- ਸਪੀਕਰ ਸੰਧਵਾਂ ਨੇ ਅਚਾਨਕ ਜੁੱਤੀਆਂ ਗੰਢਣ ਵਾਲੇ ਕੋਲ ਬੈਠ ਕੇ ਸੁਣੇ ਉਸਦੇ ਦੁੱਖ
ਕੋਟਕਪੂਰਾ, 27 ਮਈ : ਮਿਹਨਤਕਸ਼ ਅਤੇ ਕਿਰਤੀ ਲੋਕਾਂ ਨਾਲ ਨੇੜੇ ਦੀ ਸਾਂਝ ਰੱਖਣ ਵਾਲੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਐਨੀ ਉੱਚੀ ਪਦਵੀ ’ਤੇ ਪਹੁੰਚਣ ਤੋਂ ਬਾਅਦ ਵੀ ਉਕਤ ਕਿਰਤੀ ਲੋਕਾਂ ਦੀ ਸਾਰ ਲੈਣੀ ਜਾਰੀ ਰੱਖੀ ਤੇ ਅੱਜ ਸ਼ਹਿਰ ਵਿੱਚੋਂ ਲੰਘਦੀ ਰਾਸ਼ਟਰੀ ਰਾਜ ਮਾਰਗ ਨੰਬਰ 15 ’ਤੇ ਸਥਿੱਤ ਨਵੇਂ ਬੱਸ ਅੱਡੇ ਨੇੜੇ ਬੈਠੇ ਜੁੱਤੀਆਂ ਗੰਢਣ ਵਾਲੇ ਕਿਰਤੀ ਵਿਅਕਤੀ ਕੋਲ ਅਚਾਨਕ ਰੁਕੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਮੰਨਿਆ ਕਿ ਇਹਨਾ ਮਿਹਨਤਕਸ਼ ਅਤੇ ਕਿਰਤੀ ਲੋਕਾਂ ਦੇ ਸਾਥ ਸਦਕਾ ਹੀ ਉਹ ਅਹਿਮ ਮੁਕਾਮ ’ਤੇ ਪੁੱਜਾ ਹੈ। ਇਸ ਲਈ ਉਹਨਾਂ ਦੀਆਂ ਦੁੱਖ-ਤਕਲੀਫਾਂ ਦਾ ਹੱਲ ਕਰਨਾ ਸਾਡਾ ਮੁੱਢਲਾ ਫਰਜ ਹੈ। ਉਹਨਾ ਆਖਿਆ ਕਿ ਰਵਾਇਤੀ ਪਾਰਟੀਆਂ ਨੇ ਆਪਣੇ ਘਰ ਭਰਨ ਜਾਂ ਚਹੇਤਿਆਂ ਨੂੰ ਫਾਇਦਾ ਪਹੁੰਚਾਉਣ ਦੀ ਕੋਈ ਕਸਰ ਨਹੀਂ ਛੱਡੀ, ਜਿਸ ਦੀ ਮਿਸਾਲ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵਲੋਂ ਭਿ੍ਰਸ਼ਟਾਚਾਰ ਵਿਰੋਧੀ ਸ਼ੁਰੂ ਕੀਤੀ ਮੁਹਿੰਮ ਨਾਲ ਸਾਹਮਣੇ ਆ ਰਹੀ ਹੈ ਪਰ ਰਵਾਇਤੀ ਪਾਰਟੀਆਂ ਨੇ ਵਾਰ ਵਾਰ ਬਦਲ ਬਦਲ ਕੇ ਸੱਤਾ ਹੰਢਾਉਣ ਮੌਕੇ ਕਿਰਤੀ ਅਤੇ ਮਿਹਨਤਕਸ਼ ਲੋਕਾਂ ਦੀ ਸਾਰ ਲੈਣੀ ਜਰੂਰੀ ਨਹੀਂ ਸਮਝੀ, ਜਿਸ ਕਰਕੇ ਕਿਰਤੀ ਲੋਕ ਰੋਟੀ ਆਦਿ ਤੋਂ ਵੀ ਮੁਥਾਜ ਹੋ ਕੇ ਰਹਿ ਗਏ ਹਨ। ਸਪੀਕਰ ਸੰਧਵਾਂ ਨੇ ਦਾਅਵਾ ਕੀਤਾ ਕਿ ਰਵਾਇਤੀ ਪਾਰਟੀਆਂ ਦੇ ਆਗੂਆਂ ਨੇ ਕਿਰਤੀ ਲੋਕਾਂ ਨੂੰ ਵਿਕਾਊ ਮਾਲ ਸਮਝ ਕੇ ਵਾਰ ਵਾਰ ਵਰਤਿਆ ਪਰ ਉਹਨਾਂ ਦੀ ਸਾਰ ਨਹੀਂ ਲਈ, ਦੂਜੇ ਪਾਸੇ ਲੋਕ ਸਭਾ ਹਲਕਾ ਜਲੰਧਰ ਦੀ ਉਪ ਚੋਣ ਦੇ ਨਤੀਜਿਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਿਰਤੀ ਲੋਕ ਵਿਕਾਊ ਨਹੀਂ, ਹੁਣ ਉਹ ਰਵਾਇਤੀ ਪਾਰਟੀਆਂ ਦੇ ਨਾ ਤਾਂ ਲੱਛੇਦਾਰ ਭਾਸ਼ਣਾ ਦਾ ਪ੍ਰਭਾਵ ਮੰਨਦੇ ਹਨ, ਨਾ ਕਿਸੇ ਲਾਲਚ ਵਿੱਚ ਆਉਂਦੇ ਹਨ, ਸਗੋਂ ਆਮ ਲੋਕਾਂ ਦਾ ਕੰਮ ਕਰਨ ਅਤੇ ਵਿਕਾਸ ਕਰਵਾਉਣ ਵਾਲਿਆਂ ਨੂੰ ਹੀ ਪਸੰਦ ਕਰਦੇ ਹਨ।