- 'ਆਪ' ਸਰਕਾਰ ਦੀਆਂ ਨੀਤੀਆਂ ਅਤੇ ਕਾਰਜਾਂ ਤੋਂ ਪ੍ਰਭਾਵਿਤ ਹੋਕੇ ਪਾਰਟੀ ਦਾ ਹਿੱਸਾ ਬਣੇ ਸਥਾਨਕ ਆਗੂਆਂ ਹਰਚੰਦ ਸਿੰਘ ਬਰਸਟ ਨੇ ਕੀਤਾ ਸਵਾਗਤ
- ਸਾਡੀ ਜਿੱਤ ਪੱਕੀ ਬਸ ਐਲਾਨ ਹੋਣਾ ਹੀ ਹੈ ਬਾਕੀ : ਹਰਚੰਦ ਬਰਸਟ
- ਸਤੀਸ਼ ਰਿਹਾਨ ਕਾਂਗਰਸ ਪਾਰਟੀ ਛੱਡ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਲ
ਜਲੰਧਰ, 22 ਅਪ੍ਰੈਲ : ਅੱਜ ਇਥੇ ਜਲੰਧਰ ਲੋਕ ਸਭਾ ਹਲਕਾ ਸ਼ਾਹਕੋਟ ਵਿਖੇ ਹੋਏ ਇੱਕ ਪ੍ਰੋਗਰਾਮ ਦੌਰਾਨ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਕਾਰਜਾਂ ਤੋਂ ਪ੍ਰਭਾਵਿਤ ਹੋਕੇ ਹੋਰਨਾਂ ਪਾਰਟੀਆਂ ਨਾਲ ਸਬੰਧਿਤ ਆਗੂ ਅੱਜ 'ਆਪ' ਵਿੱਚ ਸ਼ਾਮਲ ਹੋ ਗਏ। 'ਆਪ' ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਇਨ੍ਹਾਂ ਪਰਿਵਾਰਾਂ ਦਾ ਪਾਰਟੀ ਵਿੱਚ ਆਉਣ ‘ਤੇ ਸਵਾਗਤ ਕਰਦਿਆਂ ਪਾਰਟੀ ਵਿੱਚ ਰਸਮੀ ਤੌਰ ‘ਤੇ ਸ਼ਾਮਿਲ ਕੀਤਾ। ਇਸ ਮੌਕੇ ਹਰਚੰਦ ਸਿੰਘ ਬਰਸਟ ਤੋਂ ਇਲਾਵਾ ਵਿਧਾਇਕ ਸਰਵਣ ਸਿੰਘ ਧੁੰਨ, ਰਤਨ ਸਿੰਘ ਕੱਕੜ ਕਲਾਂ ,ਰਾਜਿੰਦਰ ਸਿੰਘ ਰਹਿਲ ਅਤੇ ਸਤੀਸ਼ ਰਿਹਾਨ ਸਾਬਕਾ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ ਹਾਜ਼ਰ ਸਨ, ਜੋ ਕਿ ਇਸ ਮੌਕੇ (ਸਤੀਸ਼ ਰਿਹਾਨ) ਕਾਂਗਰਸ ਪਾਰਟੀ ਨੂੰ ਛੱਡ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਗਏ। ਉਨ੍ਹਾਂ ਤੋਂ ਇਲਾਵਾ ਜਤਿੰਦਰਪਾਲ ਸਿੰਘ ਬੱਲਾ ਸਾਬਕਾ ਐਮਸੀ, ਬਿੰਦਰ ਸਿੰਘ ਥਿੰਦ, ਹਰਵਿੰਦਰ ਕੌਰ ਥਿੰਦ ਸਾਬਕਾ ਐਮਸੀ, ਰਾਣੀ ਢੇਸੀ ਸਾਬਕਾ ਐਮਸੀ, ਜਰਨੈਲ ਕੌਰ ਸਾਬਕਾ ਐਮਸੀ, ਸ਼ਿਵ ਸ਼ੰਭੂ ਗੁਪਤਾ, ਗੌਤਮ ਪੁਰੀ ਪ੍ਰੈਸ ਰਿਪੋਰਟਰ, ਸੁਰਿੰਦਰ ਕੁਮਾਰ ਤੇਜੀ, ਸ਼ਿਵ ਮਲਹੋਤਰਾ,ਬਬਲੂ ਰਿਹਾਨ, ਇੰਦਰਜੀਤ ਸਿੰਘ, ਪ੍ਰਵੀਨ ਸ਼ਰਮਾਂ, ਪੁਨੀਤ ਰਿਹਾਨ, ਮੁਨੀਸ਼ ਕੁਮਾਰ, ਗਗਨਦੀਪ ਸਿੰਘ, ਭਜਨ ਸਿੰਘ, ਸੁਰਿੰਦਰ ਕੁਮਾਰ ਤੇਜੀ, ਲਾਡੀ ਨਾਹਰ, ਮਲਕੀਅਤ ਸਿੰਘ ਜੱਸਲ, ਨੰਦ ਲਾਲ ਕੰਡੇ ਵਾਲੇ , ਬੌਬੀ, ਪ੍ਰਕਾਸ਼ ਪਾਸੀ, ਹਰਦੇਵ ਅਤੇ ਡਾਕਟਰ ਵਿਲੀਅਮ ਜੌਹਰ ਅਤੇ ਹੋਰ ਸਾਥੀ 'ਆਪ' ਵਿੱਚ ਸ਼ਾਮਲ ਹੋ ਗਏ। 'ਆਪ' ਵਿੱਚ ਸ਼ਾਮਲ ਹੋਣ ਵਾਲਿਆਂ ਨੇ ਜਲੰਧਰ ਜ਼ਿਮਨੀ ਚੋਣ ਲਈ 'ਆਪ' ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਵੱਡੇ ਫ਼ਰਕ ਨਾਲ ਜੇਤੂ ਬਣਾਉਣਾ ਦਾ ਵਾਅਦਾ ਕੀਤਾ। ਇਸ ਮੌਕੇ 'ਆਪ' ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਜਲੰਧਰ ਜ਼ਿਮਨੀ ਚੋਣਾਂ ਨੂੰ ਲੈਕੇ ਪਾਰਟੀ ਵਰਕਰ 'ਆਪ' ਦੀਆਂ ਨੀਤੀਆਂ ਅਤੇ ਕਾਰਜਾਂ ਨੂੰ ਲਗਾਤਾਰ ਲੋਕਾਂ ਵਿੱਚ ਲੈਕੇ ਜਾ ਰਹੇ ਹਨ, ਜਿਸ ਕਰਕੇ ਉਨ੍ਹਾਂ ਨੂੰ ਲੋਕਾਂ ਵਲੋਂ ਵੱਡੇ ਪੱਧਰੇ 'ਤੇ ਸਮਰਥਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਪੰਜਾਬ ਵਿੱਚ ਸਰਕਾਰ ਬਣਨ ਤੋਂ ਬਾਅਦ 'ਆਪ' ਸਰਕਾਰ ਦੇ ਸਮੂਹ ਮੰਤਰੀ ਅਤੇ ਵਿਧਾਇਕ ਸੂਬੇ ਦੇ ਲੋਕਾਂ ਵਿੱਚ ਰਹਿ ਕੇ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੇ ਹਨ। ਪਾਰਟੀ ਵਲੋਂ ਸੂਬੇ ਦੇ ਲੋਕਾਂ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਨੂੰ ਲੈਕੇ ਭਾਰੀ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਜਲੰਧਰ ਜ਼ਿਮਨੀ ਚੋਣ ਲਈ 'ਆਪ' ਉਮੀਦਵਾਰ ਦੀ ਜਿੱਤ ਪੱਕੀ ਹੈ ਬਸ ਐਲਾਨ ਹੀ ਬਾਕੀ ਹੈ।