੀ, ਡੀਨ (ਐਚ ਆਰ ਡੀ ਸੀ ) ਪ੍ਰੋਫ਼ ਡਾ: ਸੁਨੈਨਾ ਆਹੂਜਾ ਵੀ ਸ਼ਾਮਿਲ ਸਨ|